BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚਾਈਨਾ ਡੋਰ ਨੇ ਇੱਕ ਵਿਅਕਤੀ ਨੂੰ ਆਪਣੀ ਆਪਣੀ ਲਪੇਟ ਵਿਚ ਲਿਆ

ਜੰਡਿਆਲਾ ਗੁਰੂ 27 ਅਕਤੂਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਡਾ ਨਰਿੰਦਰ ਸਿੰਘ ਵਾਸੀ ਮਾਨਾਵਾਲਾ ਨੇ ਦੱਸਿਆ ਕਿ ਬੀਤੇ ਦਿਨੀ ਉਹ ਮੋਟਰਸਾਇਕਲ ਤੇ ਅੰਮ੍ਰਿਤਸਰ ਜਾ ਰਹੇ ਸੀ ਕਿ ਅੰਮ੍ਰਿਤਸਰ ਪੁੱਲ ਤੇ ਅਚਾਨਕ ਅਸਮਾਨ ਵਿੱਚ ਮੰਡਰਾ ਰਹੀ ਚਾਈਨਾ ਡੋਰ ਨੇ ਉਹਨਾਂ ਨੂੰ ਅਪਨੀ ਲਪੇਟ ਵਿਚ ਲੈ ਲਿਆ ਜਿਸ ਨਾਲ ਉਹਨਾਂ ਦੇ ਹੱਥ ਦੀਆਂ ਚਾਰ ਉਂਗਲਾਂ ਅਤੇ ਅੱਖ ਬੁਰੀ ਤਰਾਂ ਜਖਮੀ ਹੋ ਗਈਆਂ । ਉਹਨਾਂ ਕਿਹਾ ਕਿ ਮੇਰੇ ਪਿੱਛੇ ਹੀ ਆ ਰਹੇ ਇਕ ਪੁਲਿਸ ਕਰਮਚਾਰੀ ਦੇ ਨੱਕ ਦੀ ਹੱਡੀ ਵੀ ਜਖਮੀ ਹੋ ਗਈ । ਜਖਮੀ ਨਰਿੰਦਰ ਸਿੰਘ ਨੇ ਦੱਸਿਆ ਕਿ ਪਰਮਾਤਮਾ ਦਾ ਸ਼ੁਕਰ ਹੈ ਕਿ ਖੂਨੀ ਡੋਰ ਉਸਦੀ ਅੱਖ ਦੇ ਵਿਚ ਨਹੀਂ ਲੱਗੀ, ਨਹੀਂ ਤਾਂ ਉਸਨੇ ਇਹ ਸੁੰਦਰ ਦੁਨੀਆ ਦੇਖਣ ਤੋਂ ਵਾਂਝਾ ਹੋ ਜਾਣਾ ਸੀ । ਉਹਨਾਂ ਨੇ ਇਸ ਖੂਨੀ ਕਾਰੋਬਾਰ ਲਈ ਸਿੱਧੇ ਤੌਰ ਤੇ ਪੁਲਿਸ ਪ੍ਰਸ਼ਾਸ਼ਨ ਨੂੰ ਜਿੰਮੇਵਾਰ ਦੱਸਿਆ ਜੋ ਚੰਦ ਪੈਸਿਆਂ ਦੀ ਖਾਤਿਰ ਲੋਕਾਂ ਦੀ ਜਿੰਦਗੀ ਨਾਲ ਖੇਡਕੇ ਖੂਨੀ ਚਾਈਨਾ ਡੋਰ ਦੇ ਕਾਰੋਬਾਰੀਆਂ ਦਾ ਸਾਥ ਦੇ ਰਹੇ ਹਨ । ਉਹਨਾਂ ਨੇ ਉਚ ਪੁਲਿਸ ਅਧਿਕਾਰੀਆਂ ਕੋਲੋ ਮੰਗ ਕੀਤੀ ਕਿ ਆ ਰਹੇ ਲੋਹੜੀ ਦੇ ਤਿਉਹਾਰ ਤੋਂ ਪਹਿਲਾਂ ਪਹਿਲਾਂ ਇਸਤੇ ਸਖਤੀ ਨਾਲ ਕੰਮ ਕੀਤਾ ਜਾਵੇ । ਇਸ ਸਬੰਧੀ ਐਸ ਐਸ ਪੀ ਦਿਹਾਤੀ ਸ੍ਰ ਪਰਮਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਜਿਹੇ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਅਗਰ ਕਿਸੇ ਪੁਲਿਸ ਕਰਮਚਾਰੀ ਸਬੰਧੀ ਅਜਿਹੇ ਅਨਸਰਾਂ ਨਾਲ ਮਿਲੀਭੁਗਤ ਦੀ ਜਾਣਕਾਰੀ ਮਿਲੀ ਤਾਂ ਸੱਭ ਤੋਂ ਪਹਿਲਾਂ ਉਸਦੇ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

No comments: