BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਹੁੰ ਚੁਕ ਕੇ ਲੜਕੇ ਅਤੇ ਲੜਕੀਆਂ ਦੇ ਗਰਾਫ ਨੂੰ ਬਰਾਬਰ ਲਿਆਉਣ ਵਾਸਤੇ 'ਬੇਟੀ ਬਚਾਉ ਬੇਟੀ ਪੜਾਉ' ਦਾ ਪ੍ਰਣ ਲਿਆ

ਜੰਡਿਆਲਾ ਗੁਰੂ 11 ਅਕਤੂਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਇਥੋਂ ਨੇੜਲੇ ਸਰਕਾਰੀ ਹਸਪਤਾਲ ਮਾਨਾਂਵਾਲ ਵਿਖੇ ਸਿਵਲ ਸਰਜਨ ਡਾ. ਨਰਿਂਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਸਮਾਜ ਵਿੱਚ ਲੜਕੀਆਂ ਦੇ ਘੱਟ ਰਹੇ ਗਰਾਫ ਨੂੰ ਉੱਚਾ ਚੁੱਕਣ ਵਾਸਤੇ 'ਬੇਟੀ ਬਚਾਉ ਬੇਟੀ ਪੜਾਉ' ਮੁਹਿੰਮ ਦੇ ਤਹਿਤ ਸਿਹਤ ਕੇਂਦਰ ਮਾਨਾਂਵਾਲ ਵਿਖੇ ਐਸ ਐਮ ਉ ਡਾ. ਜਗਜੀਤ ਸਿੰਘ ਦੀ ਪ੍ਰਧਾਨਗੀ ਵਿੱਚ ਸਹੁੰ ਚੁਕ ਕੇ ਲੜਕੇ ਅਤੇ ਲੜਕੀਆਂ ਦੇ ਗਰਾਫ ਨੂੰ ਬਰਾਬਰ ਲਿਆਉਣ ਵਾਸਤੇ 'ਬੇਟੀ ਬਚਾਉ ਬੇਟੀ ਪੜਾਉ' ਦਾ ਪ੍ਰਣ ਲਿਆ ਗਿਆ। ਡਾ. ਜਗਜੀਤ ਸਿੰਘ ਨੇ ਦੱਸਿਆ ਕੇ ਇਹ ਮੁਹਿੰਮ ਚੌਦਾਂ ਅਕਤੂਬਰ ਤੱਕ ਚੱਲੂਗੀ।ਅੱਜ ਦੇ ਸਮੇਂ ਵਿੱਚ ਲੜਕੀਆਂ ਕਈ ਵੱਡੇ ਅਹੁਦਿਆਂ 'ਤੇ ਬਿਰਾਜਮਾਨ ਹਨ।ਬੇਟੀ ਦੀ ਅਹਿਮੀਅਤ ਨੂੰ ਮੁੱਖ ਰੱਖਦੇ ਹੋਏ ਜਨਮ ਤੋਂ ਲੈ ਕੇ ਪੰਜ ਸਾਲ ਤੱਕ ਮੁਫਤ ਇਲਾਜ, ਲੜਕੀ ਦੇ ਪੈਦਾ ਹੋਣ 'ਤੇ ਮਹੀਨੇ ਵਾਰ ਭੱਤਾ ਅਤੇ ਹੋਰ ਵੀ ਕਈ ਸਹੂਲਤਾਂ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਹਨ।ਪੈਰਾ ਮੈਡਕੀਲ ਸਟਾਫ ਆਸ਼ਾ ਵਰਕਰ ਘਰ ਘਰ ਜਾ ਕੇ ਲੋਕਾਂ ਨੂੰ ਭਰੂਣ ਹੱਤਿਆ ਦੇ ਵਿਰੋਧ ਵਿੱਚ ਉਨ੍ਹਾਂ ਨੂੰ ਜਾਗਰੂਕ ਕਰਨਗੀਆਂ।ਤਾਂ ਜੋ ਇਸ ਨਾਲ ਇਸ ਦੇ ਵਧੀਆ ਨਤੀਜੇ ਨਿਕਲਣ। ਇਸ ਮੌਕੇ ਚਰਨਜੀਤ ਸਿੰਘ ਬੀ ਈ ਈ, ਰਜਵੰਤ ਕੌਰ, ਜਸਵਿੰਦਰ ਕੌਰ, ਪ੍ਰਿਤਪਾਲ ਸਿੰਘ, ਰਾਜਵਿੰਦਰ ਕੌਰ, ਤਜਿੰਦਰ ਪਾਲ ਕੌਰ, ਚੰਦਰਕਾਂਤਾ, ਬਲਵਿੰਦਰ ਕੌਰ ਅਤੇ ਆਸ਼ਾ ਫੇਮਿਲਟਰ ਹਾਜਰ ਸਨ।

No comments: