BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੁਜਾਨਪੁਰ ਭਾਜਪਾ ਦੇ ਤਿੰਨ ਕੌਂਸਲਰ ਪਾਰਟੀ ਛੱਡ ਕਾਂਗਰਸ ਵਿੱਚ ਸ਼ਾਮਿਲ ਹੋਏ

ਕਾਂਗਰਸ ਨੂੰ ਮਿਲੀ ਵੱਡੀ ਸਫਲਤਾ-ਭਾਜਪਾ ਨੂੰ ਝਟਕਾ
ਸੁਜਾਨਪੁਰ 8 ਅਕਤੂਬਰ (ਅਸ਼ਵਨੀ ਭਗਤ)- ਸੁਜਾਨਪੁਰ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਭਾਜਪਾ ਦੇ ਤਿੰਨ ਕੌਂਸਲਰ ਮਹਿੰਦਰ ਬਾਲੀ ਵਾਰਡ ਨੰ. 12, ਅਨੁਰਾਧਾ ਬਾਲੀ ਵਾਰਡ ਨੰ. 10 ਤੇ ਡਾ. ਅਵਿਨਾਸ਼ ਰਾਏ ਡੋਗਰਾ ਵਾਰਡ ਨੰ. 9, ਭਾਜਪਾ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਇਨਾਂ ਤਿੰਨਾਂ ਕੌਂਸਲਰਾਂ ਨੂੰ ਸ੍ਰੀ ਹਰੀਸ਼ ਚੌਧਰੀ, ਪ੍ਰਦੇਸ਼ ਇੰਚਾਰਜ਼ ਤੇ ਕੈਬਿਨੇਟ ਮੰਤਰੀ ਸ੍ਰੀ ਬ੍ਰਹਮ ਮੋਹਿੰਦਰਾ ਨੇ ਆਪਣੀ ਪਾਰਟੀ ਵਿੱਚ ਸ਼ਾਮਿਲ ਕੀਤਾ। ਇਸ ਦੌਰਾਨ ਲੋਕਾਂ ਦਾ ਭਾਰੀ ਇਕੱਠ ਮੌਜ਼ੂਦ ਰਿਹਾ। ਪਾਰਟੀ ਵਿੱਚ ਸ਼ਾਮਿਲ ਕਰਦਿਆਂ, ਕੈਬਿਨੇਟ ਮੰਤਰੀ ਸ੍ਰੀ ਬ੍ਰਹਮ ਮੋਹਿੰਦਰਾ ਨੇ ਕਿਹਾ ਕਿ ਭਾਜਪਾ ਦਾ ਆਉਣ ਵਾਲੇ ਸਮੇਂ ਵਿੱਚ ਦੇਸ਼ ਅੰਦਰ ਕੋਈ ਭਵਿੱਖ ਨਹੀਂ ਹੈ, ਕਾਂਗਰਸ ਪਾਰਟੀ ਦੀਆਂ ਨੀਤੀਆਂ ਭਾਜਪਾ ਤੋਂ ਜ਼ਿਆਦਾ ਸਹੀ ਹਨ। ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ ਵਿੱਚ ਸੁਨੀਲ ਜਾਖੜ ਹੀ ਜਿੱਤਣਗੇ। ਇਨਾਂ ਤਿੰਨਾਂ ਕੌਂਸਲਰਾਂ ਨੇ ਕਿਹਾ ਕਿ ਉਹ ਭਾਜਪਾ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਸਨ ਤੇ ਕਾਂਗਰਸ ਹੀ ਦੇਸ਼ ਨੂੰ ਸਹੀ ਦਿਸ਼ਾ ਦੇ ਸਕਦੀ ਹੈ। ਇਨਾਂ ਚੋਣਾਂ ਵਿੱਚ ਉਹ ਸੁਨੀਲ ਜਾਖੜ ਦਾ ਪੂਰੀ ਤਰਾਂ ਨਾਲ ਸਮਰਥਨ ਕਰਨਗੇ।

No comments: