BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲੋਕਾਂ ਵਲੋਂ ਲੱਖਾਂ ਰੁਪਏ ਖਰਚ ਕਰਕੇ ਡਿਵੈਲਪ ਕੀਤੇ ਗਏ ਪਾਰਕ ਨੂੰ ਉਜਾੜਨ ਤੋਂ ਭੜਕੇ ਲੋਕ

ਮੁੱਖ ਮੰਤਰੀ, ਡਿਪਟੀ ਕਮਿਸ਼ਨਰ ਤੇ ਨਗਰ ਨਿਗਮ ਕਮਿਸ਼ਨਰ ਨੂੰ ਭੇਜੀਆਂ ਸ਼ਿਕਾਇਤਾਂ
ਗੋ ਗ੍ਰੀਨ ਚੈਰੀਟੇਬਲ ਟਰੱਸਟ ਦੇ ਮੈਂਬਰ ਤੇ ਇਲਾਕੇ ਨਿਵਾਸੀ ਜਾਣਕਾਰੀ ਦਿੰਦੇ ਹੋਏ।
ਪਟਿਆਲਾ 8 ਅਕਤੂਬਰ (ਜਸਵਿੰਦਰ ਆਜ਼ਾਦ)- ਪੁਰਾਣੇ ਸ਼ਹਿਰ ਦੇ ਇਕਮਾਤਰ ਮਾਸਟਰ ਤਾਰਾ ਸਿੰਘ ਪਾਰਕ ਨੂੰ ਇਲਾਕੇ ਦੇ ਲੋਕਾਂ ਨੇ ਜਾਤ ਧਰਮ ਤੋਂ ਉਪਰ ਉਠ ਕੇਗੋ ਗ੍ਰੀਨ ਚੈਰੀਟੇਬਲ ਟਰੱਸਟ ਦੀ ਕਮੇਟੀ ਵਲੋਂ ਡਿਵੈਲਪ ਕੀਤਾ ਸੀ ਤਾਂ ਜੋ ਲੋਕਾਂ ਦਾ ਪ੍ਰਦੂਸ਼ਣ ਤੋਂ ਬਚਾਅ ਹੋ ਸਕੇ ਅਤੇ ਲੋਕ ਸਾਫ ਹਵਾ ਵਿਚ ਸਾਂਹ ਲੈ ਸਕਣ ਪਰ ਹੁਣ ਇਲਾਕੇ ਦੇ ਲੋਕਾਂ ਵਲੋਂ ਲੱਖਾਂ ਰੁਪਏ ਖਰਚ ਕਰਕੇ ਡਿਵੈਲਪ ਕੀਤੇ ਗਏ ਇਸ ਪਾਰਕ ਨੂੰ ਉਜਾੜਨ ਦੇ ਯਤਨ ਕੀਤੇ ਜਾ ਰਹੇ ਹਨ, ਜਿਸ ਕਾਰਨ ਅਨਾਰਦਾਨਾ ਚੌਕ ਇਲਾਕੇ ਦੇ ਲੋਕ ਜਾਤ ਧਰਮ ਤੋਂ ਉਪਰ ਉਠ ਕੇ ਇਸ ਕਾਰਵਾਈ ਦੇ ਖਿਲਾਫ ਖੜੇ ਹੋ ਗਏ ਹਨ। ਭੜਕੇ ਲੋਕਾਂ ਨੇ ਪਾਰਕ ਨੂੰ ਉਜਾੜਨ ਦੀ ਕਾਰਵਾਈ ਦਾ ਡਟ ਕੇ ਵਿਰੋਧ ਕੀਤਾ। ਸ਼ਹਿਰ ਦੇ ਪਾਰਕਾਂ ਅਤੇ ਗ੍ਰੀਨ ਬੈਲਟਾਂ ਨੂੰ ਡਿਵੈਲਪ ਕਰਨ ਲਈ ਕੰਮ ਕਰ ਰਹੀ ਗੋ ਗਰੀਨ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਪੁਨੀਤ ਜੈਨ, ਚੇਅਰਪਰਸਨ ਰੀਨੂ ਜੈਨ, ਅਸ਼ੋਕ ਕੁਮਾਰ, ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਇਲਾਕੇ ਦੇ 200 ਤੋਂ ਪਰਿਵਾਰਾਂ ਨੇ ਆਪਣੇ ਹਸਤਾਖਰ ਕਰਕੇ ਮੁੱਖ ਮੰਤਰੀ, ਡਿਪਟੀ ਕਮਿਸ਼ਨਰ, ਨਗਰ ਨਿਗਮ ਕਮਿਸ਼ਨਰ ਅਤੇ ਐਸ. ਐਸ. ਪੀ. ਨੂੰ ਸ਼ਿਕਾਇਤਾਂ ਭੇਜੀਆਂ ਹਨ ਕਿ ਇਸ ਪਾਰਕ ਨੂੰ ਉਜਾੜਨ ਤੋਂ ਬਚਾਇਆ ਜਾਵੇ। ਮਾਸਟਰ ਤਾਰਾ ਸਿੰਘ ਪੁਰਾਣੇ ਸ਼ਹਿਰ ਦਾ ਇਕਮਾਤਰ ਪਾਰਕ ਹੈ ਜਦੋਂ ਕਿ ਇਸ ਦੇ ਆਲੇ ਦੁਆਲੇ ਜੋ ਮੁਹੱਲੇ ਹਨ, ਉਨਾਂ ਦੀਆਂ ਗਲੀਆਂ ਦੋ ਤੋਂ ਲੈ ਕੇ 5 ਫੁੱਟ ਤੱਕ ਚੌੜੀਆਂ ਹਨ, ਜਿਨਾਂ ਵਿਚ ਸਾਈਕਲ ਸਕੂਟਰ ਹੀ ਜਾ ਸਕਦੇ ਹਨ। ਅਜਿਹੇ ਵਿਚ ਲੋਕ ਇਸ ਪਾਰਕ ਵਿਚ ਆ ਕੇ ਸਵੇਰੇ ਸ਼ਾਮ ਸੈਰ ਕਰਦੇ ਹਨ ਅਤੇ ਬੱਚੇ ਖੇਡਦੇ ਹਨ। ਹੁਣ ਅਕਾਲੀ ਦਲ ਦੇ ਸਾਬਕਾ ਕੌਂਸਲਰ ਕੰਵਲਜੀਤ ਸਿੰਘ ਗੋਨਾ ਇਸ ਪਾਰਕ ਨੂੰ ਉਜਾੜਨ ਲੱਗ ਪਿਆ ਹੈ ਅਤੇ ਇਸ ਪਾਰਕ ਦੇ ਕਮਰੇ'ਤੇ ਕਬਜ਼ਾ ਕਰ ਲਿਆ ਹੈ। ਗੋਨਾ ਦਾ ਕਹਿਣਾ ਹੈ ਕਿ ਇਥੇ ਤਿੰਨ ਰੋਜ਼ਾ ਧਾਰਮਿਕ ਪੋ੍ਰਗਰਾਮ ਹੋਣ ਜਾ ਰਿਹਾ ਹੈ, ਜਿਸ ਲਈ ਇਸ ਪਾਰਕ ਨੂੰ ਵਰਤਿਆ ਜਾਵੇਗਾ। ਲੋਕਾਂ ਦਾ ਕਹਿਣਾ ਹੈ ਕਿ ਉਨਾਂ 3 ਲੱਖ ਤੋਂ ਵੱਧ ਪੈਸੇ ਖਰਚ ਕੇ ਇਸ ਪਾਰਕ ਵਿਚ ਬੂਟੇ ਅਤੇ ਘਾਹ ਲਾਇਆ ਸੀ। ਕਈ ਮੈਡੀਸਨ ਬੂਟੇ ਵੀ ਲਾਏ ਗਏ ਹਨ। ਇਲਾਕੇ ਦੇ ਲੋਕਾਂ ਦੀ ਮਿਹਨਤ ਤੋਂ ਬਾਅਦ ਇਹ ਪਾਰਕ ਹਰਾ ਭਰਾ ਹੋਇਆ ਹੈ। ਗੋ ਗ੍ਰੀਨ ਚੈਰੀਟੇਬਲ ਟਰੱਸਟ ਦੇ ਆਗੂਆਂ ਦਾ ਕਹਿਣਾ ਹੈ ਕਿ ਲੰਘੇ ਦਿਨੀਂ ਦੁਸ਼ਹਿਰੇ ਮੌਕੇ ਇਸ ਪਾਰਕ ਵਿਚ ਰਾਵਣ ਦੇ ਪੁਤਲੇ ਜਲਾਉਣ ਦਾ ਪੋ੍ਰਗਰਾਮ ਰੱਖਿਆ ਗਿਆ ਸੀ ਪਰ ਸਮੁੱਚਾ ਇਲਾਕਾ ਜੋੜੀਆਂ ਭੱਠੀਆਂ ਅਤੇ ਜੋੜੀਆਂ ਭੱਠੀਆਂ ਰਾਮ ਲੀਲਾ ਕਮੇਟੀ ਕੋਲ ਗਿਆ ਅਤੇ ਉਨਾਂ ਨੂੰ ਕਿਹਾ ਕਿ ਇਹ ਇਲਾਕੇ ਦਾ ਇਕਮਾਤਰ ਪਾਰਕ ਹੈ। ਰਾਵਣ ਦੇ ਪੁਤਲੇ ਸਾੜ ਕੇ ਇਸ ਨੂੰ ਨਾ ਉਜਾੜਿਆ ਜਾਵੇ। ਜਿਸ ਤੋਂ ਬਾਅਦ ਇਥੇ ਰਾਵਣ ਦੇ ਪੁਤਲੇ ਜਲਾਉਣ ਦਾ ਪੋ੍ਰਗਰਾਮ ਕੈਂਸਲ ਕਰ ਦਿੱਤਾ ਗਿਆ ਸੀ, ਜਿਸ 'ਤੇ ਸਮੁੱਚੇ ਲੋਕਾਂ ਨੇ ਇਨਾਂ ਸੰਸਥਾਵਾਂ ਦਾ ਧੰਨਵਾਦ ਕੀਤਾ ਸੀ। ਉਨਾਂ ਕਿਹਾ ਕਿ ਸੁਪਰੀਮ ਕੋਰਟ ਦੀਆਂ ਸਪਸ਼ਟ ਹਦਾਇਤਾਂ ਹਨ ਕਿ ਕਿਸੇ ਵੀ ਪਾਰਕ ਵਿਚ ਕੋਈ ਵੀ ਸਮਾਗਮ ਨਾ ਕਰਵਾਇਆ ਜਾਵੇ ਅਤੇ ਨਾ ਹੀ ਕਿਸੇ ਪਾਰਕ ਦੀ ਗਰੀਨਰੀ ਨੂੰ ਨਸ਼ਟ ਕੀਤਾ ਜਾਵੇ। ਜੇਕਰ ਇਸ ਪਾਰਕ ਵਿਚ ਸਮਾਗਮ ਲਈ ਲੰਗਰ ਆਦਿ ਦਾ ਪ੍ਰਬੰਧ ਕੀਤਾ ਗਿਆ ਤਾਂ ਸਮੁੱਚਾ ਪਾਰਕ ਤਹਿਸ ਨਹਿਸ ਹੋ ਜਾਵੇਗਾ। ਇਲਾਕੇ ਦੇ ਸਿੱਖ ਸੰਗਤ ਵੀ ਪਾਰਕ ਨੂੰ ਉਜਾੜਨ ਦੇ ਖਿਲਾਫ ਹੈ । ਇਲਾਕਾ ਨਿਵਾਸੀ ਭੁਪਿੰਦਰ ਸਿੰਘ, ਬਲਦੇਵ ਸਿੰਘ, ਗੁਰਿੰਦਰ ਸਿੰਘ, ਸੁਰਿੰਦਰ ਕੌਰ, ਗਗਨ ਸਿੰਘ, ਬਲਵਿੰਦਰ ਸਿੰਘ ਤੋਂ ਇਲਾਵਾ ਹੋਰ ਕਈ ਲੋਕਾਂ ਨੇ ਕਿਹਾ ਕਿ ਧਰਮ ਦੇ ਨਾਂ 'ਤੇ ਥੋੜੀ ਬਹੁਤ ਬਚੀ ਗਰੀਨਰੀ ਨਹੀਂ ਉਜਾੜਨੀ ਚਾਹੀਦੀ। ਲੋਕਾਂ ਦਾ ਕਹਿਣਾ ਹੈ ਕਿ ਬੜੀ ਮੁਸ਼ਕਲ ਨਾਲ ਇਹ ਪਾਰਕ ਡਿਵੈਲਪ ਕੀਤਾ ਗਿਆ ਹੈ। ਪ੍ਰਦੂਸ਼ਣ ਕਾਰਨ ਪਹਿਲਾਂ ਹੀ ਕਈ ਬੀਮਾਰੀਆਂ ਫੈਲ ਰਹੀਆਂ ਹਨ। ਜੇਕਰ ਇਹ ਇਲਾਕੇ ਦਾ ਇਕਮਾਤਰ ਪਾਰਕ ਖਰਾਬ ਕਰ ਦਿੱਤਾ ਗਿਆ ਤਾਂ ਲੋਕਾਂ ਲਈ ਕਾਫੀ ਸਮੱਸਿਆ ਖੜੀ ਹੋ ਜਾਵੇਗੀ। ਉਨਾਂ ਕਿਹਾ ਕਿ ਜਦੋਂ ਇਸ ਸੰਬੰਧੀ ਕੌਂਸਲਰ ਗੋਨਾ ਨਾਲ ਉਹ ਗੱਲ ਕਰਨ ਗਏ ਤਾਂ ਉਲਟਾ ਲੋਕਾਂ ਨੂੰ ਧਮਕੀ ਦੇਣ ਲੱਗ ਪਿਆ ਅਤੇ ਕਿਹਾ ਕਿ ਉਹ ਇਹ ਧਾਰਮਿਕ ਮੁੱਦਾ ਬਣਾ ਲਵੇਗਾ। ਇਲਾਕੇ ਦੇ ਸਮੁੱਚੇ ਲੋਕਾਂ ਨੇ ਕਿਹਾ ਕਿ ਇਸ ਇਲਾਕੇ ਵਿਚ ਹਰ ਧਰਮ ਦੇ ਲੋਕ ਰਹਿੰਦੇ ਹਨ। ਜੇਕਰ ਰਾਮਲੀਲਾ ਕਮੇਟੀ ਰਾਵਣ ਫੂਕਣ ਦਾ ਪੋ੍ਰਗਰਾਮ ਰੱਦ ਕਰ ਸਕਦੀ ਹੈ ਤਾਂ ਫਿਰ ਹੋਰ ਧਾਰਮਿਕ ਪੋ੍ਰਗਰਾਮ ਵੀ ਪਾਰਕ ਵਿਚ ਨਹੀਂ ਹੋਣੇ ਚਾਹੀਦੇ। ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਇਸ ਲਈ ਕੋਈ ਹੋਰ ਜਗਾ ਅਲਾਟ ਕੀਤੀ ਜਾਵੇ।

No comments: