ਜਲੰਧਰ 18 ਅਕਤੂਬਰ (ਦਲਵੀਰ ਸਿੰਘ)- ਪਿੰਡ ਬੋਲੀਨਾਂ ਦੋਆਬਾ ਦੇ ਵਸਨੀਕ ਮਾਤਾ ਰਾਉ ਬਾਘਾ ਪਤਨੀ ਸ਼੍ਰੀ ਠਾਕੁੱਰ ਰਾਮ ਜਿਨਾਂ ਦਾ ਪਿਛਲੇ ਦਿਨੀਂ ਸਵਗਵਾਸ ਹੋ ਗਿਆ ਸੀ। ਤਿਨਾਂ ਦੇ ਨਮਿੰਤ ਅੰਤਿਮ ਅਰਦਾਸ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਪਿੰਡ ਬੋਲੀਨਾਂ ਵਿਖੇ ਹੋਈ। ਮਾਤਾ ਰਾਉ ਬਾਘਾ ਦੇ ਨਮਿੰਤ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਰਾਗੀ ਭਾਈ ਦਵਿੰਦਰ ਸਿੰਘ ਪਿੱਪਲਾਂਵਾਲੀ ਵੱਲੋਂ ਸੰਗਤਾਂ ਨੂੰ ਬੈਰਾਗਮਈ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਇਸ ਮੌਕੇ ਤੇ ਵੱਖ ਵੱਖ ਬੁਲਾਰਿਆਂ ਵੱਲੋਂ ਮਾਤਾ ਰਾਉ ਕੋਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ, ਸੰਗਤਾਂ ਨੂੰ ਸੰਬੋਧਨ ਕੀਤਾ। ਇਸ ਮੋਕੇ ਤੇ ਗੁਰਚਰਨ ਦਾਸ ਬਾਘਾ, ਜੋਗਿੰਦਰ ਰਾਮ ਬਾਘਾ, ਭਜਨ ਰਾਮ ਬਾਘਾ, ਸੰਮਤੀ ਮੈਂਬਰ ਮੋਹਨ ਲਾਲ ਬੋਲੀਨਾਂ, ਨੰਬਰਦਾਰ ਹਰਬੰਸ ਲਾਲ, ਰਾਮ ਪਿਆਰੀ, ਨਿਰਮਲ ਬਾਘਾ, ਪ੍ਰਕਾਸ਼ ਕੌਰ, ਮਨਜੀਤ ਕੌਰ, ਰਾਮ ਪਿਆਰੀ ਸਰੋਏ, ਕੁਲਵਿੰਦਰ ਕੌਰ, ਪੰਚ ਰਾਮ ਮੂਰਤੀ, ਸਰਵਣ ਰਾਮ ਬਾਘਾ, ਗੁਰਦਿਆਲ ਚੰਦ ਬੰਗੜ, ਪਰਮਾਨੰਦ, ਸਤਿਆ, ਪ੍ਰੋਫੈਸਰ ਸੁਰਿੰਦਰ ਮਿੰਡਾ, ਉਮ ਪ੍ਰਕਾਸ਼ ਬਾਘਾ, ਵਿਜੈ ਕੁਮਾਰ ਅਰੋੜਾ, ਅਤੇ ਹੋਰ ਹਾਜ਼ਰ ਸਨ।
No comments:
Post a Comment