BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਿੰਦੂ ਕੰਨਿਆ ਕਾਲਜ ਵਿੱਚ ਦੀਵਾਲੀ ਮੇਲੇ ਵਿੱਚ ਵਿਦਿਆਰਥੀਆਂ ਨੇ ਵੇੇਚੇ ਆਪਣੇ ਬਣਾਏ ਪ੍ਰੋਡੈਕਟਸ

ਜਲੰਧਰ 17 ਅਕਤੂਬਰ (ਜਸਵਿੰਦਰ ਆਜ਼ਾਦ)- ਦੀਵਾਲੀ ਦੇ ਸ਼ੁਭ ਮੌਕੇ ਹਿੰਦੂ ਕੰਨਿਆ ਕਾਲਜ ਦੇ ਪ੍ਰੋਡੈਕਟਿਵ ਸੈਂਟਰ ਵਲੋਂ ਲਗਾਏ ਗਏ ਦੀਵਾਲੀ ਮੇਲੇ ਵਿੱਚ ਖਰੀਦਦਾਰੀ ਵਾਸਤੇ ਭਾਰੀ ਉਤਸਾਹ ਵੇਖਿਆ ਗਿਆ। ਕਾਲਜ ਵਿਦਿਆਰਥੀਆਂ ਨੇ ਉਹਨਾਂ ਦੇ ਹੀ ਸਾਥੀਆਂ ਦੁਆਰਾ ਤਿਆਰ ਕੀਤੇ ਸਮਾਨ ਦੀ ਬੜੀ ਸ਼ਲਾਘਾ ਕੀਤੀ ਅਤੇ ਖੁਲ ਕੇ ਸਮਾਨ ਖਰੀਦਿਆ। ਦੀਵਾਲੀ ਮੇਲੇ ਦਾ ਉਦਘਾਟਨ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀ ਤਿਲਕ ਰਾਜ ਅਗੱਰਵਾਲ ਨੇ ਕੀਤਾ। ਇਸ ਮੇਲੇ ਵਿੱਚ ਵਿਦਿਆਰਥਣਾ ਵਲੋਂ ਤਿਆਰ ਕੀਤੇ ਰੰਗੋਲੀ ਵਾਸਤੇ ਰੰਗ, ਹੈਂਡੀਕਰਾਫਟ ਆਈਟਮਸ, ਲੈਂਪ ਸ਼ੇਡਸ, ਗ੍ਰੀਟਿੰਗ ਕਾਰਡ, ਸ਼ੋ-ਪੀਸ, ਡੋਰ ਅਤੇ ਵਾਲ ਹੈਗਿੰਗਸ, ਜ਼ਿਊਲਰੀ, ਹੈਂਡ ਬੈਗ ਆਦਿ ਸਮਾਨ ਵਿਕਰੀ ਲਈ ਲਗਾਏ ਗਏ। ਕਾਲਜ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਪ੍ਰੋਡੈਕਟਿਵ ਸੈਂਟਰ ਬਾਰੇ ਜਾਣਕਾਰੀ ਦਿੰਦਆ ਦੱਸਿਆ ਕਿ ਇਹ ਕਾਲਜ ਵਲੋਂ ਸ਼ੁਰੂ ਕੀਤੀ ਪਹਿਲ ਹੈ ਜਿਸ ਵਿੱਚ ਵਿਦਿਆਰਥਣਾਂ ਲਈ ਪੜਾਈ ਦੇ ਨਾਲ ਨਾਲ ਕਮਾਈ ਕਰਨ ਦੀ ਸੁਵਿਧਾ ਦਿੱਤੀ ਜਾਂਦੀ ਹੈ। “ਪ੍ਰੋਡੈਕਟਿਵ ਸੈਂਟਰ ਵਲੋਂ ਇਸ ਤੋਂ ਪਹਿਲਾਂ ਇੱਕ ਪੇਟਿੰਗ ਐਗਜੀਬਿਸ਼ਨ, ਕਰਵਾ-ਚੌਥ ਦੇ ਮੌਕੇ ਮੇਹਿੰਦੀ ਦਾ ਸਟਾਲ ਲਗਾਇਆ ਗਿਆ ਸੀ ਅਤੇ ਅੱਜ ਵਿਦਿਆਰਥੀਆਂ ਨੂੰ ਉਹਨਾਂ ਦੁਆਰਾ ਤਿਆਰ ਕੀਤੇ ਗਏ ਆਈਟਮਾਂ ਨੂੰ ਵੇਚਣ ਦਾ ਪਲੈਟਫਾਰਮ ਮੁਹੈਇਆ ਕਰਵਾਇਆ ਗਿਆ ਹੈ।ਵਿਦਿਆਰਥੀਆਂ ਦੇ ਹੁਨਰ ਅਤੇ ਉਹਨਾਂ ਦੇ ਉਤਸ਼ਾਹ ਨੂੰ ਵੇਖ ਕੇ ਸਾਨੂੰ ਇਸ ਪਹਿਲ ਲਈ ਬੜਾ ਮਾਨ ਪ੍ਰਾਪਤ ਹੋ ਰਿਹਾ ਹੈ,” ਡਾ. ਗਰਗ ਨੇ ਦੱਸਿਆ। “ਇਸ ਸੈਂਟਰ ਰਾਹੀਂ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਹੋਰ ਕਮਾਈ ਕਰਨ ਦੇ ਮੌਕੇ ਦਿੱਤੇ ਜਾਂਦੇ ਹਨ ਅਤੇ ਅਸੀਂ ਹੋਰ ਕਈ ਸੰਭਾਵਨਾਵਾਂ ਦੀ ਤਲਾਸ਼ ਵੀ ਕਰ ਰਹੇ ਹਾਂ,” ਡਾ. ਗਰਗ ਨੇ ਅੱਗੇ ਦੱਸਿਆ। “ਮੈ ਧੰਨਵਾਦ ਕਰਦੀ ਹਾਂ ਕਾਲਜ ਦਾ ਜਿੰਨਾਂ ਨੇ ਸਾਡੇ ਵਿਚ ਆਤਮ ਵਿਸ਼ਵਾਸ ਪੈਦਾ ਕੀਤਾ ਕਿਉਕਿ ਸ਼ੁਰੂ ਤੋ ਹੀ ਮੈਨੂੰ ਕ੍ਰਇਏਟਿਵ ਚੀਜ਼ਾ ਬਣਾਉਣ ਦਾ ਸ਼ੋਕ ਹੈ ਪਰ ਜਦੋ ਤੁਹਾਡੀ ਬਣਾਈ ਚੀਜ਼ ਦੀ ਪ੍ਰਸੰਸਾ ਅਤੇ ਮੁੱਲ ਪੈਦਾ ਹੈ ਤਾਂ ਬਹੁਤ ਹੀ ਖੁਸ਼ੀ ਹੁੰਦੀ ਹੈ,” ਕਾਲਜ ਦੀ ਵਿਦਿਅਰਥਣ ਡਿੰਪਲ ਪੂਰੀ ਨੇ ਕਿਹਾ। ਦਿਵਾਲੀ ਮੇਲੇ ਦਾ ਆਯੋਜਨ ਕਾਲਜ ਦੇ ਹੋਮ ਸਾਇੰਸ, ਫੈਸ਼ਨ ਡਿਜਾਇਨੰਗ ਅਤੇ ਫਾਈਨ-ਆਰਟਸ ਵਿਭਾਗ ਦੁਆਰਾ ਮੈਡਮ ਸ਼੍ਰੀਮਤੀ ਸਾਰਿਕਾ ਕਾਂਡਾ ਦੀ ਦੇਖ-ਰੇਖ ਵਿੱਚ ਕੀਤਾ ਗਿਆ। ਪ੍ਰਬੰਧਕ ਕਮੇਟੀ ਦੇ ਸਲਾਹਾਕਾਰ ਮੈਡਮ ਕੁਸਮ ਵਰਮਾ ਵਲੋਂ ਵੀ ਇਸ ਮੌਕੇ ਵਿਦਿਆਰਥੀਆਂ ਦੇ ਹੁਨਰ ਦੀ ਬੜੀ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਹੋਰ ਲਗਨ ਅਤੇ ਮਿਹਨਤ ਨਾਲ ਅੱਗੇ ਵਧਨ ਲਈ ਕਿਹਾ।

No comments: