BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡੇਂਗੂ ਸੰਬੰਧੀ ਜਾਰੂਕਤਾ ਰੈਲੀ ਅਤੇ ਸਰਵੇਖਣ ਦਾ ਆਯੋਜਨ

ਜਮਸ਼ੇਰ ਖਾਸ (ਜਲੰਧਰ) 10 ਅਕਤੂਬਰ (ਜਸਵਿੰਦਰ ਆਜ਼ਾਦ)- ਜਿਲ੍ਹਾ ਸਿਵਲ ਸਰਜਨ ਡਾਥਰਘਬੀਰ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰਪਾਲ ਸਿੰਘ ਰੰਧਾਵਾ ਦੀ ਅਗਵਾਈ ਹੇਠ ਨੀਮ ਸ਼ਹਿਰੀ ਖੇਤਰ ਬੜਿੰਗ ਵਿਖੇ ਡੇਂਗੂ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਦੀ ਅਗਵਾਈ ਜਮਸ਼ੇਰ ਪੀਥਐਚਥਸੀ ਦੇ ਐਸ਼ਐਮ.ਓ ਨੇ ਕੀਤੀ। ਇਹ ਰੈਲੀ ਸਬ-ਸੈਂਟਰ ਬੜਿੰਗ ਤੋਂ ਸਥਾਨਕ ਗੁਰਦੁਆਰਾ ਸਾਹਿਬ ਤੱਕ ਕੱਢੀ ਗਈ। ਰੈਲੀ ਦਾ ਮੁੱਖ ਮਕਸਦ ਸਿਹਤ ਵਿਭਾਗ ਵਲੋਂ ਡੇਂਗੂ ਬੁਖਾਰ ਸੰਬੰਧੀ ਜਾਗਰੂਕਤਾ ਫੈਲਾਉਣਾ ਸੀ। ਰੈਲੀ ਤੋਂ ਬਾਅਦ ਸਿਹਤ ਮੁਲਾਜ਼ਮਾਂ ਦੀਆਂ 11 ਟੀਮਾਂ ਨੇ ਇਲਾਕੇ ਦਾ ਘਰ ਘਰ ਜਾ ਕੇ ਸਰਵੇਖਣ ਕੀਤਾ ਅਤੇ ਲੋਕਾਂ ਦੇ ਘਰਾਂ ਵਿਚੋਂ ਕੂਲਰਾਂ ਦਾ ਪਾਣੀ ਸਾਫ ਕਰਵਾਇਆ। ਇਸ ਦੌਰਾਨ ਪਾਣੀ ਸਟੋਰ ਕਰਨ ਵਾਲੇ ਬਹੁਤ ਸਾਰੇ ਬਰਤਨਾਂ ਵਿਚ ਡੇਂਗੂ ਦਾ ਲਾਰਵਾ ਪਾਇਆ ਗਿਆਇਨ੍ਹਾਂ ਬਰਤਨਾਂ ਨੂੰ ਵਿਸ਼ੇਸ਼ ਤੌਰ 'ਤੇ ਸਾਫ ਕਰਵਾਇਆ ਗਿਆ।। ਇਸ ਦੌਰਾਨ ਇਨ੍ਹਾਂ ਟੀਮਾਂ ਨੇ ਲੋਕਾਂ ਨੂੰ ਡੇਂਗੂ ਦੇ ਫੈਲਣ ਦੇ ਸਰੋਤਾਂ ਨੂੰ ਖਤਮ ਕਰਨ ਬਾਰੇ ਜਾਣਕਾਰੀ ਦਿੱਤੀ। ਇਸ ਮੁਹਿੰਮ ਦੌਰਾਨ ਉਪਰੋਕਤ ਟੀਮਾਂ ਵਲੋਂ ਸੰਬੰਧਤ ਖੇਤਰ ਵਿਚ ਪੋਸਟਰ ਲਗਾਏ ਗਏ ਅਤੇ ਪੈਂਫਲਟ ਵੰਡੇ ਗਏ. ਯਾਦ ਰਹੇ ਬੜਿੰਗ ਖੇਤਰ ਵਿਚ ਬੀਤੇ ਦਿਨੀਂ ਡੇਂਗੂ ਨਾਲ ਪੀੜਤ 15 ਕੇਸ ਸਾਹਮਣੇ ਆਏ ਸਨ। ਇਸ ਸਮੇਂ ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ ਜਗਦੀਪ ਕੌਰ ਨੇ ਕਿਹਾ ਕਿ ਅਗਲੇ ਦਿਨਾਂ ਵਿਚ ਵੀ ਇਹ ਟੀਮਾਂ ਲੋਕਾਂ ਨੂੰ ਘਰ-ਘਰ ਜਾ ਕੇ ਡੇਂਗੂ ਸੰਬੰਧੀ ਜਾਣਕਾਰੀ ਦੇਣਗੀਆਂ।

No comments: