BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੰਡਿਆਲਾ ਗੁਰੂ ਦੀ ਦੁਸਹਿਰਾ ਗਰਾਊਡ ਵਿਖੇ ਪਹਿਲਾ ਕ੍ਰਿਕਟ ਟੂਰਨਾਮੈਂਟ ਮੈਂਚ

ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਕਰਦੇ ਹੋਏ ਬਾਬਾ ਪਰਮਾਨੰਦ ਜੀ,ਐਡਵੋਕੇਟ ਰਾਜ ਕੁਮਾਰ ਮਲਹੋਤਰਾ, ਸਵਿੰਦਰ ਚੰਦੀ ਤੇ ਹੋਰ।
ਜੰਡਿਆਲਾ ਗੁਰੂ 8 ਅਕਤੂਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਸ਼ਹਿਰ ਜੰਡਿਆਲਾ ਗੁਰੂ ਦੀ ਦੁਸਹਿਰਾ ਗਰਾਊਡ ਵਿਖੇ ਧੰਨ ਧੰਨ ਬਾਬਾ ਹੁੰਦਾਲ ਜੀ ਸਪੋਰਟਸ ਕਲੱਬ ਵੱਲੋ ਅੱਜ ਪਹਿਲਾ ਕ੍ਰਿਕਟ ਟੂਰਨਾਮੈਂਟ ਮੈਂਚ ਸ਼ੁਰੂ ਕਰਵਾਇਆ, ਜਿਸ ਦਾ ਉਦਘਾਟਨ ਸੰਤ ਬਾਬਾ ਪਰਮਾਨੰਦ ਜੀ ਤੇ ਨਗਰ ਕੋਂਸਲ ਜੰਡਿਆਲਾ ਗੁਰੂ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਾਜ ਕੁਮਾਰ ਮਲਹੋਤਰਾ ਨੇ ਰੰਗ ਬਿਰੰਗੇ ਗੁਬਾਰੇ ਛੱਡ ਕੇ ਕੀਤਾ। ਇਸ ਟਰੂਨਾਮੈਂਟ ਵਿੱਚ ਮੁੱਖ ਮਹਿਮਾਨ ਤੋਰ ਤੇ ਸੰਤ ਬਾਬਾ ਪਰਮਾਨੰਦ ਜੀ,ਐਡਵੋਕੇਟ ਰਾਜ ਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਤੇ ਪ੍ਰੈਸ ਯੂਨੀਅਨ ਜੰਡਿਆਲਾ ਗੁਰੂ ਦੇ ਪ੍ਰਧਾਨ ਅ੍ਰੰਮਿਤਪਾਲ ਸਿੰੰਘ ਸ਼ਾਮਿਲ ਹੋਏ। ਇਸ ਮੋਕੇ ਬਾਬਾ ਪਰਮਾਨੰਦ ਜੀ ਨੇ ਕਿਹਾ ਕਿ ਖੇਡਾਂ ਅਤੇ ਧਾਰਮਿਕ ਸਮਾਗਮ ਸਾਝੇ ਦੀ ਪ੍ਰਤੀਕ ਹੁੰਦੇ ਹਨ। ਉਨ੍ਹਾਂ ਨੇ ਖਿਡਾਰੀਆ ਨੂੰ ਅਪੀਲ ਕਰਦਿਆ ਕਿਹਾ ਕਿ ਖੇਡ ਚਾਹੇ ਕੋਈ ਵੀ ਹੋਵੇ ਸਾਨੂੰ ਸਾਰੀਆ ਹੀ ਖੇਡਾ ਰਲ-ਮਿਲ ਕੇ ਖੇਡਣੀਆ ਚਾਹੀਦੀਆ ਹਨ, ਜਿਸ ਨਾਲ ਹਰੇਕ ਖਿਡਾਰੀ ਵਿੱਚ ਏਕਤਾ ਪੈਦਾ ਹੁੰਦੀ ਹੈ।ਇਸ ਮੋਕੇ ਰਾਜ ਕੁਮਾਰ ਮਲਹੋਤਰਾ ਨੇ ਨੋਜਵਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਜਿਹੜੇ ਨੋਜਵਾਨ ਨਸ਼ਿਆ ਦੇ ਆਦੀ ਹੋ ਚੁੱਕੇ ਹਨ,ਉਹ ਆਪਣਾ ਧਿਆਨ ਖੇਡਾ ਵੱਲ ਲਗਾਉਣ ਤਾਂ ਹੀ ਉਨ੍ਹਾਂ ਨੂੰ ਨਸ਼ੇ ਵਰਗੀ ਨਾਮੁਰਾਦ ਬੀਮਾਰੀ ਤੌਂ ਛੁਟਕਾਰਾ ਮਿਲ ਸਕਦਾ ਹੈ। ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਧੰਨ ਧੰਨ ਬਾਬਾ ਹੁੰਦਾਲ ਜੀ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਕ੍ਰਿਕਟ ਟੂਰਨਾਮੈਟ ਮੈਚ ਤਿੰਨ ਮਹੀਨੇ ਲਗਾਤਾਰ ਹਰ ਐਤਵਾਰ ਨੂੰ ਜਾਰੀ ਰਹਿਣਗੇ। ਉਨ੍ਹਾਂ ਦੱਸਿਆ ਕਿ ਅੱਜ ਦਾ ਇਹ ਟੂਰਨਾਮੈਂਟ ਮੈਚ ਮੋਹਿਤ ਲੈਵਨ ਟੀਮ ਅਤੇ ਮੋਤੀ ਲੈਵਨ ਦੀ ਟੀਮ ਦੇ ਵਿਚਕਾਰ ਖਡਿਆ ਗਿਆ, ਜਿਸ ਵਿੱਚ ਮੋਹਿਤ ਲੈਵਨ ਟੀਮ ਜੇਤੂ ਰਹੀ। ਉਪਰੰਤ ਧੰਨ ਧੰਨ ਬਾਬਾ ਹੁੰਦਾਲ ਜੀ ਸਪੋਰਟਸ ਕਲੱਬ ਦੇ ਮੈਬਰਾ ਵੱਲੋ ਆਏ ਹੋਏ ਮਹਿਮਾਨ ਸੰਤ ਬਾਬਾ ਪਰਮਾਨੰਦ ਜੀ ਐਡਵੋਕੇਟ ਰਾਜ ਕੁਮਾਰ ਮਲੋਹਤਾ ਤੇ ਪ੍ਰੈਸ ਯੂਨੀਅਨ ਜੰਡਿਆਲਾ ਗੁਰੂ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਇਸ ਮੋਕੇ ਸਵਿੰਦਰ ਸਿੰਘ ਚੰਦੀ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਕਿੰਦਾ ਸੀਨੀਅਰ ਕਾਗਰਸੀ ਆਗੂ, ਡਾਂ ਕੁਲਦੀਪ ਸਿੰਘ ਮੱਲ੍ਹੀਆ, ਭੁਪਿੰਦਰ ਸਿੰਘ ਹੈਪੀ ਕੋਸਲਰ, ਰਣਧੀਰ ਸਿੰਘ ਧੀਰਾ ਕੋਸਲਰ, ਪ੍ਰਿੰਸ ਪਾਸੀ ਕਾਂਗਰਸੀ ਆਗੂ, ਲਾਲੀ ਗੁਰੀ ਸ਼ਾਹ, ਪਾਲੀ, ਮਨਿੰਦਰ ਸਿੰਘ, ਦਿਲਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਮਨੂੰ, ਗੁਰਪ੍ਰਤਾਪ ਸਿੰਘ, ਸੰਜੀਵ, ਅਸੀਮ ਤਨੇਜਾ ਆਦਿ ਹਾਜਿਰ ਸਨ।

No comments: