BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਾਰੇ ਮੈਰਿਜ ਪੈਲਸਾਂ ਵਾਸੇ ਆਰਮਜ਼ ਫਰੀ ਜ਼ੋਨ ਏਰੀਏ ਦਾ ਸਰਟੀਫਿਕੇਟ ਹਾਸਲ ਕਰਨ-ਐਸ.ਐਚ.ਉ.

ਐਸ ਐਚ ਉ ਹਰਪਾਲ ਸਿੰਘ ਅਤੇ ਮੈਰਿਜ ਪੈਲੇਸ ਮਾਲਕ ਮੀਟਿੰਗ ਦੌਰਾਨ
ਜੰਡਿਆਲਾ ਗੁਰੂ 5 ਅਕਤੂਬਰ (ਕਵਲਜੀਤ ਸਿੰਘ ਲਾਡੀ, ਪ੍ਗਟ ਸਿੰਘ)- ਸਥਾਨਕ ਸਮੂਹ ਮੈਰਿਜ ਪੈਲਸਾਂ ਦੇ ਮਾਲਕਾਂ ਮੈਨੇਜਰਾਂ ਨਾਲ ਥਾਣਾ ਮੁਖੀ ਜੰਡਿਆਲਾ ਗੁਰੂ ਹਰਪਾਲ ਸਿੰਘ ਨੇ ਇਕ ਜ਼ਰੂਰੀ ਮੀਟਿੰਗ ਥਾਣਾ ਜੰਡਿਆਲਾ ਗੁਰੂ ਵਿੱਚ ਕੀਤੀ।ਜਿਸ ਵਿੱਚ ਐਸ ਐਸ ਪੀ ਦਿਹਾਤੀ ਪਰਮਪਾਲ ਸਿੰਘ ਦੀਆਂ ਹਦਾਇਤਾਂ ਅਨੂਸਾਰ ਪੈਲਸਾਂ ਵਿੱਚ ਫੰਕਸ਼ਨ ਦੌਰਾਨ ਮੈਰਿਜ ਪੈਲਸਾਂ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਉਚ ਅਫਸਰਾਂ ਦੀ ਨਿਰਦੇਸ਼ਾਂ ਅਨੂਸਾਰ ਹਦਾਇਤ ਕੀਤੀ।ਪੈਲਸ ਮਾਲਕਾਂ ਨੂੰ ਜਿਲ੍ਹਾ ਪ੍ਰਸ਼ਾਸਨ ਪਾਸੋਂ ਪੈਲਸ ਵਿੱਚ ਆਪਣੇ ਪੈਲਸ ਦਾ ਆਰਮਜ਼ ਫਰੌ ਜ਼ੋਨ ਏਰੀਆ ਦਾ ਸਰਟੀਫਿਕੇਟ ਹਾਸਲ ਕਰਕੇ 'ਤੇ ਉਸ ਸਬੰਧੀ ਬੋਰਡ ਆਪਣੇ ਆਪਣੇ ਪੈਲਸ ਵਿੱਚ ਲਗਾਉਣ।ਜੇਕਰ ਇਸ ਵਿੱਚ ਕਿਸੇ ਵੀ ਕਿਸਮ ਦੀ ਕੁਤਾਹੀ ਕੀਤੀ ਗਈ ਜਾਂ ਪੈਲਸ ਵਿੱਚ ਫੰਕਸ਼ਨ ਦੌਰਾਨ ਜੇਕਰ ਕਿਸੇ ਕਿਸਮ ਦਾ ਅਸਲਾ ਵਗੈਰਾ ਚਲਾਇਆ ਤਾਂ ਸਬੰਧਤ ਪੈਲਸ ਮਾਲਕ ਦੇ ਖਿਲਾਫ ਸਖਤ ਕਾਨੂਨੀ ਕਾਰਵਾਈ ਕੀਤੀ ਜਾਵੇਗੀ।ਇਸ ਸਬੰਧੀ ਮੈਰਿਜ ਪੈਲਸ ਮਾਲਕਾਂ ਨੇ ਪੁਲਿਸ 'ਤੇ ਪਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ ਦਾ ਵਿਸਵਾਸ ਦਵਾਇਆ।ਇਸ ਮੀਟਿੰਗ ਵਿੱਚ ਇੰਦਰ ਫਾਰਮ, ਸਨ ਰਾਈਜ਼, ਜੈ ਰਿਜ਼ੌਰਟ, ਅਲਾਈਵ ਗਾਰਡਨ, ਸਟਾਰ ਪੈਲਸ, ਜੇ ਜੇ ਫਾਰਮ, ਦੀਪ ਰਿਜ਼ੌਰਟ ਦੇ ਮਾਲਕਾਂ 'ਤੇ ਮੈਨੇਜਰਾਂ ਨੇ ਹਿੱਸਾ ਲਿਆ।

No comments: