BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਵਰਜ ਕਰਨ ਗਏ ਪੱਤਰਕਾਰਾਂ ਨਾਲ ਬਗੈਰ ਵਰਦੀ ਹੌਲਦਾਰ ਨੇ ਕੀਤੀ ਬਦਸਲੂਕੀ

  • ਓਵਰਲੋਡ ਟਰੱਕ ਨੇ ਬਿੱਜਲੀ ਦੀਆਂ ਤਾਰਾਂ ਤੋੜੀਆਂ
  • ਐਸ ਐਚ ਓ ਨੇ ਹੌਲਦਾਰ ਨੂੰ ਕੀਤਾ ਲਾਇਨ ਹਾਜਰ
  • ਸਾਰੀ ਰਾਤ ਸ਼ਹਿਰ ਦੀ ਬੱਤੀ ਰਹੀ ਗੁੱਲ
ਓਵਰਲੋਡ ਟਰੱਕ
ਜੰਡਿਆਲਾ ਗੁਰੂ 27 ਅਕਤੂਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਕਸਬਾ ਜੰਡਿਆਲਾ ਗੁਰੂ ਵਿੱਚ ਕਸਬਾ ਜੰਡਿਆਲਾ ਗੁਰੂ ਵਿੱਚ ਸਭ ਤੋ ਅਹਿਮ ਸਮੱਸਿਆ ਜੇ ਕੋਈ ਹੈ ਤਾਂ ਉਹ ਹੈ ਟਰੈਫਿਕ ਦੀ ਸਮੱਸਿਆ। ਇਸ ਦਾ ਹੱਲ ਇਥੋ ਦੇ ਬਹੁਤ ਸਾਰੇ ਡੀ ਐਸ ਪੀਜ ਅਤੇ ਥਾਣਾ ਇੰਚਾਰਜਾਂ ਨੇ ਕੱਢਣ ਦੀ ਕੋਸਿਸ਼ ਕੀਤੀ ਪਰ ਸਾਰੇ ਹੀ ਨਕਾਮ ਰਹੇ।ਇਥੋ ਦੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਵੀ ਬਹੁਤ ਕੋਸਿਸ਼ ਕੀਤੀ ਪਰ “ ਪੰਚਾਂ ਦਾ ਕਿਹਾ ਸਿਰ ਮੱਥੇ ਪਰ ਪਰਨਾਲਾ ਉਥੇ ਦਾ ਉਥੇ” ਵਾਲੀ ਕਹਾਵਤ ਸਿੱਧ ਹੋਈ।ਬੀਤੀ ਰਾਤ ਇਸੇ ਟਰੈਫਿਕ ਦੀ ਵਜ੍ਹਾ ਕਾਰਨ ਹੀ ਸ਼ਹਿਰ ਬੱਤੀ ਸਾਰੀ ਰਾਤ ਬੰਦ ਰਹੀ।ਲੋਕਾਂ ਨੇ ਕਈ ਵਾਰ ਪੁਲਿਸ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਕੋਲ ਮੰਗ ਕੀਤੀ ਹੈ ਕਿ ਹੈਵੀ ਟਰੱਕਾਂ ਦਾ ਸ਼ਹਿਰ ਵਿੱਚ ਦਾਖਲਾ ਬੰਦ ਕੀਤਾ ਜਾਵੇ ਪਰ ਇਸ ਤੇ ਕਦੇ ਕੋਈ ਅਮਲ ਨਹੀ ਹੋਇਆ।ਇਹਨਾ ਹੈਵੀ ਗੱਡੀਆਂ ਦੀ ਵਜ੍ਹਾ ਨਾਲ ਹੀ ਪਿਛਲੇ ਦਿਨੀ ਪੰਜਾਬ ਪੁਲਿਸ ਦੇ ਇੱਕ ਹੈਡਕਾਂਸ਼ਟੇਬਲ ਦੀ ਟਿਪਰ ਹੇਠਾਂ ਆਉਣ ਕਾਰਨ ਮੌਤ ਵੀ ਹੋ ਚੁੱਕੀ ਹੈ।ਬੀਤੀ ਰਾਤ ਇੱਕ ਓਵਰਲੋਡ ਟਰੱਕ ਉਪਰ ਲੱਦ ਇੰਨੀ ਉੱਚੀ ਸੀ ਕਿ ਉਸਨੇ ਮੇਨ ਸਪਲਾਈ ਵਾਲੀਆਂ ਬਿੱਜਲੀ ਦੀਆਂ ਤਾਰਾਂ ਤੋੜ ਦਿੱਤੀਆਂ ਜਿਸ ਨਾਲ ਸਾਰੇ ਸ਼ਹਿਰ ਦੀ ਸਪਲਾਈ ਗੁੱਲ ਹੋ ਗਈ।ਬਿੱਜਲੀ ਸਪਲਾਈ ਨੂੰ ਬਹਾਲ ਕਰਨ ਲਈ ਬਿੱਜਲੀ ਬੋਰਡ ਦੇ ਜੇ ਈ ਵੱਲੋਂ ਆਪਣੇ ਸਟਾਫ ਨਾਲ ਭਾਰੀ ਜੱਦੋ ਜਹਿਦ ਕਰਕੇ ਅੱਧੀ ਰਾਤ ਤੱਕ ਬਿੱਜਲੀ ਸਪਲਾਈ ਬਹਾਲ ਕਰ ਦਿੱਤੀ ਗਈ।ਇਸ ਦੀ ਕਵਰੇਜ ਕਰਨ ਲਈ ਜਦ ਕੁਝ ਪੱਤਰਕਾਰ ਰਾਤ ਲੱਗਭੱਗ 10-30 ਤੇ ਪਹੁੰਚੇ ਤਾਂ ਉਥੇ ਬਗੈਰ ਵਰਦੀ ਇੱਕ ਚੌਂਕੀ ਜੰਡਿਆਲਾ ਗੁਰੂ ਦੇ ਹੌਲਦਾਰ ਨੇ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ ਤੇ ਪੱਤਰਕਾਰਾਂ ਨੁੰ ਫੋਟੋ ਖਿੱਚਣ ਤੋ ਰੋਕਿਆ ਗਿਆ।ਇਸ ਤੋ ਬਾਅਦ ਪੱਤਰਕਾਰ ਭਾਈਚਾਰੇ ਵੱਲੋਂ ਪੁਲਿਸ ਚੌਂਕੀ ਦੇ ਧਰਨਾ ਲਗਾ ਕੇ ਨਾਅਰੇਬਾਜੀ ਕੀਤੀ ਗਈ।ਇਸ ਦੀ ਸੂਚਨਾ ਮਿਲਦੇ ਹੀ ਥਾਣਾ ਜੰਡਿਆਲਾ ਗੁਰੂ ਦੇ ਐਸ ਐਚ ਓ ਹਰਪਾਲ ਸਿੰਘ ਮੌਕੇ ਤੇ ਪਹੁੰਚੇ ਤੇ ਪੱਤਰਕਾਰਾਂ ਵੱਲੋਂ ਹੌਲਦਾਰ ਦੇ ਵਿਰੁੱਧ ਦਿੱਤੀ ਗਈ ਲਿਖਤੀ ਦਰਖਾਸਤ ਦੇ ਅਧਾਰ ਤੇ ਤਰੰਤ ਕਾਰਵਾਈ ਕਰਦਿਆਂ ਉਕਤ ਹੌਲਦਾਰ ਦੀ ਪੁਲਿਸ ਲਾਇਨ ਵਿਖੇ ਰਵਾਨਗੀ ਦੀ ਕਾਰਵਾਈ ਕੀਤੀ ਗਈ।

No comments: