BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਿੰਦੂ ਕੰਨਿਆ ਕਾਲਜ ‘ਚ ਆਈ.ਟੀ. ਵਿਭਾਗ ਵਲੋਂ ਮੁਕਾਬਲੇ

ਜਲੰਧਰ 31 ਅਕਤੂਬਰ (ਜਸਵਿੰਦਰ ਆਜ਼ਾਦ)- ਸਥਾਨਕ ਹਿੰਦੂ ਕMਨਿਆ ਕਾਲਜ ਵਿ`ਚ ਕੰਪਿਊਟਰ ਸਾਇMਸ ਆਈ. ਟੀ . ਵਿਭਾਗ  ਵਲੋਂ ਵੱਖ- ਵੱਖ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਈ-ਕੋਲਾਜ ਮੁਕਾਬਲੇ ਵਿੱਚ 11 ਟੀਮਾਂ ਸਨ। ਜਿਸ ਵਿੱਚੋ ਪਹਿਲਾ ਸਥਾਨ +1 (ਆਰਟਸ) ਦੀ ਤਨਵੀ  ਤੇ ਜਸਪ੍ਰੀਤ ਨੇ ਹਾਸਿਲ ਕੀਤਾ। ਕਵਿਜ਼ ਮੁਕਾਬਲੇ ਵਿੱਚ ਸਨੀਕਸ਼ਾ, ਆਂਚਲਦੀਪ ਕੌਰ ਤੇ ਜਸਪ੍ਰੀਤ ਨੇ ਪਹਿਲਾ ਸਥਾਨ ਹਾਸਿਲ ਕੀਤਾ। ਪ੍ਰੋਗਰਾਮਿੰਗ ਸਕਿਲਜ ਵਿੱਚੋ ਤਮਨਪ੍ਰੀਤ ਕੌਰ ਤੇ ਕੋਮਲਪ੍ਰੀਤ ਨੇ ਪਹਿਲਾ ਸਥਾਨ ਹਾਸਿਲ ਕੀਤਾ। ਜੱਜਮੈਂਟ ਦੀ ਭੂਮਿਕਾ ਪੰਜਾਬੀ ਵਿਭਾਗ ਦੇ ਮੈਡਮ ਸੁਰੇਸ਼ ਸ਼ਰਮਾ, ਹਿੰਦੀ ਵਿਭਾਗ ਦੇ ਮੈਡਮ ਕੁਲਵਿੰਦਰ ਕੌਰ, ਕਾਮਰਸ ਵਿਭਾਗ ਦੇ ਪ੍ਰਿਅੰਕਾ ਸ਼ਰਮਾ, ਸੁਪਰਡੈਂਟ ਸੰਜੀਵ ਭੱਲਾ ਜੀ ਨੇ ਨਿਭਾਈ । ਇਸ ਮੁਕਾਬਲੇ ਦੌਰਾਨ ਕੰਪਿਊਟਰ ਵਿਭਾਗ ਦੇ ਹੈਡ ਇੰਜੀਨੀਅਰ. ਸੋਨਾਲੀ ਸ਼ਰਮਾ ਅਤੇ ਸਮੂਹ ਸਟਾਫ ਮੌਜੂਦ ਸੀ। ਪਿ੍ਰੰਸੀਪਲ ਡਾ.ਅਰਚਨਾ ਗਰਗ ਨੇ ਜੇਤੂ ਵਿਦਿਆਰਥਣਾਂ ਨੂੰ ਇਸ ਮੌਕੇ ਤੇ ਵਧਾਈ ਦਿੱਤੀ ਅਤੇ ਪੜ੍ਹਾਈ ਦੇ ਨਾਲ-ਨਾਲ ਇਸ ਤਰ੍ਹਾਂ ਦੀਆਂ ਸਰਗਰਮੀਆਂ ਵਿੱਚ ਵਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਆ।

No comments: