BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੀਓ ਮੋਬਾਇਲ ਕੰਪਨੀ ਵਿਰੁੱਧ ਟੈਲੀਕਾਮ ਦੁਕਾਨਦਾਰਾਂ ਨੇ ਕੀਤੀ ਮੀਟਿੰਗ

ਤਲਵੰਡੀ ਸਾਬੋ, 26 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਟੈਲੀਕਾਮ ਯੂਨੀਅਨ ਦੀ ਇੱਕ ਹੰਗਾਮੀ ਮੀਟਿੰਗ ਯੂਨੀਅਨ ਪ੍ਰਧਾਨ ਯਸ਼ਪਾਲ ਡਿੰਪੀ ਦੀ ਪ੍ਰਧਾਨਗੀ ਹੇਠ ਖੰਡੇ ਵਾਲਾ ਚੌਂਕ ਦੇ ਨਜ਼ਦੀਕ ਗਨਪਤੀ ਟੈਲੀਕਾਮ ਵਿਖੇ ਹੋਈ ਜਿਸ ਵਿੱਚ ਮੋਬਾਇਲ ਕੰਪਨੀ ਜੀਓ ਵੱਲੋਂ ਮੋਬਾਇਲ ਵੇਚਣ ਦੇ ਨਾਮ ਤੇ ਦੁਕਾਨਦਾਰਾਂ ਨਾਲ ਕੀਤੇ ਜਾ ਰਹੇ ਧੋਖੇ ਅਤੇ ਪੈਸੇ ਮੋੜਣ ਤੋਂ ਕੀਤੀ ਜਾ ਰਹੀ ਆਨਾਕਾਨੀ ਨਾਲ ਨਜਿੱਠਣ ਲਈ ਅਹਿਮ ਵਿਚਾਰਾਂ ਕੀਤੀਆਂ ਗਈਆਂ। ਜਦੋਂ ਕਿ ਇਸ ਸੰਬੰਧੀ ਪੱਖ ਪੁੱਛੇ ਜਾਣ ‘ਤੇ ਕੰਪਨੀ ਦੇ ਮੁਲਾਜ਼ਮ ਮੁਨੀਸ਼ ਕਮਾਰ ਨੇ ਮਾਮਲੇ ਬਾਰੇ ਕੁੱਝ ਵੀ ਕਹਿਣ ਤੋਂ ਪਾਸਾ ਵੱਟ ਲਿਆ। ਇਕੱਤਰ ਹੋਏ ਦੁਕਾਨਦਾਰਾਂ ਨੇ ਦੱਸਿਆ ਕਿ ਜੀਓ ਦੇ ਮੁਲਾਜ਼ਮ ਮੁਨੀਸ਼ ਕੁਮਾਰ ਵੱਲੋਂ ਅਗਸਤ 2017 ਦੇ ਅਖ਼ੀਰਲੇ ਹਫ਼ਤੇ ਜੀਓ ਫ਼ੀਚਰ ਫ਼ੋਨ ਵੇਚਣ ਲਈ ਕੰਪਨੀ ਵੱਲੋਂ ਉਹਨਾ ਤੋਂ ਮੋਬਾਇਲਾਂ ਦੀ ਬੁਕਿੰਗ ਲਈ 500 ਰੁਪਏ ਪ੍ਰਤੀ ਫ਼ੋਨ ਐਡਵਾਂਸ ਜਮ੍ਹਾਂ ਕਰਵਾਕੇ ਇੱਕ ਹਫ਼ਤੇ ਦੇ ਅੰਦਰ-ਅੰਦਰ ਫ਼ੋਨਾਂ ਦੀ ਡਲਿਵਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪ੍ਰੰਤੂ ਅੱਜ ਤੱਕ ਕੰਪਨੀ ਦਾ ਇਹ ਵਾਅਦਾ ਵਫ਼ਾ ਨਹੀਂ ਹੋਇਆ ਅਤੇ ਹੁਣ ਤੱਕ ਦੁਕਾਨਦਾਰਾਂ ਨੂੰ ਪ੍ਰਤੀ ਦੁਕਾਨਦਾਰ ਦਸ ਫ਼ੋਨ ਹੀ ਕੰਪਨੀ ਵੱਲੋਂ ਭੇਜੇ ਗਏ ਹਨ ਜਦੋਂ ਕਿ ਦੁਕਾਨਦਾਰਾਂ ਕੋਲ ਉਕਤ ਫ਼ੋਨ ਦੀ ਬੁਕਿੰਗ ਕਰਵਾਉਣ ਵਾਲੇ ਗ੍ਰਾਹਕ ਵਾਰ ਵਾਰ ਗੇੜੇ ਮਾਰਨ ਤੋਂ ਬਾਅਦ ਉਹਨਾਂ ਤੋਂ ਆਪਣੇ ਪੈਸੇ ਵਾਪਿਸ ਕਰਵਾ ਚੁੱਕੇ ਹਨ। ਜਿਸ ਕਾਰਨ ਹੁਣ ਜੇਕਰ ਇਸ ਤੋਂ ਬਾਅਦ ਕੰਪਨੀ ਮੋਬਾਇਲ ਭੇਜ ਵੀ ਦਿੰਦੀ ਹੈ ਤਾਂ ਉਹ ਵੇਚਣ ਤੋਂ ਅਸਮਰੱਥ ਹੋਣਗੇ। ਟੈਲੀਕਾਮ ਦੁਕਾਨਦਾਰਾਂ ਨੇ ਦੋਸ਼ ਲਾਇਆ ਕਿ ਵਾਰ ਵਾਰ ਸੰਪਰਕ ਕਰਨ ਤੇ ਵੀ ਕੰਪਨੀ ਦੇ ਡਿਸਟ੍ਰੀਬਿਊਟਰ ਇਸ ਮਸਲੇ ਦਾ ਕੋਈ ਹੱਲ ਕੱਢਣ ਲਈ ਤਿਆਰ ਨਹੀਂ ਹਨ। ਦੁਕਾਨਦਾਰਾਂ ਨੇ ਫ਼ੈਸਲਾ ਲਿਆ ਕਿ ਜੇਕਰ ਜੀਓ ਕੰਪਨੀ ਅਤੇ ਇਸ ਕੰਪਨੀ ਦੇ ਡਿਸਟ੍ਰੀਬਿਊਟਰਾਂ ਨੇ ਮੋਬਾਇਲ ਫ਼ੋਨ ਬੁਕਿੰਗ ਦੇ ਨਾਮ ਤੇ ਇਕੱਠੀ ਕੀਤੀ ਰਕਮ ਵਾਪਿਸ ਨਾ ਕੀਤੀ ਤਾਂ ਮਜ਼ਬੂਰੀ ਵੱਸ ਉਹਨਾਂ ਨੂੰ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਾ ਪਵੇਗਾ ਜਿਸ ਦੌਰਾਨ ਉਹ ਮੁਜ਼ਾਹਰੇ ਕਰਨ ਦੇ ਨਾਲ-ਨਾਲ ਖ਼ਪਤਕਾਰ ਫ਼ੋਰਮ ਵਿੱਚ ਕੰਪਨੀ ਅਤੇ ਡਿਸਟ੍ਰੀਬਿਊਟਰਾਂ ਖ਼ਿਲਾਫ਼ ਕੇਸ ਕਰਨ ਬਾਰੇ ਵੀ ਵਿਚਾਰ ਕਰ ਰਹੇ ਹਨ। ਇਸ ਮੌਕੇ ਮੀਟਿੰਗ ਵਿੱਚ ਮੋਹਿਤ ਬਾਂਸਲ, ਭਗਵਾਨ ਗਰਗ, ਯਸ਼ਪਾਲ ਡਿੰਪੀ, ਰਿਸ਼ੀ ਗਰਗ, ਗੁਰਪ੍ਰੀਤ ਟੈਲੀਕਾਮ, ਹਿਮਾਂਸ਼ੂ ਮਿੱਤਲ, ਤਰਸੇਮ ਟੈਲੀਕਾਮ, ਜਗਰੂਪ ਸਿੰਘ, ਬਾਬਾ ਦੀਪ ਸਿੰਘ ਟੈਲੀਕਾਮ ਅਤੇ ਤਲਵੰਡੀ ਸਾਬੋ ਦੇ ਬਾਕੀ ਸਾਰੇ ਟੈਲੀਕਾਮ ਦੁਕਾਨਦਾਰ ਵੀ ਹਾਜ਼ਿਰ ਸਨ।

No comments: