BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨੌਂਸਰਬਾਜ਼ਾਂ ਨੇ ਔਰਤ ਨੂੰ ਸੰਮੋਹਿਤ ਕਰ ਕਿ ਵੀਹ ਹਜ਼ਾਰ ਰੁਪਏ 'ਤੇ ਸੋਨੇ ਦੀਆਂ ਵਾਲੀਆਂ ਲੁੱਟੀਆਂ

ਜੰਡਿਆਲਾ ਗੁਰੂ 29 ਅਕਤੂਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਇਥੋਂ ਦੀ ਵਸਨੀਕ ਹਰਭਜਨ ਕੌਰ ਪਤਨੀ ਦਿਲਬਾਗ ਸਿੰਘ ਵਾਸੀ ਮੁਹੱਲਾ ਸ਼ੇਖੂਪੁਰਾ ਨੇ ਪਤਰਕਾਰਾਂ ਨਾਲ ਗੱਲ ਕਰਦੇਸਮੇਂ ਦੱਸਿਆ ਕਿ ਸ਼ੁਕਰਵਾਰ ਨੂੰ ਦੁਪਹਿਰ ਵੇਲੇ ਜਦੋਂ ਉਹ ਸਥਾਨਕ ਸਟੇਟ ਬੈਂਕ ਵਿਚੋਂ ਵੀਹ ਹਜ਼ਾਰ ਰੁਪਏ ਕਢਾ ਕੇਵਾਪਸ ਆ ਰਹੀ ਸੀ ਤਾਂ ਤਾਲ ਰੈਸਟੋਰੈਂਟ ਵਾਲੀ ਗਲੀ ਵਿੱਚ ਪਹੁੰਚੀ ਤਾਂ ਤਿੰਨ ਅਣਪਛਾਤੇ ਸਵਾਰ ਜਿਨ੍ਹਾਂ ਵਿੱਚ ਇਕਔਰਤ ਵੀ ਸ਼ਾਮਲ ਸੀ। ਇਨ੍ਹਾਂ ਤਿਨ੍ਹਾਂ ਜਾਣਿਆਂ ਨੇ ਰੋਕ ਕੇ ਉਸ ਨੂੰ ਸੰਮੋਹਿਤ ਕਰ ਦਿੱਤਾ ਅਤੇ ਉਸਦੇ ਵੀਹ ਹਜ਼ਾਰਰੁਪਏ ਅਤੇ ਕੰਨਾ ਵਿਚੋਂ ਸੋਨੇ ਦੀਆਂ ਵਾਲੀਆਂ ਲਾਹ ਕੇ ਲੈ ਗਏ। ਪੀੜਤਾਂ ਵਲੋਂ ਇਸ ਦੀ ਇਤਲਾਹ ਪੁਲੀਸ ਚੌਂਕੀ ਵਿੱਚਦੇ ਦਿੱਤੀ ਗਈ।ਪੁਲੀਸ ਵਲੋਂ ਘਟਨਾ ਵਾਲੀ ਜਗ੍ਹਾ ਦੇ ਆਸ ਪਾਸ ਦੇ ਸੀ ਸੀ ਟੀ ਵੀ ਕੈਮਰਿਆਂ ਦੀ ਰਿਕਾਰਡਿੰਗ ਦੀਜਾਂਚ ਕੀਤੀ ਗਈ। ਪਰ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲੀਸ ਹੱਥ ਕੁੱਝ ਨਹੀਂ ਲੱਗਾ।ਘਟਨਾ ਦਾ ਸ਼ਿਕਾਰਪੀੜਤਾ ਵਲੋਂ ਉਚ ਅਧਿਕਾਰੀਆਂ ਕੋਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ।

No comments: