BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਝੋਨੇ ਨਾਲ ਲੱਦੇ ਉਵਰਲੋਡ ਟਰੱਕ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ, ਸਟੇਸ਼ਨ ਨੂੰ ਜਾਣ ਵਾਲਿਆਂ ਵਾਸਤੇ ਬਣਦੇ ਹਨਪ੍ਰੇਸ਼ਾਨੀ ਦਾ ਕਾਰਨ

ਜੰਡਿਆਲਾ ਗੁਰੂ 29 ਅਕਤੂਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਇਨ੍ਹਾਂ ਦਿਨਾਂ ਵਿੱਚ ਝੋਨੇ ਦੇ ਸੀਜ਼ਨ ਦੇ ਚੱਲਦਿਆਂ ਜੀ ਟੀ ਰੋਡ 'ਤੇ ਗੋਦਾਮਾਂ ਦੇ ਬਾਹਰ ਝੋਨੇ ਨਾਲ ਲੱਦੀਆਂਸਮਰੱਥਾ ਤੋਂ ਕਿਤੇ ਜ਼ਿਆਦਾ ਭਰੀਆਂ ਲੰਬੀਆਂ ਲੰਬੀਆਂ ਟਰਾਲਿਆਂ ਦੀਆਂ ਲਾਇਨਾਂ ਦੇਖਣ ਨੂੰ ਮਿਲਦੀਆਂ ਹਨ। ਕੁਝਇਸੇ ਤਰ੍ਹਾਂ ਹੀ ਜੰਡਿਆਲਾ ਗੁਰੂ ਦੇ ਰੇਲਵੇ ਸਟੇਸ਼ਨ ਗਹਿਰੀ ਮੰਡੀ ਨੂੰ ਜਾਣ ਵਾਲੀ ਸੜਕ ਉਪਰ ਝੋਨੇ ਨਾਲ ਲੱਦੇਉਵਰਲੋਡ ਟਰੱਕਾਂ ਨੂੰ ਖੜੇ ਦੇਖਿਆ ਜਾ ਸਕਦਾ ਹੈ।ਅੱਜ ਤਾਂ ਇਕ ਉਵਰਲੋਡ ਟਰਾਲਾ ਗੋਦਾਮ ਨੂੰ ਮੁੜਨ ਲੱਗਿਆਂਇਕ ਪਾਸੇ ਨੂੰ ਪਲਟੀ ਹੋ ਗਿਆ।ਸਵੇਰੇ ਆਵਾਜਾਈ ਘੱਟ ਹੋਣ ਕਾਰਨ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂਹੋਇਆ।ਇਹ ਉਵਰਲੋਡ ਟਰਾਲੇ ਆਮ ਜਨਤਾ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੇ ਹਨ। ਬੀਤੇ ਇਕ ਦੋ ਦਿਨ ਪਹਿਲਾਂਰਾਤ ਨੂੰ ਜੰਡਿਆਲਾ ਗੁਰੂ ਲੋਕਲ ਬੱਸ ਅੱਡੇ ਕੋਲ ਉਵਰਲੋਡ ਟਰੱਕ ਜਿਸ ਵਿੱਚ ਬਹੁਤ ਹੀ ਉਚਾਈ ਤੱਕ ਬੋਰੀਆਂਲੱਦੀਆਂ ਹੋਈਆਂ ਸਨ ਦੇ ਬਿਜਲੀ ਦੀਆਂ ਤਾਰਾਂ ਦੇ ਫਸ ਜਾਣ ਕਾਰਨ ਬਿਜਲੀ ਦੀਆਂ ਤਾਰਾਂ ਟੁੱਟ ਗਈਆ ਅਤੇਬਿਜਲੀ ਦਾ ਇਕ ਖੰਬਾ ਵੀ ਟੁੱਟ ਗਿਆ ਸੀ।ਜਿਸ ਕਰਕੇ ਬਿਜਲੀ ਦੀ ਸਪਲਾਈ ਕਰੀਬ ੫ ਘੰਟੇ ਬੰਦ ਰਹੀ ਅਤੇਰਾਤ ਦਾ ਸਮਾਂ ਹੋਣ ਕਾਰਨ ਹੋਰ ਕੋਈ ਵੱਡਾ ਹਾਦਸਾ ਹੋਣ ਤੋਂ ਬੱਚ ਗਿਆ ਸੀ।ਅੱਜ ਵੀ ਪੱਤਰਕਾਰ ਵੱਲੋਂ ਜਦੋਂ ਗਹਿਰੀਰੋਡ ਤੇ ਦੌਰਾ ਕੀਤਾ ਗਿਆ।

No comments: