BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਧਰਮਸੌਤ ਦੀ ਅਗਵਾਈ ਵਿੱਚ ਬਾਜੀਗਰ ਭਾਈਚਾਰੇ ਨੇ ਜਾਖੜ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ

ਕਾਂਗਰਸ ਸਰਕਾਰ ਵੱਲੋਂ ਬਾਜੀਗਰ ਭਾਈਚਾਰੇ ਦੇ ਲੋਕਾਂ ਦੀਆਂ ਸਾਰੀਆਂ ਸਮਸਿਆਵਾਂ ਦਾ ਕੀਤਾ ਜਾਵੇਗਾ ਹੱਲ : ਧਰਮਸੌਤ
ਬਾਜੀਗਰ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਤੇ ਨਾਲ ਵਿਧਾਇਕ ਪ੍ਰਗਟ ਸਿੰਘ,  ਵਿਧਾਇਕ ਰਾਜਿੰਦਰ ਬੇਰੀ, ਜੱਗਾ ਰਾਮ, ਉਜਾਗਰ ਰਾਮ, ਪਰਮਜੀਤ ਕੌਰ ਲਾਲਕਾ ਤੇ ਮੰਤਰੀ ਧਰਮਸੌਤ ਨੂੰ ਸਨਮਨਿਤ ਕਰਦੇ ਹੋਏ ਭਾਈਚਾਰੇ ਦੇ ਲੋਕ।
ਭੋਆ, 7 ਅਕਤੂਬਰ (ਅਸ਼ਵਨੀ ਭਗਤ)- ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜਿਮਨੀ ਚੋਣ ਸੰਬੰਧੀ ਅੱਜ ਭੋਆ ਹਲਕੇ ਵਿੱਚ ਬਾਜੀਗਰ ਭਾਈਚਾਰੇ ਵੱਲੋਂ ਬਾਜੀਗਰ ਸੈਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਚੇਅਰਮੈਨ ਜੱਗਾ ਰਾਮ, ਬਾਜੀਗਰ ਸਭਾ ਦੇ ਪ੍ਰਧਾਨ ਉਜਾਗਰ ਰਾਮ ਅਤੇ ਮਹਿਲਾ ਬਾਜੀਗਰ ਸੈਲ ਦੀ ਪ੍ਰਧਾਨ ਪਰਮਜੀਤ ਲਾਲਕਾ ਦੀ ਅਗਵਾਈ ਵਿੱਚ ਇਕ ਭਰਵੀਂ ਮੀਟਿੰਗ ਹੋਈ। ਜਿਸ ਵਿਚ ਜੰਗਲਾਤ, ਪ੍ਰੀਟਿੰਗ ਤੇ ਸਟੇਸ਼ਨਰੀ ਅਤੇ ਐਸ.ਸੀ.ਬੀ.ਸੀ ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੋਕੇ ਸਮੂਹ ਬਾਜੀਗਰ ਭਾਈਚਾਰੇ ਵੱਲੋਂ ਸ.ਧਰਮਸੌਤ ਦੀ ਅਗਵਾਈ ਸੁਨੀਲ ਜਾਖੜ ਦੇ ਹੱਕ ਵਿੱਚ ਸਮਰਥਨ ਦੇਣ ਦਾ ਐਲਾਨ ਕਰ ਦਿਤਾ ਗਿਆ। ਜਿਸ ਕਰਕੇ ਕਾਂਗਰਸ ਪਾਰਟੀ ਦੀ ਚੋਣ ਮੁਹਿੰਮ ਨੂੰ ਵੱਡਾ ਬੱਲ ਮਿਲਿਆ ਹੈ। ਸ.ਧਰਮਸੌਤ ਵੱਲੋਂ ਕੀਤੇ ਜਾ ਰਹੇ ਚੋਣ ਪ੍ਰਚਾਰ ਕਰਕੇ ਸੁਨੀਲ ਜਾਖੜ ਨੂੰ ਹਰ ਰੋਜ ਕਈ ਸੰਸਥਾਵਾਂ ਅਤੇ ਵੱਖ-ਵੱਖ ਭਾਈਚਾਰੇ ਦੇ ਲੋਕਾਂ ਵੱਲੋਂ ਸਮਰਥਨ ਮਿਲ ਰਿਹਾ ਹੈ। ਜਿਸ ਕਰਕੇ ਜਾਖੜ ਦੀ ਜਿੱਤ ਦੀ ਲੀਡ ਹਰ ਰੋਜ ਵੱਧਦੀ ਜਾ ਰਹੀ ਹੈ ਅਤੇ ਵਿਰੋਧੀ ਪਾਰਟੀ ਨੇ ਆਪਣੀ ਹਾਰ ਸਵਿਕਾਰ ਕਰ  ਲਈ ਹੈ। ਸੰਬੋਧਨ ਕਰਦੇ ਹੋਏ ਸ.ਧਰਮਸੌਤ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਬਾਜੀਗਰ ਭਾਈਚਾਰੇ ਨੂੰ ਹਮੇਸ਼ਾ ਹੀ ਮਾਣ ਸਨਮਾਣ ਦਿੱਤਾ ਗਿਆ ਹੈ ਕਾਂਗਰਸ ਪਾਰਟੀ ਵੱਲੋਂ ਮਿਲੇ ਮਾਣ ਸਦਕਾ ਹੀ ਅੱਜ ਉਹ ਪੰਜਾਬ ਦੇ ਕੈਬਨਿਟ ਮੰਤਰੀ ਹਨ। ਜੋ ਬਾਜੀਗਰ ਭਾਈਚਾਰੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ। ਸ.ਧਰਮਸੌਤ ਨੇ ਕਿਹਾ ਕਿ ਬਾਜੀਗਰ ਭਾਈਚਾਰੇ ਦੀਆਂ ਸਾਰੀਆਂ ਸਮਸਿਆਵਾਂ ਤੋਂ ਉਹ ਭਲੀ ਭਾਂਤ ਜਾਣੂ ਹਨ। ਜਿਨਾਂ ਦਾ ਹੱਲ ਕਰਨ ਲਈ ਕਾਂਗਰਸ ਸਰਕਾਰ ਅਤੇ ਖਾਸ ਕਰਕੇ ਉਨਾਂ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੋਕੇ ਮੋਜੂਦ ਬਾਜੀਗਰ ਭਾਈਚਾਰੇ ਦੇ ਲੋਕਾਂ ਨੇ ਧ.ਧਰਮਸੌਤ ਨੂੰ ਇਕ-ਇਕ ਵੋਟ ਸੁਨੀਲ ਜਾਖੜ ਨੂੰ ਭੁਗਤਾਉਣ ਦਾ ਭਰੋਸਾ ਦਿੱਤਾ। ਇਸ ਮੋਕੇ ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਸੁਸ਼ੀਲ ਕੁਮਾਰ ਰਿੰਕੂ, ਸਾਬਕਾ ਸਾਂਸਦ ਸਤਨਾਮ ਸਿੰਘ ਕੈਂਥ, ਸਕੱਤਰ ਯਸ਼ਪਾਲ ਧੀਮਾਨ, ਸਕੱਤਰ ਅਸ਼ੋਕ ਗੁਪਤਾ, ਕੇ.ਕੇ. ਬਾਂਸਲ, ਅਮਿੱਤ ਮਹਾਜਨ, ਬਲਵਿੰਦਰ ਕੋਰ ਮੈਂਬਰ ਪੰਚਾਇਤ, ਜਿਲਾ ਪ੍ਰਧਾਨ ਸ਼ਸ਼ੀ ਤਾਰਾਗੜ, ਤਰਸੇਮ ਸਿੰਘ ਸਰਪੰਚ, ਜਗੀਰ ਸਿੰਘ, ਬੋਧਰਾਜ, ਬੀਰ ਸਿੰਘ ਕਥਲੋੜ, ਪ੍ਰਕਾਸ਼ ਚਦ, ਖੋਜਾ ਰਾਮ, ਡਾ.ਦਿਲਬਰ ਗੜਸ਼ੰਕਰ, ਸਿੰਦਪਾਲ ਸਿੰਘ, ਪ੍ਰੇਮ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਹਲਕਾ ਵਾਸੀ ਮੌਜੂਦ ਸਨ।

No comments: