BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਦਿਆਲ ਵਿੱਚ ਨੁੱਕੜ ਮੀਟਿੰਗ ਵਿੱਚ ਸ਼ਾਮਿਲ ਹੋਏ ਮੋਹਿੰਦਰਾ

ਸੁਜਾਨਪੁਰ 7 ਅਕਤੂਬਰ (ਅਸ਼ਵਨੀ ਭਗਤ)- ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਅੱਜ ਪਿੰਡ ਅਦਿਆਲ ਵਿੱਚ ਇਕ ਨੁੱਕੜ ਮੀਟਿੰਗ ਵਿੱਚ ਸ਼ਾਮਿਲ ਹੋਏ। ਉਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਸਥਾਨਕ ਲੋਕਾਂ ਦੀਆਂ ਮੰਗਾਂ ਨੂੰ ਚੁੱਕੇਗੀ। ਇਸ ਇਲਾਕੇ ਨੂੰ ਹਮੇਸ਼ਾ ਤੋਂ ਅਕਾਲੀ ਭਾਜਪਾ ਸਰਕਾਰ ਨੇ ਅਣਗੋਲਿਆ ਹੈ, ਪਰ ਹੁਣ ਵਿਕਾਸ ਦੇ ਮਾਮਲੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਰਣਜੀਤ ਸਾਗਰ ਡੈਮ ਦਾ ਦੂਜਾ ਹਿੱਸਾ ਤੇ ਕੰਡੀ ਇਲਾਕੇ ਦੀਆਂ ਸਮੱਸਿਆਵਾਂ ਨੂੰ ਪਹਿਲ ਦੀ ਅਧਾਰ 'ਤੇ ਹੱਲ ਕੀਤਾ ਜਾਵੇਗਾ। ਰੁਜਗਾਰ ਦੇ ਸਾਧਾਨ ਵਧਾਏ ਜਾਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਇਸ ਇਲਾਕੇ ਵਿੱਚ ਹੋਰ ਉਦਯੋਗ ਲਿਆਏ ਜਾਣਗੇ, ਤਾਂ ਜੋ ਇਲਾਕੇ ਦੇ ਨੌਜ਼ਵਾਨਾਂ ਨੂੰ ਰੁਜਗਾਰ ਦਿੱਤਾ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਵਿਜੈ ਕੁਮਾਰ ਸ਼ਰਮਾ, ਠਾਕੁਰ ਜਲਵਾ ਸਿੰਘ, ਹਿਮਾਂਸ਼ੂ ਰਾਮ, ਰਿੰਕੂ, ਗਿਆਨ ਚੰਦ ਲੂੰਬਾ ਤੇ ਦਯਾ ਰਾਮ ਵੀ ਮੌਜ਼ੂਦ ਰਹੇ।

No comments: