BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਭੋਆ ਹਲਕੇ ਵਿੱਚ ਜਾਖੜ ਦੇ ਹੱਕ ਵਿੱਚ ਧਰਮਸੌਤ ਤੇ ਸਿੱਧੂ ਦੀ ਰੈਲੀ ਨੇ ਵਿਰੋਧੀਆਂ ਦੀਆਂ ਨੀਂਦਾ ਕੀਤੀਆਂ ਹਰਾਮ

  • ਕਾਂਗਰਸ ਦੇ ਛੇ ਮਹੀਨੇ ਅਕਾਲੀਆਂ ਦੇ 10 ਸਾਲਾਂ ਤੇ ਪੈਣਗੇ ਭਾਰੂ, 2 ਲੱਖ ਤੋਂ ਵੀ ਵੱਧ ਵੋਟਾਂ ਨਾਲ ਜਾਖੜ ਕਰਨਗੇ ਜਿੱਤ ਦਰਜ : ਧਰਮਸੌਤ
  • ਅਕਾਲੀ ਦਲ ਅਤਿਆਚਾਰੀਆਂ, ਦੁਰਾਚਾਰੀਆ, ਨਸ਼ੇ ਦੇ ਵਪਾਰੀਆਂ ਤੇ ਬਲਾਤਕਾਰੀਆਂ ਦੀ ਪਾਰਟੀ ਹੈ : ਸਿੱਧੂ
ਤਾਰਾ ਗੜ ਵਿਖੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਤੇ ਬੈਠੇ ਹੋਏ ਕੈਬਨਿਟ ਮੰਤਰੀ ਨਵਜੋਤ ਸਿੰਘ, ਵਿਧਾਇਕ ਪ੍ਰਗਟ ਸਿੰਘ, ਸਾਂਸਦ ਗੁਰਜੀਤ ਸਿੰਘ ਔਜਲਾ, ਵਿਧਾਇਕ ਜੋਗਿੰਦਰਪਾਲ ਤੇ ਹੋਰ।
ਭੋਆ/ ਨਰੋਟ ਮਹਿਰਾ, 7 ਅਕਤੂਬਰ (ਅਸ਼ਵਨੀ ਭਗਤ)- ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜਿਮਨੀ ਚੋਣ ਨੂੰ ਲੈ ਕੇ ਅੱਜ ਪੰਜਾਬ ਦੇ ਜੰਗਲਾਤ, ਪ੍ਰੀਟਿੰਗ ਅਤੇ ਸਟੇਸ਼ਨਰੀ ਤੇ ਐਸ.ਸੀ.ਬੀ.ਸੀ ਵੈਲਫੇਅਰ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦੀ ਅਗਵਾਈ ਵਿੱਚ ਹੋਈ ਵਿਸ਼ਾਲ ਰੈਲੀ ਵਿੱਚ ਉਮੜੇ ਠਾਠਾ ਮਾਰਦੇ ਜਨਸੈਲਾਬ ਨੇ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੀ ਜਿੱਤ ਤੇ ਮੋਹਰ ਲਗਾ ਦਿੱਤੀ ਹੈ। ਇਸ ਮੋਕੇ ਸ.ਧਰਮਸੌਤ ਵੱਲੋਂ ਆਪਣੇ ਧੂੰਆਂਧਾਰ ਤੇ ਜੋਸ਼ੀਲੇ ਭਾਸ਼ਣ ਨਾਲ ਕੇਂਦਰ ਦੀ ਮੋਦੀ ਸਰਕਾਰ ਨੂੰ ਜੰਮ ਕੇ ਰਗੜੇ ਲਗਾਏ ਗਏ। ਜਿਸ ਨਾਲ ਵਿਰੋਧੀਆਂ ਦੀਆਂ ਨੀਂਦਾ ਹਰਾਮ ਹੋ ਗਈਆਂ ਹਨ। ਸ.ਧਰਮਸੌਤ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਬਹੁਤ ਹੀ ਥੋੜੇ ਸਮੇਂ ਵਿੱਚ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਇਤਿਹਾਸਿਕ ਫੈਸਲੇ ਲਏ ਹਨ। ਜਿਸ ਕਰਕੇ ਅੱਜ ਪੰਜਾਬ ਦੇ ਲੋਕ ਕਾਂਗਰਸ ਦੇ ਨਾਲ ਹਨ। ਉਨਾਂ ਕਿਹਾ ਕਿ ਇਨਾਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ 6 ਮਹੀਨੇ ਅਕਾਲੀ ਭਾਜਪਾ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਤੇ ਭਾਰੀ ਪੈਣਗੇ ਅਤੇ ਸੁਨੀਲ ਜਾਖੜ 2 ਲੱਖ ਤੋਂ ਵੀ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕਰਨਗੇ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ। ਉਨਾਂ ਨੂੰ ਪੂਰਾ ਕਰਕੇ ਦਿਖਾਇਆ ਹੈ ਤੇ ਉਹ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਹਿੱਤਾ ਲਈ ਡਟ ਕੇ ਖੜੇ ਹਨ। ਪ੍ਰਧਾਨ ਮੰਤਰੀ ਮੋਦੀ ਤੇ ਵਰਦਿਆਂ ਸ.ਧਰਮਸੌਤ ਨੇ ਕਿਹਾ ਕਿ ਸਰਕਾਰ 56 ਇੰਚ ਦੀ ਛਾਤੀ ਨਾਲ ਨਹੀਂ ਸਗੋਂ ਦਿਮਾਗ ਨਾਲ ਚਲਦੀ ਹੈ। ਪ੍ਰਧਾਨ ਮੰਤਰੀ ਮੋਦੀ ਦੀਆਂ ਸਾਰੀਆਂ ਸਕੀਮਾਂ ਬੁਰੀ ਤਰਾਂ ਨਾਲ ਫੇਲ ਸਾਬਿਤ ਹੋਈਆਂ ਹਨ। ਮੋਦੀ ਦੇਸ਼ ਦੇ ਲੋਕਾਂ ਨੂੰ ਝੂਠੇ ਸਬਜਬਾਗ ਦਿਖਾ ਕੇ ਸੱਤਾ ਤੇ ਕਾਬਜ ਤਾਂ ਹੋ ਗਏ ਪਰ ਅੱਜ ਦੇਸ਼ ਦੇ ਲੋਕਾਂ ਦਿਲਾਂ ਵਿੱਚ ਉਨਾਂ ਲਈ ਕੋਈ ਥਾਂ ਨਹੀਂ ਹੈ ਤੇ ਪੂਰਾ ਦੇਸ਼ ਨਰਿੰਦਰ ਮੋਦੀ ਦੀਆਂ ਗਲਤ ਨੀਤੀਆਂ ਤੋਂ ਪ੍ਰੇਸ਼ਾਨ ਹੈ। ਸ.ਧਰਮਸੌਤ ਨੇ ਕਿਹਾ ਕਿ ਮੋਦੀ ਨੇ ਨੋਟਬੰਧੀ ਕਰਕੇ ਅਤੇ ਜੀ.ਐਸ.ਟੀ ਲਗਾ ਕੇ ਦੇਸ਼ ਦੇ ਕੇਵਲ 500 ਅਮੀਰ ਘਰਾਣਿਆਂ ਨੂੰ ਹੀ ਲਾਭ ਪਹੁੰਚਾਇਆ ਹੈ ਤੇ ਬਾਕੀ ਲੋਕਾਂ ਨੂੰ ਅੱਜ ਬਰਬਾਦੀ ਵੱਲ ਧਕੇਲ ਦਿੱਤਾ ਹੈ। ਉਨਾਂ ਮੋਦੀ ਨੂੰ ਸਵਾਲ ਕਰਦਿਆਂ ਕਿਹਾ ਕਿ ਉਹ ਦੱਸਣ ਕੇ ਵਿਦੇਸ਼ੀ ਝੂਟਿਆਂ ਤੋਂ ਇਲਾਵਾ ਜੇਕਰ ਦੇਸ਼ ਦੇ ਹਿੱਤ ਵਿੱਚ ਇਕ ਵੀ ਕੰਮ ਕੀਤਾ ਹੈ ਤਾਂ ਦੱਸਣ। ਪ੍ਰਧਾਨ ਮੰਤਰੀ ਨੇ ਅੱਜ ਦੇਸ਼ ਨੂੰ ਕੰਗਾਲ ਕਰਕੇ ਰੱਖ ਦਿੱਤਾ ਹੈ ਜੇਕਰ ਦੇਸ਼ ਨੂੰ ਮੁੜ ਧਰਕੀ ਦੀ ਰਾਹ ਤੇ ਲਿਆਉਣਾ ਹੈ ਤਾਂ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਾ ਬਹੁਤ ਜਰੂਰੀ ਹੈ। ਉਨਾਂ ਕਿਹਾ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਲੋਕ ਸੁਨੀਲ ਜਾਖੜ ਨੂੰ ਭਾਰੀ ਬਹੁਮਤ ਨਾਲ ਜਿੱਤਾ ਕੇ 2019 ਦੀਆਂ ਚੋਣਾਂ ਦਾ ਮੁੱਢ ਬੰਨਣ। ਸ.ਧਰਮਸੌਤ ਨੇ ਕਿਹਾ ਕਿ ਭੋਆ ਹਲਕੇ ਦੇ ਲੋਕਾਂ ਦੀਆਂ ਸਾਰੀਆਂ ਮੰਗਾਂ ਨੂੰ ਹਰ ਹਾਲਤ ਪੁਰਾ ਕੀਤਾ ਜਾਵੇਗਾ। ਰੈਲੀ ਦੌਰਾਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਕਾਲੀਆਂ ਖਾਸ ਕਰਕੇ ਬਾਦਲਾਂ ਅਤੇ ਮਜੀਠੀਏ ਤੇ ਜੰਮ ਕੇ ਵਰਦਿਆਂ ਕਿਹਾ ਕਿ ਇਨਾਂ ਸਾਰਿਆਂ ਨੇ ਪੰਜਾਬ ਦੇ ਲੋਕਾਂ ਦਾ ਪੈਸਾ ਹਜਮ ਕੀਤਾ ਹੈ ਜੇਕਰ ਉਨਾਂ ਨੂੰ ਕੇਵਲ ਇਕ ਮਹੀਨੇ ਲਈ ਪੁਲਿਸ ਵਿਭਾਗ ਦੀ ਵਾਗਢੋਰ ਸੋਂਪ ਦਿੱਤੀ ਜਾਵੇ ਤਾਂ ਦਸ ਸਾਲਾਂ ਦਾ ਲੁੱਟਿਆ ਮਾਲ ਇਕ ਮਹੀਨੇ ਵਿਚ ਹੀ ਕੱਢਵਾ ਕੇ ਇਨਾਂ ਨੂੰ ਜੇਲਾਂ ਵਿਚ ਸੁੱਟ ਦੇਣਗੇ। ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਸਰਦਾਰੀ, ਇਮਾਨਦਾਰੀ ਤੇ ਖੁਦਦਾਰੀ ਹੈ ਜਦੋਂ ਕਿ ਅਕਾਲੀ ਦਲ ਦੁਰਾਚਾਰੀਆਂ, ਅਤਿਆਚਾਰੀਆਂ ਨਸ਼ੇ ਦੇ ਵਪਾਰੀਆਂ ਅਤੇ ਬਲਾਤਕਾਰੀਆਂ ਦੀ ਪਾਰਟੀ ਹੈ।  ਅਕਾਲੀ ਦਲ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਨੂੰ ਲੁੱਟ ਕੇ ਮੇਵਾ ਹੀ ਖਾਧਾ ਤੇ ਵਿਰੋਧ ਕਰਨ ਵਾਲਿਆਂ ਨੂੰ ਕੁੱਟਿਆ ਹੈ। ਇਸ ਮੋਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਭੋਆ ਜੋਗਿੰਦਰਪਾਲ, ਵਿਧਾਇਕ ਪ੍ਰਗਟ ਸਿੰੰਘ, ਵਿਧਾਇਕ ਅੰਗਦ ਸੈਣੀ, ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਸੁਰਿੰਦਰ ਚੋਧਰੀ, ਵਿਧਾਇਕ ਰਾਜਿੰਦਰ ਬੇਰੀ, ਪੰਜਾਬ ਸਕੱਤਰ ਯਸ਼ਪਾਲ ਧੀਮਾਨ ਦਮਨ ਬਾਜਵਾ ਤੇ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਨੇ ਵੀ ਸੰਬਧਨ ਕੀਤਾ। ਇਸ ਮੋਕੇ ਯੂਥ ਪ੍ਰਧਾਨ ਕੁਲਜੀਤ ਸੈਣੀ, ਬਰਿੰਦਰ ਢਿੱਲੋਂ, ਖੁਸ਼ਬਾਜ ਸਿੰਘ ਜਟਾਣਾ, ਰਾਜ ਕੁਮਾਰ ਸਿਹੋੜਾ, ਬੋਬੀ ਸੈਣੀ, ਗੋਲਡੀ ਸਰਨਾ, ਦਮਨ ਬਾਜਵਾ, ਅਜੇ ਮਹਾਜਨ, ਡਾ.ਪਕੰਜ ਰਾਏ, ਰਜਿੰਦਰ ਸਿੰਘ ਭੱਲਾ, ਐਡਵੋਕੇਟ ਵਿਸ਼ਾਲ ਤਰਨਾਜ, ਵਿੱਕੀ ਠਾਕੁਰ, ਸੁਰਜੀਤ ਪਠਾਣੀਆਂ, ਡਾ.ਪਕੰਜ ਰਾਏ, ਮਾ.ਰਾਮ ਲਾਲ, ਅਸ਼ੋਕ ਸੂਰੀ, ਰਸ਼ਪਾਲ ਸਿੰਘ,ਪ੍ਰਧਾਨ ਬਾਲਾ, ਚਮਨ ਲਾਲ, ਪ੍ਰੇਮ ਭਗਤ, ਮਦਨ ਗੋਪਾਲ, ਧਰਮ ਸਿੰਘ, ਦਿਪਕ ਸਿੰਘ, ਮੰਗਲ ਸਿੰਘ, ਐਡਵੋਕੇਟ ਵਿਸ਼ਾਲ ਤਰਨਾਜ,  ਸਮੇਤ ਵੱਡੀ ਗਿਣਤੀ ਵਿਚ ਹਲਕਾ ਵਾਸੀ ਮੌਜੂਦ ਸਨ।   
ਰੈਲੀ ਦੌਰਾਨ ਨਵਜੋਤ ਸਿੱਧੂ ਨੇ ਭਾਜਪਾ ਵਿਰੁੱਧ ਸਾਧੀ ਚੁੱਪੀ
ਭਾਵੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦਾ ਉਮੀਦਵਾਰ ਚੋਣ ਮੈਣਾਨ ਵਿਚ ਹੈ ਪਰ ਅੱਜ ਤਾਰਾਗੜ ਵਿਖੇ ਹੋਈ ਰੈਲੀ ਦੌਰਾਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕੇਵਲ ਅਕਾਲੀ ਆਂ ਤੇ ਖਾਸ ਕਰਕੇ ਬਾਦਲਾਂ ਵਿਰੁੱਧ ਹੀ ਬੋਲਦੇ ਰਹੇ ਤੇ ਭਾਜਪਾ ਵਿਰੁੱਧ ਚੁੱਪੀ ਸਾਧੇ ਰੱਖੀ। ਰੈਲੀ ਸਿੱਧੂ ਦੀ ਭਾਜਪਾ ਵਿਰੁੱਧ ਚੁੱਪੀ ਕਈ ਸਵਾਲ ਖੜੇ ਕਰ ਗਈ ਹੈ।

No comments: