BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

fਜੰਮਖਾਨਾ ਕਲੱਬ ਨੇ ਕੀਤਾ ਐਮ.ਡੀ.ਪਨਸਪ ਨੂੰ ਸਨਮਾਨਿਤ

ਪਟਿਆਲਾ 11 ਅਕਤੂਬਰ (ਜਸਵਿੰਦਰ ਆਜ਼ਾਦ)- ਜਿੰਮਖਾਨਾ ਕਲੱਬ ਦੇ ਪ੍ਰਧਾਨ ਵਿਨੋਦ ਢੁਡੀਆ, ਸਕੱਤਰ ਵਿਪਨ ਸ਼ਰਮਾ ਅਤੇ ਮੀਤ ਪ੍ਰਧਾਨ ਹਰਪ੍ਰੀਤ ਸੰਧੂ ਦੀ ਅਗਵਾਈ ਹੇਠ ਕਲੱਬ ਮੈਨੇਜਮੈਂਟ ਨੇ ਡਾ.ਅਮਰਪਾਲ ਸਿੰਘ ਆਈ.ਏ.ਐਸ ਨੂੰ ਐਮ.ਡੀ.ਪਨਸਪ ਅਤੇ ਮਾਰਕਫੈਡ ਨਿਯੁਕਤ ਹੋਣ ਤੇ ਫੁੱਲਾਂ ਦਾ ਗੁਲਦਸਤਾ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਜਿੰਮਖਾਨਾ ਕਲੱਬ ਦੇ ਸਾਬਕਾ ਪ੍ਰਧਾਨ ਸੰਤੋਖ ਸਿੰਘ, ਹਰਦਮ ਸਿੰਘ ਸਿੱਧੂ ਅਤੇ ਐਲ.ਡੀ.ਗੁਪਤਾ ਨਾਭਾ ਅਤੇ ਹੋਰ ਪਤਵੰਤੇ ਸੱਜਣਾ ਨੇ ਪਹੁੰਚ ਕੇ ਨੇ ਵੀ ਐਮ.ਡੀ ਪਨਸਪ ਨੂੰ ਆਪਣੀਆਂ ਵਧਾਈਆਂ ਦਿੱਤੀਆ।ਇਸ ਮੌਕੇ ਵਿਨੋਦ ਢੁੰਡੀਆ ਅਤੇ ਵਿਪਨ ਸ਼ਰਮਾ ਨੇ ਕਿਹਾ ਕਿ ਬੜੇ ਹੀ ਮਾਨ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਇਮਾਨਦਾਰ ਅਤੇ ਸਾਫ ਛਵੀਂ ਵਾਲੇ ਵਿਅਕਤੀ ਨੂੰ ਇਸ ਅਹਿਮ ਅਹੁੱਦੇ ਤੇ ਨਿਯੁਕਤ ਕੀਤਾ ਹੈ।ਇਸ ਮੌਕੇ ਡਾ.ਅਮਰਪਾਲ ਨੇ ਕਿਹਾ ਕਿ ਉਹ ਸਰਕਾਰ ਵਲੋਂ ਮਿਲੀ ਹੋਈ ਇਸ ਅਹਿਮ ਜਿੰਮੇਵਾਰੀ ਨੂੰ ਆਪਣੀ ਮਿਹਨਤ ਅਤੇ ਲਗਨ ਨਾਲ ਨਿਭਾਉਣਗੇ।ਇਸ ਮੌਕੇ ਪਰਮਦੇਵ ਸਿੰਘ ਜੇਜੀ, ਕੁਲਦੀਪ ਸਿੰਘ ਕਿਸ਼ਨਗੜ,ਜਗਵੰਤ ਸਿੰਘ ਢਿੱਲੋਂ,ਡਾ.ਰਾਜਪਾਲ ਸਿੰਘ ਸਮਾਣਾ,ਬੀ.ਡੀ.ਗੁਪਤਾ,ਸੁਭਾਸ਼ ਗੁਪਤਾ,ਕਰਨ ਗੌੜ,ਮੁਨੀਸ਼ ਜਲੋਟਾ ਅਤੇ ਜ਼ਸਵਿੰਦਰ ਜੁਲਕਾ ਮੌਕੇ ਤੇ ਹਾਜਰ ਸਨ।

No comments: