BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਿੰਮਖਾਨਾ ਕਲੱਬ ਵਿਖੇ ਈ. ਜੀ. ਐਮ. ਵਿੱਚ ਲਏ ਗਏ ਅਹਿਮ ਫੈਸਲੇ

ਵਿਨੋਦ ਢੂੰਡੀਆ, ਵਿਪਨ ਸ਼ਰਮਾ, ਹਰਪ੍ਰੀਤ ਸੰਧੂ ਤੇ ਐਗਜ਼ੈਕਟਿਵ ਦੀ ਟੀਮ ਏ. ਜੀ. ਐਮ. ਦੌਰਾਨ।
ਪਟਿਆਲਾ 23 ਅਕਤੂਬਰ (ਜਸਵਿੰਦਰ ਆਜ਼ਾਦ)- ਜਿੰਮਖਾਨਾ ਕਲੱਬ ਵਿਖੇ ਰੱਖੀ ਗਈ ਈ. ਜੀ. ਐਮ. ਵਿਚ ਅੱਜ ਮੈਨੇਜਮੈਂਟ ਵਲੋਂ ਕਈ ਅਹਿਮ ਫੈਸਲੇ ਲੈਂਦੇ ਹੋਏ ਪੁਰਾਣੀ ਟੀਮ ਦੇ ਸ਼ਲਾਘਾਯੋਗ ਕੰਮਾਂ ਨੂੰ ਦੇਖਦੇ ਹੋਏ ਤਕਰੀਬਨ 8 ਮੈਂਬਰੀ ਪੁਰਾਣੀ ਟੀਮ ਨੂੰ ਫਿਰ ਤੋਂ ਇਕ ਸਾਲ ਲਈ ਚੁਣ ਲਿਆ ਗਿਆ, ਜਿਸ ਦੇ ਤਹਿਤ ਵਿਨੋਦ ਢੂੰਡੀਆ ਪ੍ਰਧਾਨ, ਹਰਪ੍ਰੀਤ ਸੰਧੂ ਮੀਤ ਪ੍ਰਧਾਨ, ਵਿਪਨ ਸ਼ਰਮਾ ਸਕੱਤਰ, ਅਮਰਿੰਦਰ ਪਾਬਲਾ ਖਜ਼ਾਨਚੀ, ਬੀ. ਡੀ. ਗੁਪਤਾ, ਡਾ. ਮਨਜੀਤ ਸਿੰਘ, ਐਸ. ਪੀ. ਮੰਗਲਾ ਅਤੇ ਵਿਨੋਦ ਸ਼ਰਮਾ ਕਾਰਜਕਾਰਨੀ ਮੈਂਬਰ ਲਈ ਸਰਬਸੰਮਤੀ ਨਾਲ ਚੁਣ ਲਏ ਗਏ। ਇਸ ਮੌਕੇ ਵਿਨੋਦ ਢੂੰਡੀਆ ਅਤੇ ਵਿਪਨ ਸ਼ਰਮਾ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਕਲੱਬ ਦੀ ਮੈਂਬਰਸ਼ਿਪ ਫੀਸ ਢਾਈ ਲੱਖ ਤੋਂ ਵਧਾ ਕੇ 4 ਲੱਖ ਰੁਪਏ ਕਰ ਦਿੱਤੀ ਗਈ ਹੈ ਅਤੇ ਮੈਂਬਰਾਂ ਨੂੰ ਹੋਰ ਸਹੂਲਤਾਂ ਦੇਣ ਲਈ ਕਈ ਹੋਰ ਯੋਜਨਾਵਾਂ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਜੋ ਕਲੱਬ ਮੈਂਬਰ ਤੇ ਉਨਾਂ ਦੇ ਪਰਿਵਾਰਕ ਮੈਂਬਰ ਇਕ ਖੁਸ਼ਨੁਮਾ ਮਾਹੌਲ ਵਿਚ ਇਨਾਂ ਸਾਰੀਆਂ ਸਹੂਲਤਾਂ ਦਾ ਆਨੰਦ ਮਾਣ ਸਕਣ ਕਿਉਂਕਿ ਇਹ ਕਲੱਬ ਉਤਰੀ ਭਾਰਤ ਦਾ ਇਕ ਪ੍ਰਸਿੱਧ ਕਲੱਬ ਹੈ, ਜਿਸ ਲਈ ਇਸ ਦੇ ਮਾਨ ਸਨਮਾਨ ਨੂੰ ਬਰਕਰਾਰ ਰੱਖਣ ਲਈ ਕਈ ਅਹਿਮ ਫੈਸਲੇ ਸਰਬਸੰਮਤੀ ਨਾਲ ਲਏ ਗਏ ਹਨ। ਇਸ ਮੌਕੇ ਕੋਰ ਕਮੇਟੀ ਦੇ ਮੈਂਬਰਾਂ ਵਿਚੋਂ ਕੇ. ਕੇ. ਸ਼ਰਮਾ, ਡਾ. ਮਨਮੋਹਨ ਸਿੰਘ, ਡਾ. ਸੁਧੀਰ ਵਰਮਾ, ਸੰਜੀਵ ਸ਼ਰਮਾ ਬਿੱਟੂ, ਰਜਿੰਦਰ ਢੋਡੀ, ਐਨ. ਕੇ. ਜੈਨ, ਰਵਿੰਦਰਨਾਥ ਕੌਸ਼ਲ, ਕੇ. ਵੀ. ਐਸ. ਸਿੱਧੂ, ਐਚ. ਪੀ. ਐਸ. ਬਜਾਜ, ਹਰਿੰਦਰਪਾਲ ਸਿੰਘ ਕਾਲਾ, ਸੀ. ਏ. ਅਨਿਲ ਅਰੋੜਾ, ਹਿਮਾਂਸ਼ੂ ਸ਼ਰਮਾ, ਪੀ. ਐਸ. ਛਾਬੜਾ ਤੋਂ ਇਲਾਵਾ ਕਲੱਬ ਦੇ ਮੈਂਬਰ ਅਤੇ ਐਗਜ਼ੈਕਟਿਵ ਦੀ ਟੀਮ ਮੌਕੇ 'ਤੇ ਹਾਜ਼ਰ ਸੀ।

No comments: