BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗ਼ਦਰੀ ਬਾਬਿਆਂ ਦੇ ਮੇਲੇ ਦੀਆਂ ਤਿਆਰੀਆਂ ਨੂੰ ਅੰਤਿਮ ਛੋਹ

ਅੱਜ ਜੋਸ਼ ਖਰੋਸ਼ ਸ਼ੁਰੂ ਹੋਏਗਾ ਤਿੰਨ ਰੋਜ਼ਾ ਮੇਲਾ
ਜਲੰਧਰ 29 ਅਕਤੂਬਰ (ਜਸਵਿੰਦਰ ਆਜ਼ਾਦ)- ਗ਼ਦਰੀ ਬਾਬਿਆਂ ਦਾ 26ਵਾਂ ਮੇਲਾ ਜਿਸ ਮੁਕਾਮ ਤੇ ਪੁੱਜ ਚੁੱਕਾ ਹੈ ਉਸਦਾ ਪ੍ਰਮਾਣ ਅੱਜ ਤੋਂ ਹੀ ਦੇਸ਼ ਭਗਤ ਯਾਦਗਾਰ ਹਾਲ ਵਿੱਚ ਲੱਗੀਆਂ ਰੌਣਕਾਂ ਤੋਂ ਮਿਲਦਾ ਹੈ। ਸਮੁੱਚਾ ਕੰਪਲੈਕਸ ਮੇਲੇ ਦੇ ਦਿਨਾਂ ਅੰਦਰ ਗ਼ਦਰ ਲਹਿਰ ਦੇ ਕੌਮਾਂਤਰੀ ਰਾਜਦੂਤ ਭਾਈ ਰਤਨ ਸਿੰਘ ਰਾਏਪੁਰ ਡੱਬਾ, 'ਕਿਰਤੀ' ਦੇ ਬਾਨੀ ਸੰਪਾਦਕ ਭਾਈ ਸੰਤੋਖ ਸਿੰਘ ਨੂੰ ਸਮਰਪਤ ਕਰਦਿਆਂ 'ਸਾਂਝੀਵਾਲਤਾ ਨਗਰ' ਵਜੋਂ ਸਜਾਇਆ ਗਿਆ ਹੈ। ਹਾਲ ਵਿੱਚ ਰੰਗ ਬਰੰਗੀ ਰੌਸ਼ਨੀ ਬਿਖੇਰਦੀਆਂ ਲੜੀਆਂ, ਝੰਡੇ, ਮਾਟੋ ਅਤੇ ਟੂਕਾਂ ਲਗਾਈਆਂ ਗਈਆਂ ਹਨ। ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਦੇਸ਼ ਭਗਤ ਯਾਦਗਾਰ ਹਾਲ ਦੇ ਕਿਸੇ ਕੋਨੇ ਵਿੱਚ ਇੰਗਲੈਂਡ, ਅਮਰੀਕਾ, ਕਨੇਡਾ ਆਦਿ ਮੁਲਕਾਂ ਤੋਂ ਆਏ ਮੇਲਾ ਪ੍ਰੇਮੀ ਖੁਭਕੇ ਵਿਚਾਰਾਂ ਕਰ ਰਹੇ ਹਨ। ਕਿਸੇ ਕੋਨੇ ਕੋਈ ਗੀਤਾਂ, ਨਾਟਕਾਂ ਦੀ ਰੀਹਰਸਲ ਕਰ ਰਿਹਾ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ ਮੰਚ ਵਿੱਚ ਅੱਜ ਤੋਂ ਹੀ ਪੁਸਤਕ ਪ੍ਰਦਰਸ਼ਨੀ ਸਜਣ ਲੱਗ ਗਈ ਹੈ। ਉਹਨਾਂ ਦੱਸਿਆ ਕਿ ਗ਼ਦਰੀ ਬਾਬਾ ਜਵਾਲਾ ਸਿੰਘ ਆਡੀਟੋਰੀਅਮ ਜਿਥੇ 30 ਅਕਤੂਬਰ ਸਵੇਰੇ 10 ਵਜੇ ਸ਼ਮਾਂ ਰੌਸ਼ਨ ਹੋਏਗੀ। ਉਸ ਨੂੰ ਬਕਾਇਦਾ ਸਜਾਇਆ ਗਿਆ ਹੈ। ਕਾਵਿ-ਨਾਟ ਰੂਪੀ ਝੰਡੇ ਦਾ ਗੀਤ 'ਨਵੇਂ ਸੂਰਜ ਦਾ ਗੀਤ' ਦੀ ਜੋਰ ਸ਼ੋਰ ਨਾਲ ਵਰਕਸ਼ਾਪ ਵਿੱਚ 100 ਤੋਂ ਵੱਧ ਮੁੰਡੇ ਕੁੜੀਆਂ ਕਲਾਕਾਰ ਮਿਲਕੇ ਦਿਨ ਰਾਤ ਤਿਆਰੀ ਕਰ ਰਹੇ ਹਨ।
30 ਅਕਤੂਬਰ ਗਾਇਨ, ਭਾਸ਼ਣ ਉਪਰੰਤ ਸਟਾਈਲ ਆਰਟਸ ਐਸੋਸੀਏਸ਼ਨ ਵੱਲੋਂ 7 ਵਜੇ ਨਾਟਕ ਹੋਵੇਗਾ। 31 ਅਕਤੂਬਰ ਕੁਇਜ਼, ਪੇਂਟਿੰਗ, ਦੁਪਹਿਰੇ ਵਿਗਿਆਨਕ ਵਿਚਾਰਾਂ, 4 ਵਜੇ ਕਵੀ ਦਰਬਾਰ, ਸ਼ਾਮ ਨੂੰ 'ਦਸ ਦਿਨ ਜਿਨਾਂ ਦੁਨੀਆਂ ਹਿਲਾ ਦਿੱਤੀ' ਅਤੇ 'ਸੈਲਾਬ' ਫ਼ਿਲਮਾਂ ਹੋਣਗੀਆਂ। ਪਹਿਲੀ ਨਵੰਬਰ ਸੀਨੀਅਰ ਟਰੱਸਟੀ ਗੰਧਰਵ ਸੇਨ ਕੋਛੜ ਵੱਲੋਂ ਝੰਡਾ ਲਹਿਰਾਉਣ ਲਈ ਰਸਮ, ਝੰਡੇ ਦਾ ਗੀਤ, ਵਿਚਾਰ-ਚਰਚਾ, ਭਾਸ਼ਣ ਰਾਣਾ ਆਯੂਬ ਸਮੇਤ 2 ਨਵੰਬਰ ਸਰਘੀ ਵੇਲੇ ਤੱਕ ਵੰਨ-ਸੁਵੰਨੀਆਂ ਕਲਾ ਕਿਰਤਾਂ ਦਾ ਗੁਲਦਸਤਾ ਰੂਸੀ ਸਮਾਜਵਾਦੀ ਇਨਕਲਾਬ ਦੀ 100ਵੀਂ ਵਰੇਗੰਢ ਨੂੰ ਸਮਰਪਤ 26ਵਾਂ ਮੇਲਾ ਜਾਰੀ ਰਹੇਗਾ। ਜਿਸ ਵਿੱਚ ਨਾਮਧਾਰੀ ਕਲਾਸੀਕਲ ਸੰਗੀਤ, ਅਮਰਜੀਤ ਸਭਰਾਵਾਂ ਢਾਡੀ ਜੱਥਾ, ਵਿਨੈ ਚਾਰੁਲ ਅਹਿਮਦਾਬਾਦ, ਕਵੀਸ਼ਰੀ ਜੱਥਾ ਰਸੂਲਪੁਰ ਤੋਂ ਇਲਾਵਾ ਪੰਜ ਨਾਟਕ ਮੰਡਲੀਆਂ ਨਾਟਕ ਪੇਸ਼ ਕਰਨਗੀਆਂ। ਮੇਲੇ ਅਤੇ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਸਮੇਂ ਅਜਮੇਰ ਸਿੰਘ, ਡਾ. ਪਰਮਿੰਦਰ, ਗੰਧਰਵ ਸੇਨ ਕੋਛੜ, ਹਰਵਿੰਦਰ ਭੰਡਾਲ, ਪ੍ਰਿਥੀਪਾਲ ਮਾੜੀਮੇਘਾ, ਸੁਰਿੰਦਰ ਕੁਮਾਰੀ ਕੋਛੜ, ਰਣਜੀਤ ਸਿੰਘ ਔਲਖ, ਸੀਤਲ ਸਿੰਘ ਸੰਘਾ ਅਤੇ ਦੇਵਰਾਜ ਨਯੀਅਰ ਹਾਜ਼ਰ ਸਨ।

No comments: