BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਭੋਆ ਹਲਕੇ ਵਿੱਚ ਧਰਮਸੌਤ ਵੱਲੋਂ ਕੀਤੇ ਜਾ ਰਹੇ ਚੋਣ ਪ੍ਰਚਾਰ ਨੇ ਮੁਕਾਬਲਾ ਕੀਤਾ ਇਕ ਤਰਫਾ

  • ਵਿਰੋਧੀਆਂ ਨੇ ਪਹਿਲਾਂ ਹੀ ਕਬੂਲੀ ਹਾਰ
  • ਸਰਵੇ ਰਿਪੋਰਟਾਂ ਮੁਤਾਬਿਕ 2 ਲੱਖ ਤੋਂ ਵੀ ਵੱਧ ਵੋਟਾਂ ਨਾਲ ਜਿੱਤ ਰਹੇ ਨੇ ਜਾਖੜ : ਧਰਮਸੌਤ
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੈਬਟਿਨ ਮੰਤਰੀ ਸਾਧੁੂ ਸਿੰਘ ਧਰਮਸੌਤ ਤੇ ਨਾਲ ਬੈਠੇ ਹੋਏ ਸਾਂਸਦ ਗੁਰਜੀਤ ਸਿੰਘ ਬਾਜਵਾ, ਵਿਧਾਇਕ ਜੋਗਿੰਦਰਪਾਲ ਤੇ ਹੋਰ।
ਭੋਆ, 7 ਅਕਤੂਬਰ (ਅਸ਼ਵਨੀ ਭਗਤ)- ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜਿਮਨੀ ਚੋਣ ਨੂੰ ਲੈ ਕੇ ਪੰਜਾਬ ਦੇ ਜੰਗਲਾਤ, ਪ੍ਰੀਟਿੰਗ ਐਂਡ ਸਟੈਸ਼ਨਰੀ ਤੇ ਐਸ.ਸੀ.ਬੀ.ਸੀ ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਅੱਜ ਭੋਆ ਹਲਕੇ ਦੇ ਵੱਖ-ਵੱਖ ਇਲਾਕਿਆਂ ਤਾਰਾਗੜ, ਬਲਿਆਣਾ, ਸਰਨਾ ਤੇ ਨਰੋਟ ਜੈਮਲ ਸਿੰਘ ਵਾਲਾ ਸਮੇਤ ਕਈ ਚੋੋਣ ਜਲਸਿਆਂ ਨੂੰ ਆਪਣੇ ਜੋਸ਼ਿਲੇ ਅਤੇ ਦਲੀਲਾਂ ਭਰਭੂਰ ਭਾਸ਼ਣ ਨਾਲ ਸੰਬੋਧਨ ਕਰਕੇ ਮੁਕਾਬਲਾ ਇਕ ਤਰਫਾ ਕਰ ਦਿੱਤਾ ਹੈ। ਸ.ਧਰਮਸੌਤ ਦੀ ਅਗਵਾਈ ਹਰ ਰੋਜ ਵੱਡੀ ਗਿਣਤੀ ਵਿੱਚ ਹੋਰਨਾ ਪਾਰਟੀਆਂ ਦੇ ਆਗੂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਵਿਰੋਧੀਆਂ ਦੇ ਬੁੱਲਾਂ ਤੇ ਸਿਕਰੀ ਆ ਗਈ ਹੈ। ਸ.ਧਰਮਸੋਤ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਨਾਲ ਵਿਰੋਧੀ ਆਪਣੀ ਹਾਰ ਪਹਿਲਾਂ ਹੀ ਕਬੂਲ ਚੁੱਕੇ ਹਨ। ਸ.ਧਰਮਸੌਤ ਨੇ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਰੀਆਂ ਸਰਵੇ ਰਿਪੋਰਟਾਂ ਮੁਤਾਬਿਕ ਕਾਂਗਰਸ ਪਾਰਟੀ ਦੇ ਉਮੀਦਵਾਰ ਹੁਣ ਤੱਕ 2 ਲੱਖ ਵੋਟਾਂ ਨਾਲ ਜਿੱਤ ਰਹੇ ਹਨ ਤੇ ਵਿਰੋਧੀ ਪਾਰਟੀਆਂ ਤਾਂ ਹਾਰੀ ਹੋਈ ਲੜਾਈ ਲੜ ਰਹੀਆਂ ਹਨ। ਉਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਤੇ ਵਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮੀਰ ਘਰਾਣਿਆਂ ਦੇ ਹੱਥਾਂ ਵਿਚ ਖੇਡ ਰਹੇ ਹਨ। ਉਨਾਂ ਦੇ ਕਹਿਣ ਮੁਤਾਬਿਕ ਹੀ ਨੀਤੀਆਂ ਬਣਾਈਆਂ ਜਾ ਰਹੀਆਂ ਹਨ। ਕੇਂਦਰ ਦੀ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਗਰੀਬਾਂ ਦੇ ਝੂਲੇ ਠੰਡੇ ਹੋ ਚੁੱਕੇ ਹਨ ਤੇ ਅੱਜ ਦੇਸ਼ ਦੇ ਲੋਕ ਦੋ ਵਕਤ ਦੀ ਰੋਟੀ ਤੋਂ ਮੁਥਾਜ ਹਨ। ਉਨਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੋਟਬੰਧੀ ਅਤੇ ਜੀ.ਐਸ.ਟੀ ਵਰਗੀਆਂ ਲੋਕ ਮਾਰੂ ਨੀਤੀਆਂ ਤੋਂ ਅੱਜ ਦੇਸ਼ ਦਾ ਹਰ ਵਰਗ ਤਰਾਹ ਤਰਾਹ ਕਰ ਉਠਿਆਂ ਹੈ। ਜਿਸ ਦਾ ਬਦਲਾ ਲੋਕ ਸਭਾ ਹਲਕਾ ਗੁਰਦਾਸ ਪੁਰ ਦੀ ਜਿਮਨੀ ਚੋਣ ਦੌਰਾਨ ਲੋਕ ਕਾਂਗਰਸੀ ਉਮੀਦਵਾਰ ਸੁਨੀਲ ਕੁਮਾਰ ਜਾਖੜ ਨੂੰ ਵੱਡੀ ਗਿਣਤੀ ਨਾਲ ਜਿਤਾ ਕੇ ਲੈਣਗੇ। ਇਸ ਮੋਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਭੋਆ ਜੋਗਿੰਦਰਪਾਲ, ਵਿਧਾਇਕ ਪ੍ਰਗਟ ਸਿੰੰਘ, ਵਿਧਾਇਕ ਅੰਗਦ ਸੈਣੀ, ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਸੁਰਿੰਦਰ ਚੋਧਰੀ, ਵਿਧਾਇਕ ਰਾਜਿੰਦਰ ਬੇਰੀ, ਪੰਜਾਬ ਸਕੱਤਰ ਯਸ਼ਪਾਲ ਧੀਮਾਨ, ਦਮਨ ਬਾਜਵਾ, ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ, ਯੂਥ ਪ੍ਰਧਾਨ ਕੁਲਜੀਤ ਸੈਣੀ, ਬਰਿੰਦਰ ਢਿੱਲੋਂ, ਖੁਸ਼ਬਾਜ ਸਿੰਘ ਜਟਾਣਾ, ਰਾਜ ਕੁਮਾਰ ਸਿਹੋੜਾ, ਬੋਬੀ ਸੈਣੀ, ਗੋਲਡੀ ਸਰਨਾ, ਅਜੇ ਮਹਾਜਨ, ਡਾ.ਪਕੰਜ ਰਾਏ, ਰਜਿੰਦਰ ਸਿੰਘ ਭੱਲਾ, ਐਡਵੋਕੇਟ ਵਿਸ਼ਾਲ ਤਰਨਾਜ, ਵਿੱਕੀ ਠਾਕੁਰ, ਸੁਰਜੀਤ ਪਠਾਣੀਆਂ, ਡਾ.ਪਕੰਜ ਰਾਏ, ਮਾ.ਰਾਮ ਲਾਲ, ਅਸ਼ੋਕ ਸੂਰੀ, ਰਸ਼ਪਾਲ ਸਿੰਘ,ਪ੍ਰਧਾਨ ਬਾਲਾ, ਚਮਨ ਲਾਲ, ਪ੍ਰੇਮ ਭਗਤ ਸਮੇਤ ਵੱਡੀ ਗਿਣਤੀ ਵਿੱਚ ਹਲਕਾ ਵਾਸੀ ਮੌਜੂਦ ਸਨ।

No comments: