BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲੋਕ ਸਭਾ ਜ਼ਿਮਨੀ ਚੋਣ ਲਈ ਉਮੀਦਵਾਰ ਸੁਨੀਲ ਜਾਖੜ ਤੇ ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਨੇ ਸੁਜਾਨਪੁਰ ਹਲਕੇ ਦੀ ਸਮੁੱਚੀ ਲੀਡਰਸ਼ਿਪ ਨੂੰ ਇਕ ਮੰਚ 'ਤੇ ਲਿਆਉਂਦਾ

ਅਕਾਲੀ ਭਾਜਪਾ ਆਗੂ ਦੰਦਾਂ ਹੇਠਾਂ ਅੰਗੁਲੀ ਚਬਾਉਣ ਲਈ ਮਜ਼ਬੂਰ
ਜਲੰਧਰ 3 ਅਕਤੂਬਰ (ਜਸਵਿੰਦਰ ਆਜ਼ਾਦ)- ਲੋਕ ਸਭਾ ਜਿਮਨੀ ਚੋਣ ਲਈ ਕਾਂਗਰਸ ਪਾਰਟੀ ਵੱਲੋਂ ਆਪਣੀ ਜਿੱਤ ਨੂੰ ਪੁਖਤਾ ਕਰਨ ਵਾਸਤੇ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ, ਜਿਸਦੇ ਕਾਰਨ ਬੀਤੇ ਲੰਬੇ ਸਮੇਂ ਤੋਂ ਸੁਜਾਨਪੁਰ ਹਲਕੇ ਵਿੱਚ ਬਿਖਰੀ ਹੋਈ ਕਾਂਗਰਸ ਪਾਰਟੀ ਨੂੰ ਆਖਿਰਕਾਰ ਲੋਕ ਸਭਾ ਜਿਮਨੀ ਚੋਣ ਦੇ ਉਮੀਦਵਾਰ ਤੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਨੇ ਸੁਜਾਨਪੁਰ ਹਲਕੇ ਦੀ ਸਮੁੱਚੀ ਲੀਡਰਸ਼ਿਪ ਨੂੰ ਇਕ ਮੰਚ 'ਤੇ ਇਕੱਠਾ ਕਰਕੇ ਸੁਜਾਨਪੁਰ ਵਿੱਚ ਵੀ ਆਪਣੀ ਜਿੱਤ ਪੁਖਤਾ ਕਰਨ ਦਾ ਦਮ ਭਰ ਦਿੱਤਾ ਹੈ। ਦੂਜੇ ਪਾਸੇ ਦੇਖਿਆ ਜਾਵੇ, ਤਾਂ ਅਕਾਲੀ ਭਾਜਪਾ ਦੇ ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ ਤੋਂ ਉਮੀਦਵਾਰ ਸਵਰਨ ਸਿੰਘ ਸਲਾਰੀਆ ਦੇ ਪੱਖ ਵਿੱਚ ਹੁਣ ਤੱਕ ਸੁਜਾਨਪੁਰ ਸ਼ਹਿਰ ਵਿੱਚ ਕਿਸੇ ਵੀ ਕੌਂਸਲਰ ਵੱਲੋਂ ਆਪਣਾ ਬਿਗੁਲ ਨਹੀਂ ਫੂਕਿਆ ਗਿਆ ਹੈ, ਜਿਸ ਨਾਲ ਅਕਾਲੀ ਭਾਜਪਾ ਸੁਜਾਨਪੁਰ ਹਲਕੇ ਵਿੱਚ ਕਾਫੀ ਹੱਦ ਤੱਕ ਕਮਜ਼ੋਰ ਦਿੱਖਣੀ ਸ਼ੁਰੂ ਹੋ ਗਈ ਹੈ। ਕਾਂਗਰਸ ਪਾਰਟੀ ਦੇ ਆਲਾ ਆਗੂਆਂ ਵੱਲੋਂ ਅੱਜ ਸੁਜਾਨਪੁਰ ਹਲਕੇ ਦੀ ਸਮੁੱਚੀ ਲੀਡਰਸ਼ਿਪ ਵਿੱਚ ਸੂਬਾ ਕਾਂਗਰਸ ਜਨਰਲ ਸਕੱਤਰ ਵਿਨੈ ਮਹਾਜਨ, ਸੂਬਾ ਸਕੱਤਰ ਠਾਕੁਰ ਦਵਿੰਦਰ ਸਿੰਘ ਦਰਸ਼ੀ, ਸੂਬਾ ਸਕੱਤਰ ਸਾਹਿਬ ਸਾਬਾਾ, ਸੂਬਾ ਸਕੱਤਰ ਅਮਿਤ ਸਿੰਘ ਮੰਟੂ, ਬਲਾਕ ਪ੍ਰਧਾਨ ਸੰਜੀਵ ਬਿੱਟਾ, ਬਲਾਕ ਪ੍ਰਧਾਨ ਓਂਕਾਰ ਸਿੰਘ, ਸੀਨੀਅਰ ਆਗੂ ਰਮੇਸ਼ ਧਾਰ, ਜਤਿੰਦਰ ਪਠਾਨੀਆ ਆਦਿ ਨੂੰ ਇਕ ਮੰਚ 'ਤੇ ਖੜੇ ਕਰਕੇ ਸਾਬਤ ਕਰ ਦਿੱਤਾ ਹੈ ਕਿ ਸੁਜਾਨਪੁਰ ਹਲਕੇ ਦੀ ਲੀਡਰਸ਼ਿਪ ਚੋਣਾਂ ਵਿੱਚ ਉਮੀਦਵਾਰ ਨੂੰ ਜਿਤਾਉਣ ਵਾਸਤੇ ਪੂਰੀ ਤਰਾਂ ਇਕਜੁੱਟ ਹੈ। ਉਥੇ ਹੀ, ਕਾਂਗਰਸ ਪਾਰਟੀ ਦੇ ਸੁਜਾਨਪੁਰ ਹਲਕੇ ਦੇ ਆਗੂਆਂ ਨੇ ਇਕਜੁੱਟ ਹੋ ਕੇ ਭਾਜਪਾ ਆਗੂਆਂ ਨੂੰ ਦੰਦਾਂ ਹੇਠਾਂ ਉਂਗਲਾਂ ਦਬਾਉਣ ਵਾਸਤੇ ਮਜ਼ਬੂਰ ਕਰ ਦਿੱਤਾ ਹੈ, ਕਿਉਂਕਿ ਜੇਕਰ ਪਿਛਲੇ ਲੰਬੇ ਸਮੇਂ ਤੋਂ ਦੇਖਿਆ ਜਾਵੇ, ਤਾਂ ਕਾਂਗਰਸ ਪਾਰਟੀ ਦੀ ਆਪਸੀ ਲੜਾਈ ਕਾਰਨ ਹੀ ਭਾਜਪਾ ਇਸ ਗੱਲ ਦਾ ਫਾਇਦਾ ਚੁੱਕ ਕੇ ਜਿੱਤ ਜਾਂਦੀ ਸੀ, ਪਰ ਇਸ ਵਾਰ ਅਜਿਹਾ ਨਹੀਂ ਦਿੱਖਣ ਨਾਲ ਭਾਜਪਾ ਆਗੂ ਆਪਣੇ ਦੰਦਾਂ ਹੇਠਾਂ ਅੰਗੁਲਾਂ ਚਬਾਉਣ ਵਾਸਤੇ ਮਜ਼ਬੂਰ ਹੋ ਰਹੇ ਹਨ ਕਿ ਆਖਿਰ ਇਸ ਜਿਮਨੀ ਚੋਣ ਵਿੱਚ ਸੁਜਾਨਪੁਰ ਹਲਕੇ ਤੋਂ ਕਿਸ ਤਰਾਂ ਜਿੱਤ ਦਰਜ ਕੀਤੀ ਜਾਵੇ। ਦੂਜੇ ਪਾਸੇ ਕਾਂਗਰਸ ਦੇ ਇਕ ਮੰਚ 'ਤੇ ਇਕੱਠੀ ਹੋਈ ਸੁਜਾਨਪੁਰ ਦੀ ਲੀਡਰਸ਼ਿਪ ਨੇ ਵੀ ਇਸ ਗੱਲ ਦਾ ਭਰੋਸਾ ਦਿੱਤਾ ਹੈ ਕਿ ਇਸ ਵਾਰ ਉਹ ਆਪਣੀ ਗਲਤੀ ਨੂੰ ਨਾ ਦੁਹਰਾਉਂਦਿਆਂ ਸੁਨੀਲ ਜਾਖੜ ਨੂੰ ਭਾਰੀਆਂ ਵੋਟਾਂ ਨਾਲ ਜਿਤਾਉਣ ਵਾਸਤੇ ਜੀਅ ਜਾਨ ਲਗਾ ਦੇਣਗੇ।

No comments: