BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਵਾਹਰ ਨਵੋਦਿਆ ਵਿਦਿਆਲਏ ਦੇ ਵਿੱਚ ਦਾਖਲਾ ਲੈਂਣ ਲਈ ਇਛੁੱਕ ਵਿਦਿਆਰਥੀਆਂ ਨੂੰ ਵੱਡੀ ਰਾਹਤ

ਜਲੰਧਰ 5 ਅਕਤੂਬਰ (ਦਲਵੀਰ ਸਿੰਘ ਕਲੋਈਆ)- ਜਵਾਹਰ ਨਵੋਦਿਆ ਵਿਦਿਆਲਏ ਦੇ ਵਿੱਚ ਦਾਖਲਾ ਲੈਂਣ ਲਈ ਇਛੁੱਕ ਵਿਦਿਆਰਥੀਆਂ ਨੂੰ ਇਕ ਵੱਡੀ ਰਾਹਤ ਦਿੰਦਿਆਂ ਇਨ੍ਹਾਂ ਸਕੂਲਾਂ ਦੀ ਪ੍ਰਬੰਧਕ ਕਮੇਟੀ ਨੇ ਫੈਸਲਾ ਲਿਆ ਹੈ ਕਿ ਇਨ੍ਹਾਂ ਸਕੂਲਾਂ ਵਿੱਚ ਮਿਆਰੀ ਸਿੱਖਆ ਹਾਸਲ ਕਰਨ ਦੇ ਇਛੁੱਕ ਵਿਦਿਆਰਥੀ ਹੁਣ ਇਸ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ।  ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਲੰਧਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਸਕੂਲਾਂ ਵਿੱਚ ਦਾਖਲਾ ਲੈਂਣ ਲਈ ਵਿਦਿਆਰਥੀ 25 ਸਤੰਬਰ ਤੋਂ 25 ਨਵੰਬਰ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਉਨ੍ਹਾ ਨੇ ਕਿਹਾ ਕਿ ਇਕ ਜਵਾਹਰ ਨਵੋਦਿਆ ਵਿਦਿਆਲਏ ਸਕੂਲ ਜਲੰਧਰ ਜਿਲ੍ਹੇ ਦੇ ਪਿੰਡ ਤਲਵੰਡੀ ਮਾਧੋ ਵਿੱਚ ਚੱਲ ਰਿਹਾ ਹੈ ਜਿਥੇ ਵਿਦਿਆਰਥੀਆਂ ਨੂੰ ਮੁਫਤ ਮਿਆਰੀ ਸਿੱਖਿਆ ਦੇ ਨਾਲ-ਨਾਲ ਰਹਿਣ ਸਹਿਣ ਅਤੇ ਮੁਫਤ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਂਦਾ ਹੈ । ਉਨ੍ਹਾਂ ਨੇ ਕਿਹਾ ਕਿ ਇਸ ਸਕੂਲ ਵਿੱਚ ਲੜਕੇ ਅਤੇ ਲੜਕੀਆਂ ਦੇ ਵੱਖਰੇ ਹੋਸਟਲ ਹਨ ਅਤੇ ਨਾਲ ਦੇ ਨਾਲ ਮਿਆਰੀ ਸਿੱਖਿਆ ਦੇਣ ਲਈ ਵੀ ਉਚੇਚੇ ਪ੍ਰਬੰਧ ਹਨ।  ਉਨ੍ਹਾ ਨੇ ਕਿਹਾ ਕਿ ਇਸ ਸਕੂਲ ਵਿੱਚ ਬੱਚੀਆਂ ਨੁੰ ਕੰਪਿਊਟਰ ਸਿੱਖਿਆ ਦੇਣ ਲਈ ਅਤਿ ਅਧੁਨਿਕ ਕੰਪਿਊਟਰ ਲੈਬ ਵੀ ਹੈ। ਉਨ੍ਹਾ ਨੇ ਕਿਹਾ ਕਿ ਸਕੂਲ ਦੇ ਵਿੱਚ ਦਾਖਲਾ ਲੈਣ ਲਈ ਇਛੁੱਕ ਵਿਦਿਆਰਥੀ ਸਕੂਲ ਦੀ ਵੈਬ ਸਾਈਟ www.nvshq.org ਤੇ ਸੰਪਰਕ ਕਰ ਸਕਦੇ ਹਨ ।  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਕੂਲ ਵਿੱਚ ਦਾਖਲਾ ਲੈਂਣ ਲਈ ਕਿਸੇ ਵੀ ਵਿਦਿਆਰਥੀ ਵਲੌਂ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਤੋਂ ਪੰਜਵੀ ਪਾਸ ਕੀਤੀ ਹੋਣੀ ਜਰੂਰੀ ਹੈ। ਇਸ ਤੋਂ ਇਲਾਵਾ ਉਹ ਵਿਦਿਆਰਥੀ ਜਿਨ੍ਹਾ ਨੇ ਤੀਸਰੀ ਅਤੇ ਚੋਥੀ ਕਲਾਸ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਤੋਂ ਪਾਸ ਕੀਤੀ ਹੋਵੇ ਉਹ ਵੀ ਇਥੇ ਦਾਖਲਾ ਲੈ ਸਕਦੇ ਹਨ। ਸ਼੍ਰੀ ਸ਼ਰਮਾ ਨੇ ਕਿਹਾ ਕਿ ਇਛੁੱਕ ਵਿਦਿਆਰਥੀ 1 ਮਈ 2005 ਤੋਂ ਅਪ੍ਰੈਲ 30, 2009 ਦੇ ਵਿੱਚ ਵਿੱਚ ਜੰਮੇਂ ਹੋਣ । ਉਨ੍ਹਾ ਨੇ ਦੱਸਿਆ ਕਿ ਇਸ ਸਕੂਲ ਵਿੱਚ 75 ਫੀਸਦੀ ਸੀਟਾਂ ਪੇਡੂ ਖੇਤਰਾਂ ਦੇ ਵਿਦਿਆਰਥੀਆਂ ਲਈ ਰਾਖਵੀਆਂ ਹਨ। ਜੱਦਕਿ ਇਕ ਤਿਹਾਈ ਸੀਟਾਂ ਕੁੜੀਆਂ ਲਈ ਤੇ ਤਿੰਨ ਫੀਸਦੀ ਸੀਟਾਂ ਵਿਸ਼ੇਸ ਲੋੜਾਂ ਵਾਲੇ ਬੱਚੀਆਂ ਲਈ ਰਾਖਵੀਆਂ ਹਨ। ਅਨੂਸੁਚਿਤ ਜਾਤੀਆਂ ਲਈ ਰਾਖਵਾਂਕਰਨ ਭਾਰਤ ਸਰਕਾਰ ਦੀ ਨੀਤੀ ਅਨੂਸਾਰ ਹੋਵੇਗਾ ।

No comments: