BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੈਪਟਨ ਅਮਰਿੰਦਰ ਸਿੰਘ ਦੇ ਰੋਡ ਸ਼ੋਅ ਦਾ ਧਰਮਸੌਤ ਦੀ ਅਗਵਾਈ ਵਿੱਚ ਭੋਆ ਹਲਕੇ ਵਿੱਚ ਜੋਰਦਾਰ ਸਵਾਗਤ

  • ਨੋਜਵਾਨਾਂ ਨੇ ਕਾਂਗਰਸ ਜਿੰਦਾਬਾਦ ਨੇ ਨਾਅਰਿਆਂ ਨਾਲ ਅਕਾਸ਼ ਗੁੰਜਣ ਲਾਇਆ
  • ਵਿਸ਼ਾਲ ਰੋਡ ਸ਼ੋਅ ਨੇ ਵਿਰੋਧੀਆਂ ਦੇ ਹੋਂਸਲੇ ਕੀਤੇ ਪਸਤ
  • ਗੁਰਦਾਸਪੁਰ ਤੋਂ ਜਾਖੜ ਦੀ ਜਿੱਤ ਭਾਜਪਾ ਦਾ ਪੂਰੇ ਦੇਸ਼ ਵਿਚੋਂ ਪਤਨ ਦਾ ਕਾਰਨ ਬਣੇਗੀ-ਧਰਮਸੌਤ
ਰੋਡ ਸ਼ੋਅ ਦੌਰਾਨ ਬੱਸ ਤੇ ਲੋਕਾਂ ਨਾਲ ਰੂਬਰੂ ਹੁੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਤੇ ਉਨਾਂ ਦਾ ਸਵਾਗਤ ਕਰਦੇ ਹੋਏ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ, ਵਿਧਾਇਕ ਜੋਗਿੰਦਰਪਾਲ ਤੇ ਹੋਰ।
ਭੋਆ, 9 ਅਕਤੂਬਰ (ਅਸ਼ਵਨੀ ਭਗਤ)- ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜਿਮਨੀ ਚੋਣ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿਚ ਪੂਰੇ ਗੁਰਦਾਸਪੁਰ ਹਲਕੇ ਵਿੱਚ ਇਕ ਵਿਸ਼ਾਲ ਰੋਡ ਸ਼ੋਅ ਕੀਤਾ ਗਿਆ। ਜਿਸ ਨੇ ਵਿਰੋਧੀਆਂ ਦੀਆਂ ਨੀਂਦਾ ਹਰਾਮ ਕਰਕੇ ਰੱਖ ਦਿੱਤੀਆਂ ਹਨ। ਰੋਡ ਸ਼ੋਅ ਦਾ ਭੋਆ ਵਿਖੇ ਪਹੁੰਚਣ ਤੇ ਜੰਗਲਾਤ, ਪ੍ਰਿਟਿੰਗ ਐਂਡ ਸਟੇਸ਼ਨਰੀ ਤੇ ਐਸ.ਸੀ.ਬੀ.ਸੀ ਵੈਲਫੇਅਰ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਤੇ ਵਿਧਾਇਕ ਜੋਗਿੰਦਰਪਾਲ ਦੀ ਅਗਵਾਈ ਹਜ਼ਾਰਾਂ ਦੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਤੇ ਹਲਕਾ ਵਾਸੀਆਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦਾ ਫੁੱਲਾਂ ਦੀ ਬਰਖਾ ਕਰਕੇ ਜੋਰਦਾਰ ਸਵਾਗਤ ਕੀਤਾ। ਇਸ ਮੋਕੇ ਕਾਂਗਰਸੀ ਵਰਕਰਾਂ ਵੱਲੋਂ ਕਾਂਗਰਸ ਜਿੰਦਾਬਾਦ ਦੇ ਨਾਅਰੇ ਲਗਾ ਕੇ ਸਾਰਾ ਆਕਾਸ਼ ਗੁੰਜਣ ਲੱਗਾ ਦਿੱਤਾ। ਇੰਝ ਜਾਪ ਰਿਹਾ ਸੀ ਜਿਵੇਂ ਸਾਰਾ ਭੋਆ ਹਲਕਾ ਹੀ ਕਾਂਗਰਸ ਪਾਰਟੀ ਦੇ ਰੰਗ ਵਿਚ ਰੰਗਿਆ ਗਿਆ ਹੋਵੇ। ਇਸ ਉਪਰੰਤ ਗੱਲਬਾਤ ਕਰਦੇ ਹੋਏ ਸ.ਧਰਮਸੌਤ ਨੇ ਕਿਹਾ ਕਿ ਅੱਜ ਪੂਰੇ ਗੁਰਦਾਸਪੁਰ ਹਲਕੇ ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿਚ ਹਨੇਰੀ ਚੱਲ ਪਈ ਹੈ। ਸਾਰੇ ਲੋਕਾਂ ਨੇ ਕਾਂਗਰਸ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਕਰਕੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੱਡਾ ਫਤਵਾ ਦੇਣ ਦਾ ਮੰਨ ਬਣਾ ਲਿਆ ਹੈ। ਜਿਸ ਤੋਂ ਇਹ ਗੱਲ ਹੁਣ ਕੰਧ ਤੇ ਲਿੱਖਿਆ ਸੱਚ ਹੈ ਕਿ ਸੁਨੀਲ ਜਾਖੜ ਦੋ ਲੱਖ ਤੋਂ ਵੀ ਵੱਧ ਵੋਟਾਂ ਨਾਲ ਜਿੱਤਣਗੇ। ਸ.ਧਰਮਸੌਤ ਨੇ ਕਿਹਾ ਕਿ ਕਾਂਗਰਸ ਪਰਟੀ ਦੇ ਜਬਰਦਸਤ ਚੋਣ ਪ੍ਰਚਾਰ ਨੇ ਵਿਰੋਧੀ ਪਾਰਟੀਆਂ ਦੇ ਹੋਂਸਲੇ ਪਸਤ ਕਰ ਦਿੱਤੇ ਹਨ ਤੇ ਉਹ ਆਪਣੀ ਵੱਡੀ ਹਾਰ ਨੂੰ ਦੇਖਦੇ ਹੌਏ ਆਪਣਾ ਪ੍ਰਚਾਰ ਬੰਦ ਕਰਕੇ ਘਰਾਂ ਵਿਚ ਬੈਠ ਗਏ ਹਨ। ਸ.ਧਰਮਸੌਤ ਨੇ ਕਿਹਾ ਕਿ ਗੁਰਦਾਸਪੁਰ ਲੋਕ ਸਭਾ ਤੋਂ ਸੁਨੀਲ ਜਾਖੜ ਦੀ ਜਿੱਤ ਜਿਥੇ ਪੂਰੇ ਦੇਸ਼ ਵਿਚੋਂ ਭਾਜਪਾ ਦੇ ਪਤਨ ਦਾ ਕਾਰਨ ਬਣੇਗੀ ਉਥੇ ਹੀ 2019 ਵਿੱਚ ਬਣਨ ਵਾਲੀ ਕਾਂਗਰਸ ਦੀ ਸਰਕਾਰ ਦਾ ਮੁੱਢ ਬੰਨੇਗੀ। ਇਸ ਮੋਕੇ ਵਿਧਾਇਕ ਪ੍ਰਗਟ ਸਿੰੰਘ, ਵਿਧਾਇਕ ਅੰਗਦ ਸੈਣੀ, ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਸੁਰਿੰਦਰ ਚੋਧਰੀ, ਵਿਧਾਇਕ ਰਾਜਿੰਦਰ ਬੇਰੀ, ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ, ਪੰਜਾਬ ਸਕੱਤਰ ਯਸ਼ਪਾਲ ਧੀਮਾਨ, ਦਮਨ ਬਾਜਵਾ, ਸਾਬਕਾ ਸਾਂਸਦ ਸਤਨਾਮ ਕੈਂਥ, ਪੰਕੂ ਮਹਾਜਨ, ਯੂਥ ਪ੍ਰਧਾਨ ਕੁਲਜੀਤ ਸੈਣੀ, ਬਰਿੰਦਰ ਢਿੱਲੋਂ, ਖੁਸ਼ਬਾਜ ਸਿੰਘ ਜਟਾਣਾ, ਰਾਜ ਕੁਮਾਰ ਸਿਹੋੜਾ, ਬੋਬੀ ਸੈਣੀ, ਗੋਲਡੀ ਸਰਨਾ, ਦਮਨ ਬਾਜਵਾ, ਅਜੇ ਮਹਾਜਨ, ਡਾ.ਪਕੰਜ ਰਾਏ, ਰਜਿੰਦਰ ਸਿੰਘ ਭੱਲਾ, ਐਡਵੋਕੇਟ ਵਿਸ਼ਾਲ ਤਰਨਾਜ, ਵਿੱਕੀ ਠਾਕੁਰ, ਸੁਰਜੀਤ ਪਠਾਣੀਆਂ, ਡਾ.ਪਕੰਜ ਰਾਏ, ਮਾ.ਰਾਮ ਲਾਲ, ਅਸ਼ੋਕ ਸੂਰੀ, ਰਸ਼ਪਾਲ ਸਿੰਘ,ਪ੍ਰਧਾਨ ਬਾਲਾ, ਚਮਨ ਲਾਲ, ਪ੍ਰੇਮ ਭਗਤ, ਮਦਨ ਗੋਪਾਲ, ਧਰਮ ਸਿੰਘ, ਦਿਪਕ ਸਿੰਘ, ਮੰਗਲ ਸਿੰਘ, ਐਡਵੋਕੇਟ ਵਿਸ਼ਾਲ ਤਰਨਾਜ, ਅਸ਼ੋਕ ਗੁਪਤਾ, ਕੇ.ਕੇ.ਬਾਂਸਲ, ਵਿਸ਼ਾਰਤ ਅਲੀ, ਨਵਜੀਤ ਘਈ ਸ਼ਾਲੂ ਵਿਸ਼ਕਰਮਪਾਲ ਧੀਮਾਨ, ਤਲਵੀਰ ਸਿੰਘ ਮੌਜੂਦ ਸਨ।

No comments: