BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੁਨੀਲ ਜਾਖੜ ਜੀ ਦੇ ਲੋਕ ਸਭਾ ਜਿਮਨੀ ਚੋਣ ਜਿੱਤਣ 'ਤੇ ਗੁਰਦਾਸਪੁਰ-ਪਠਾਨਕੋਟ ਦੇ ਨੌਜ਼ਵਾਨਾਂ ਨੂੰ ਰੋਜ਼ਗਾਰ ਦਿਲਾਉਣ ਨੂੰ ਪਹਿਲ ਦਿੱਤੀ ਜਾਵੇਗੀ-ਬ੍ਰਹਮ ਮੋਹਿੰਦਰਾ

ਪਿਛਲੇ 10 ਵਰਿਆਂ ਵਿੱਚ ਅਕਾਲੀ ਭਾਜਪਾ ਸਰਕਾਰ ਨੇ ਲੋਕ ਸਭਾ ਹਲਕਾ ਗੁਰਦਾਸਪੁਰ-ਪਠਾਨਕੋਟ ਨਾਲ ਪੂਰੀ ਤਰਾਂ ਭੇਦਭਾਵ ਕੀਤਾ: ਠਾਕੁਰ ਦਵਿੰਦਰ ਦਰਸ਼ੀ
ਸੁਜਾਨਪੁਰ 7 ਅਕਤੂਬਰ (ਅਸ਼ਵਨੀ ਭਗਤ)- ਜ਼ਿਲਾ ਪਠਾਨਕੋਟ-ਗੁਰਦਾਸਪੁਰ ਜ਼ਿਮਨੀ ਚੋਣ ਨੂੰ ਲੈ ਕੇ ਅੱਜ ਸੁਜਾਨਪੁਰ ਨਾਲ ਲੱਗਦੇ ਪਿੰਡ ਉਪਰਲਾ ਮਨਵਾਲ ਵਿੱਚ ਸੂਬਾ ਕਾਂਗਰਸ ਸਕੱਤਰ ਤੇ ਰਾਜਪੂਤ ਮਹਾਸਭਾ ਪੰਜਾਬ ਦੇ ਪ੍ਰਧਾਨ ਠਾਕੁਰ ਦਵਿੰਦਰ ਸਿੰਘ ਦਰਸ਼ੀ ਦੀ ਅਗਵਾਈ ਹੇਠ ਮੀਟਿੰਗ ਅਯੋਜਿਤ ਕੀਤੀ ਗਈ, ਜਿਸ ਵਿੱਚ ਸਿਹਤ ਮੰਤਰੀ ਪੰਜਾਬ ਸਰਕਾਰ ਬ੍ਰਹਮ ਮੋੰਿਦਹਰਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਸਮੂਹ ਮੈਂਬਰਾਨ ਤੇ ਗੁੱਜਰ ਸਮੁਦਾਅ ਦੇ ਮੈਂਬਰਾਂ ਨੇ ਭਾਗ ਲੈ ਕੇ ਕਾਂਗਰਸ ਪਾਰਟੀ ਨੂੰ ਸਮਰਥਨ ਦਿੰਦਿਆਂ ਕਿਹਾ ਕਿ ਉਹ ਇਸ ਲੋਕ ਸਭਾ ਜਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਅਤੇ ਉਨਾਂ ਨੂੰ ਇਸ ਲੋਕ ਸਭਾ ਜਿਮਨੀ ਚੋਣ ਵਿੱਚ ਜਿਤਾਉਣ ਵਾਸਤੇ ਪੂਰਾ ਜ਼ੋਰ ਲਗਾ ਦੇਣਗੇ। ਉਥੇ ਹੀ, ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਵੇਂ ਅਕਾਲੀ ਭਾਜਪਾ ਸਰਕਾਰ ਵੱਲੋਂ ਕਾਰਜਕਾਲ ਦੌਰਾਨ ਇਸ ਲੋਕ ਸਭਾ ਹਲਕੇ 'ਤੇ ਕਿਸੇ ਤਰਾਂ ਦਾ ਕੋਈ ਧਿਆਨ ਨਹੀਂ ਦਿੱਤਾ ਗਿਆ, ਪਰ ਉਨਾਂ ਦੀ ਸਰਕਾਰ ਵੱਲੋਂ ਕਿਸੇ ਤਰਾਂ ਦਾ ਭੇਦਭਾਵ ਨਹੀਂ ਕੀਤਾ ਜਾਵੇਗਾ। ਉਥੇ ਹੀ, ਉਨਾਂ ਨੇ ਕਿਹਾ ਕਿ ਜੇ ਸੁਨੀਲ ਜਾਖੜ ਇਹ ਚੋਣ ਜਿੱਤ 'ਤੇ ਲੋਕ ਸਭਾ ਵਿੱਚ ਜਾਂਦੇ ਹਨ, ਤਾਂ ਉਨਾਂ ਦੀ ਸਰਕਾਰ ਦੀ ਸੱਭ ਤੋਂ ਪਹਿਲਾਂ ਇਹੋ ਜ਼ਿੰਮੇਵਾਰੀ ਹੋਵੇਗੀ ਕਿ ਉਹ ਜਨਤਾ ਵੱਲੋਂ ਕਾਂਗਰਸ ਪਾਰਟੀ 'ਤੇ ਜਤਾਏ ਭਰੌਸੇ ਮੁਤਾਬਿਕ ਪੂਰੇ ਇਲਾਕੇ ਦੇ ਲੋਕਾਂ ਲਈ ਰੋਜਗਾਰ ਦੇ ਸਾਧਨ ਮੁਹੱਈਆ ਕਰਵਾਉਣ ਤੇ ਇਲਾਕੇ ਦੇ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕੀਤਾ ਜਾਵੇ, ਤਾਂ ਜੋ ਖੇਤਰ ਦੇ ਲੋਕਾਂ ਨੂੰ ਕਿਸੇ ਤਰਾਂ ਦੀ ਪ੍ਰੇਸ਼ਾਨੀ ਨਾ ਹੋਵੇ। ਉਨਾਂ ਨੇ ਕਿਹਾ ਕਿ ਸੂਬੇ ਨੂੰ ਪੂਰੀ ਤਰਾਂ ਨਸ਼ਾ ਮੁਕਤ ਬਣਾਉਣ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਜੀ ਵੱਲੋਂ ਵਿਸ਼ੇਸ਼ ਟੀਮਾਂ ਗਠਿਤ ਕਰਵਾਈਆਂ ਜਾਣਗੀਆਂ, ਤਾਂ ਜੋ ਨਸ਼ੇ ਦੇ ਸੁਦਾਗਰਾਂ 'ਤੇ ਨੁਕੇਲ ਪਾਈ ਜਾ ਸਕੇ ਅਤੇ ਪੰਜਾਬ ਸੂਬੇ ਇਕ ਵਾਰ ਫਿਰ ਤੋਂ ਨੁਸ਼ਾ ਮੁਕਤ ਖੁਸ਼ਹਾਲ ਰਾਜ ਬਣਾਇਆ ਜਾ ਸਕੇ। ਬ੍ਰਹਮ ਮੋਹਿੰਦਰਾ ਨੇ ਕਿਹਾ ਕਿ ਸੁਜਾਨਪੁਰ ਹਲਕੇ ਦਾ ਧਾਰ ਬਲਾਕ ਅੱਜ ਵੀ ਵਿਕਾਸ ਦੇ ਨਾਂਮ 'ਤੇ ਪੂਰੀ ਤਰਾਂ ਅਣਦੇਖਾ ਹੈ, ਜਿਸ ਲਈ ਪੂਰੀ ਤਰਾਂ ਅਕਾਲੀ ਭਾਜਪਾ ਸਰਕਾਰ ਜਿੰਮੇਵਾਰ ਹੈ, ਜੋ ਉਨਾਂ ਦੇ ਧਿਆਨ ਵਿੱਚ ਆ ਗਿਆ ਹੈ, ਜਿਸ ਕਾਰਨ ਉਨਾਂ ਵੱਲੋਂ ਧਾਰ ਬਲਾਕ ਦੇ ਵਿਕਾਸ ਵਾਸਤੇ ਸਰਕਾਰ ਤੋਂ ਜ਼ਲਦੀ ਹੀ ਵਿਸ਼ੇਸ਼ ਪੈਕੇਜ ਜਾਰੀ ਕਰਵਾਇਆ ਜਾਵੇਗਾ, ਤਾਂ ਜੋ ਇਲਾਕੇ ਦਾ ਪੂਰੀ ਤਰਾਂ ਵਿਕਾਸ ਹੋ ਸਕੇ। ਉਥੇ ਹੀ, ਠਾਕੁਰ ਦਵਿੰਦਰ ਸਿੰਘ ਦਰਸ਼ੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਅਕਾਲੀ ਭਾਜਪਾ ਸਰਕਾਰ ਨੇ ਲੋਕ ਸਭਾ ਹਲਕਾ ਗੁਰਦਾਸਪੁਰ-ਪਠਾਨਕੋਟ ਨਾਲ ਪੂਰੀ ਤਰਾਂ ਭੇਦਭਾਵ ਕੀਤਾ ਹੈ, ਜਿਸ ਕਾਰਨ ਸਾਡੇ ਦੋਨਾਂ ਜ਼ਿਲਿਆਂ ਗੁਰਦਾਸਪੁਰ-ਪਠਾਨਕੋਟ ਵਿੱਚ ਅੱਜ ਵਿਕਾਸ ਨਹੀਂ ਹੋ ਸਕਿਆ ਹੈ ਅਤੇ ਇਥੋਂ ਤੱਕ ਕਿ ਸਰਕਾਰ ਵੱਲੋਂ ਇਨਾਂ ਦੋਨਾਂ ਜ਼ਿਲਿਆਂ ਵਿੱਚ ਕਿਸੇ ਤਰਾਂ ਦੀ ਕੋਈ ਵੀ ਇੰਡਸਟਰੀ ਤਕ ਸਥਾਪਤ ਨਹੀਂ ਕੀਤੀ ਗਈ ਹੈ, ਜਿਸ ਨਾਲ ਇਥੋਂ ਦੇ ਨੌਜ਼ਵਾਨਾਂ ਨੂੰ ਰੋਜ਼ਗਾਰ ਦੇ ਸਾਧਨ ਮਿਲ ਸਕਣ। ਉਨਾਂ ਨੇ ਕਿਹਾ ਕਿ ਇਥੇ ਰੋਜਗਾਰ ਦੇ ਸਾਧਨ ਨਾ ਮਿਲਣ ਕਾਰਨ ਜਿਆਦਾਤਰ ਨੌਜ਼ਵਾਨ ਬੇਰੁਜ਼ਗਾਰ ਹੋ ਕੇ ਨਸ਼ੇ ਦੇ ਆਦਿ ਹੋ ਗਏ ਹਨ, ਪਰ ਜਦੋਂ ਤੱਕ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਹੈ, ਸੂਬੇ ਅੰਦਰ ਕੁਝ ਹੱਦ ਤੱਕ ਨਸ਼ੇ 'ਤੇ ਨੁਕੇਲ ਪਈ ਹੈ, ਜਿਸ ਕਾਰਨ ਉਨਾਂ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਜੀ ਨੂੰ ਆਪਣਾ ਕੀਮਤੀ ਵੋਟ ਦੇ ਕੇ ਕਾਮਯਾਬ ਕਰਨ, ਤਾਂ ਜੋ ਜ਼ਿਲਾ ਪਠਾਨਕੋਟ-ਗੁਰਦਾਸਪੁਰ ਵਿੱਚ ਇੰਡਸਟਰੀ ਸਥਾਪਤ ਕਰਕੇ ਲੋਕਾਂ ਨੂੰ ਰੋਜ਼ਗਾਰ ਦਿਲਾਇਆ ਜਾ ਸਕੇ। ਇਸ ਮੌਕੇ ਅੱਲਦੀਨ, ਸ਼ਾਹੀ ਇਮਾਮ ਦੇ ਸਪੁੱਤਰ ਉਸਮਾਨ, ਸਾਬਕਾ ਸਰਪੰਚ ਕੇਵਲ ਕ੍ਰਿਸ਼ਨ, ਵਿਕ੍ਰਮ ਬਿੱਕੂ, ਵਰਿੰਦਰ ਰਾਣਾ, ਨਿਤੇਸ਼ ਠਾਕੁਰ, ਦੀਪੂ, ਮੱਖਣ, ਰਮਜਾਨ ਦੀਨ, ਰਫੀਕ, ਹਮੀਦ, ਉਮਰਦੀਨ, ਮੁਹੰਮਦ ਰਫੀਕ, ਸਲੀਮ ਮਲੀਕ, ਅਕਬਰ ਅਲੀ ਵੀ ਮੌਜ਼ੂਦ ਰਹੇ।

No comments: