BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਕੋਦਰ ਰੋਡ ‘ਤੇ ਇਕ ਨਿੱਜੀ ਕੰਪਨੀ ਦੀ ਤੇਜ਼ ਰਫਤਾਰ ਬੱਸ ਬ੍ਰੇਕ ਨਾ ਲੱਗਣ ਕਾਰਨ ਪਲਟ ਗਈ

ਜਲੰਧਰ 5 ਅਕਤੂਬਰ (ਦਲਵੀਰ ਸਿੰਘ)- ਨਕੋਦਰ ਰੋਡ ‘ਤੇ ਇਕ ਨਿੱਜੀ ਕੰਪਨੀ ਦੀ ਤੇਜ਼ ਰਫਤਾਰ ਬੱਸ ਬ੍ਰੇਕ ਨਾ ਲੱਗਣ ਕਾਰਨ ਨਵੇਂ ਬਣ ਰਹੇ ਹਾਈਵੇਅ ‘ਤੇ ਹੀ ਪਲਟ ਗਈ। ਬੱਸ ‘ਚ ਕਰੀਬ 30-32 ਸਵਾਰੀਆਂ ਸਨ।ਪਰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ। ਮੌਕੇ ‘ਤੇ ਪਹੁੰਚੀ ਪੁਲਸ ਵੱਲੋਂ ਤੁਰੰਤ ਸਵਾਰੀਆਂ ਨੂੰ ਕੱਢਿਆ ਗਿਆ। ਏ. ਐੱਸ. ਆਈ. ਬਲਵੀਰ ਸਿੰਘ ਥਾਣਾ ਸਦਰ ਨਕੋਦਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕ ਨਿੱਜੀ ਕੰਪਨੀ ਦੀ ਬੱਸ ਜਲੰਧਰ ਤੋਂ ਡੱਬਵਾਲੀ ਜਾ ਰਹੀ ਸੀ ਅਤੇ ਜਦੋਂ ਮੁੰਧਾ ਪਿੰਡ ਦੇ ਗੇਟ ‘ਤੇ ਪਹੁੰਚੀ ਤਾਂ ਅੱਗੇ ਰੋਡਵੇਜ਼ ਬੱਸ ਸਵਾਰੀ ਨੂੰ ਉਤਾਰ ਰਹੀ ਸੀ, ਇਸੇ ਦੌਰਾਨ ਇਸ ਬੱਸ ਦੀ ਬ੍ਰੇਕ ਨਾ ਲੱਗਣ ਕਾਰਨ ਇਹ ਬੱਸ ਪਲਟ ਗਈ। ਬੱਸ ‘ਚ 30 ਵੱਧ ਸਵਾਰੀਆਂ ਸਨ, ਜੋ ਵਾਲ-ਵਾਲ ਬਚੀਆਂ ਗਈਆਂ।

No comments: