BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੰਡਿਆਲਾ ਗੁਰੂ ਦੇ ਪਿੰਡ ਮਿਹਰਬਾਨ ਪੁਰਾ ਵਿੱਖੇ ਸਾਲਾਨਾ ਜਾਗਰਣ ਦਾ ਆਯੋਜਨ ਕੀਤਾ

ਜੰਡਿਆਲਾ ਗੁਰੂ 30 ਅਕਤੂਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਜੰਡਿਆਲ ਗੁਰੂ ਦੇ ਪਿੰਡ ਮਿਹਰਬਾਨ ਪੁਰਾ ਵਿੱਖੇ ਸਲਾਨੇ ਜਾਗਰਣ ਦਾ ਆਯੋਜਨ ਕੀਤਾ ਗਿਆ, ਇਸ ਜਾਗਰਣ ਵਿੱਚ ਮੁੱਖ ਮਹਿਮਾਨ ਵਜੋਂ ਮਹਾਂਮਾਈ ਦੇ ਚਰਣਾਂ ਵਿੱਚ ਅਪਨੀ ਹਾਜਰੀ ਲਗਵਾਉਣ ਵਿਸ਼ੇਸ ਤੋਰ ਤੇ ਪੀਰ ਬਾਬਾ ਘੋੜ੍ਹੇ ਸ਼ਾਹ ਜੀ ਦੀ ਮਜਾਰ ਦੇ ਗੱਧੀ ਨਸ਼ੀਨ ਬਾਬਾ ਹਰਪਾਲ ਨੇ ਮਹਾਂਮਾਈ ਅੱਗੇ ਮੱਥਾ ਟੇਕ ਕੇ ਆਸ਼ੀਰਵਾਦ ਲਿਆ ਅਤੇ ਉਨ੍ਹਾਂ ਦੇ ਨਾਲ ਈ.ਟੀ.ਉ ਹਰਭੱਜਨ ਸਿੰਘ ਮਹਾਂਮਈ ਦੇ ਦਰਬਾਰ ਤੇ ਮੱਥਾ ਟੇਕਿਆ ਅਤੇ ਸਾਰੀਆਂ ਸ਼ੰਗਤਾਂ ਅਤੇ ਸਾਰੇ ਪਿੰਡ ਵਾਸੀਆਂ ਨੂੰ ਮਹਾਰਾਣੀ ਦੇ ਜਾਗਰਣ ਦੀ ਵਧਾਈ ਦਿੱਤੀ। ਇਸ ਮੋਕੇ ਤੇ ਸ਼ਹਿਰ ਦੀਆਂ ਮਸ਼ਹੁਰ ਭੰਜਨ ਮੰਡਲੀਆਂ ਨੇ ਸਾਰੀ ਰਾਤ ਮਹਾਂਮਈ ਦਾ ਗੁਣਗਾਨ ਕਰਕੇ ਆਇਆ ਸ਼ਗਤਾਂ ਨੂੰ ਮਹਾਂਮਈ ਦੇ ਚਰਣਾਂ ਨਾਲ ਜੋੜਿਆ ਅਤੇ ਹਰ ਪਾਸੇ ਮਾਂ ਦੇ ਨਾਂਅ ਦੇ ਜੈਕਾਰੇ ਲੱਗ ਰਹੇ ਸਨ ਅਤੇ ਸਾਰੀ ਰਾਤ ਅਤੇ ਦਿੱਨ੍ਹ ਮਾਂ ਦੇ ਨਾਮ ਦਾ ਲੰਗਰ ਚੱਲਦਾ ਰਿਹਾ। ਇਸ ਮੋਕੇ ਤੇ ਮੰਦਿਰ ਦੇ ਸੇਵਾਦਾਰ ਸਰਪੰਚ ਸ੍ਰ: ਸਵਿੰਦਰ ਸਿੰਘ, ਮੈਂਬਰ ਸ੍ਰ: ਨਾਨਕ ਸਿੰਘ, ਸ੍ਰ: ਮੇਜਰ ਸਿੰਘ, ਸ੍ਰ: ਚੰਦ ਸਿੰਘ, ਸ੍ਰ: ਵਿਰਸਾ ਸਿੰਘ, ਸ੍ਰ: ਗੁਰਤੇਜ ਸਿੰਘ, ਰਿੰਕੂ, ਸ੍ਰ: ਦਰਸਨ ਸਿੰਘ, ਸ੍ਰ: ਹਰਵਿੰਦਰ ਸਿੰ ਹੀਰਾ, ਸ੍ਰ: ਗੁਰਬੱਚਨ ਸਿੰਘ, ਸ੍ਰ: ਸ਼ੰਦੀਪ ਸਿੰਘ, ਸ੍ਰ: ਕਾਹਨ ਸਿੰਘ, ਆਦਿ ਨੇ ਮਹਾਮਾਈ ਦੇ ਚਰਣਾਂ ਵਿੱਚ ਅਪਨੀ ਹਾਜਰੀ ਲਗਵਾਈ।

No comments: