BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੰਡਿਆਲਾ ਗੁਰੂ ਦੀ ਪੁਲਸ ਨੇ ਲੁਟਾਂ ਖੋਹਾਂ ਕਰਨਵਾਲਾ ਗਿਰੋਹ ਫੜਿਆ

ਜੰਡਿਆਲਾ ਗੁਰੂ, 1 ਅਕਤੂਬਰ (ਪਰਗਟ  ਸਿੰਘ, ਕੰਵਲਜੀਤ ਸਿੰਘ ਲਾਡੀ)- ਸਥਾਨਕ ਪੁਲਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀਜਦੋਂ ਜ਼ਿਲਾ੍ਹ ਪੁਲਸ ਮੁੱਖੀ ਪਰਮਪਾਲ ਸਿੰਘ ਦੀਆਂਹਦਾਇਤਾਂ 'ਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਦੀਆਂਹਦਾਇਤਾਂ ਅਨੂਸਾਰ ਕਾਰਵਾਈ ਕਰਦਿਆਂ ਲੁੱਟਾਂਖੋਹਾਂ ਕਰਨ ਵਾਲੇ ਇਕ ਸਰਗਰਮ ਗਿਰੋਹ ਨੂੰ ਲੁੱਟ ਦੇਸਮਾਨ ਸਮੇਤ ਕਾਬੂ ਕੀਤਾ। ਐਸ ਐਚ ਉ ਜੰਡਿਆਲਾਗੁਰੂ ਹਰਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਬਾਤਦੌਰਾਨ ਦੱਸਿਆ ਕੇ ਕੱਲ ਤਰਨਤਾਰਨ ਰੋਡ 'ਤੇ ਨਾਕਾਬੰਦੀ ਦੌਰਾਨ ਚਾਰ ਲੁਟਾਂ ਖੋਹਾਂ ਕਰਨ ਵਾਲੇਲੁਟੇਰਿਆਂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕੇਕਰਮਜੀਤ ਸਿੰਘ ਲਾਡੀ ਪੁੱਤਰ ਦਰਸ਼ਨ ਸਿੰਘ ਵਾਸੀਗੁਰੂ ਨਾਨਕ ਕਲੋਨੀ ਖਡੂਰ ਸਾਹਿਬ, ਗੁਰਮੀਤ ਸਿੰਘਪੁੱਤਰ ਪ੍ਰੇਮ ਸਿੰਘ ਵਾਸੀ ਵਈਂ ਪੂਈਂ ਰੋਡ ਖਡੂਰਸਾਹਿਬ, ਹਰਪ੍ਰੀਤ ਸਿੰਘ ਹੈਪੀ ਪੁੱਤਰ ਸ਼ਿੰਦਰ ਸਿੰਘਵਾਸੀ ਖਡੂਰ ਸਾਹਿਬ, ਸੁਰਜੀਤ ਸਿੰਘ ਰਵੀ ਪੁੱਤਰਮਨਜੀਤ ਸਿੰਘ ਵਾਸੀ ਮਾਤਾ ਰਾਣੀ ਮੰਦਰ ਖਡੂਰਸਾਹਿਬ ਨੂੰ ਮੋਟਰ ਸਾਈਕਲ ਸਮੇਤ ਕਾਬੂ ਕੀਤਾ।ਉਨ੍ਹਾਂ ਦੱਸਿਆ ਕੇ ਇਹ ਗੈਂਗ ਅਕਸਰ ਹੀ ਹਾਈਵੇਉਪਰ 'ਤੇ ਲਿੰਕ ਰੋਡਾਂ ਉਪਰ ਦੋ ਪਹੀਆ ਵਾਹਨਾਂਵਾਲਿਆਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਸੀ।ਇਹਲੋਕ ਦੋ ਪਹੀਆ ਵਾਹਨਾਂ ਵਾਲਿਆਂ ਦੀ ਕੁੜਤੇ ਦੀ ਜੇਬਨੂੰ ਝੱਪਟ ਮਾਰ ਕੇ ਕਮੀਜ਼ ਨਾਲੋਂ ਪਾੜ ਕੇ ਲੈ ਜਾਂਦੇ ਸੀ।ਕਈ ਵਾਰ ਲੁਟ ਦਾ ਸ਼ਿਕਾਰ ਵਿਕਤੀਆਂ ਦੇ ਡਿਗਣਕਾਰਨ ਸੱਟਾਂ ਵੀ ਲੱਗ ਜਾਂਦੀਆਂ ਸਨ।ਦੋਸ਼ੀਆਂ ਪਾਸੋਂਵੱਖ ਵੱਖ ਵਾਰਦਾਤਾਂ ਵਿੱਚ ਲੁੱਟੇ ਦੋ ਲੱਖ ਵੀਹ ਹਜ਼ਾਰਰੁਪਏ ਅਤੇ ਇਨ੍ਹਾਂ ਵਲੋਂ ਵਰਤੇ ਜਾਂਦੇ ਮੋਟਰ ਸਾਈਕਲਪਲਸਰ, ਅਪਾਚੀ ਅਤੇ ਐਫ ਜ਼ੈਡ ਆਰ ਵੀ ਬਰਾਮਦਕੀਤੇ ਜਾ ਚੁੱਕੇ ਹਨ।ਥਾਣਾ ਜੰਡਿਆਲਾ ਗੁਰੂ ਵਿੱਚ ਵੱਖਵੱਖ ਮੁਕੱਦਮੇ ਜੇਰੇ ਆਈ ਪੀ ਸੀ ਦੀ ਧਾਰਾ 379 ਬੀਅਧੀਨ ਇਨ੍ਹਾਂ ਦੋਸ਼ੀਆਂ ਖਿਲਾਫ ਦਰਜ ਹਨ।ਐਸਐਚ ਉ ਹਰਪਾਲ ਸਿੰਘ ਨੇ ਦੱਸਿਆ ਕੇ ਇਨ੍ਹਾਂ ਲੁਟੇਰਿਆਂ ਨੇ ਕੁੱਝ ਦਿਨ ਪਹਿਲਾਂ ਹੀ ਹਵੇਲੀਰੈਸਟੋਰੈਂਟ ਨੇੜਿਉਂ ਰਾਹਗੀਰਾਂ ਪਾਸੋਂ ਤਿੰਨ ਲੱਖ ਰੁਪਏਲੁੱਟੇ ਅਤੇ ਇਸੇ ਤਰ੍ਹਾਂ ਹੀ ਪੰਤਾਲੀ ਹਜ਼ਾਰ ਰੁਪਏਅਲਾਈਵ ਗਾਰਡਨ ਰੈਸਟੋਰੈਂਟ ਨੇੜਿਉੇਂ ਲੁੱਟੇ ਸਨ।

No comments: