BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਾਕਿਸਤਾਨੀ ਨਾਗਰਿਕ ਨੂੰ ਵੀਰਵਾਰ ਅਦਾਲਤ ‘ਚ ਪੇਸ਼ ਕੀਤਾ ਗਿਆ

ਜਲੰਧਰ 12 ਅਕਤੂਬਰ (ਦਲਵੀਰ ਸਿੰਘ)- ਕਮਿਸ਼ਨਰੇਟ ਪੁਲਿਸ ਵੱਲੋਂ ਬੁੱਧਵਾਰ ਨੂੰ ਪਿੰਡ ਅਲੀਪੁਰ ਤੋਂ ਗ੍ਰਿਫਤਾਰ ਕੀਤੇ ਗਏ ਸ਼ੱਕੀ ਪਾਕਿਸਤਾਨੀ ਨਾਗਰਿਕ ਨੂੰ ਵੀਰਵਾਰ ਅਦਾਲਤ ‘ਚ ਪੇਸ਼ ਕੀਤਾ ਗਿਆ। ਪੁਲਿਸ ਨੇ ਸ਼ੱਕ ਜਤਾਇਆ ਹੈ ਕਿ ਉਹ ਕਿਤੇ ਜਾਸੂਸ ਨਾ ਹੋਵੇ। ਅਦਾਲਤ ਨੇ ਉਸ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਉਂਝ ਪੁਲਿਸ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀ। ਜਾਣਕਾਰੀ ਮੁਤਾਬਕ ਪਾਕਿ ਨਾਗਰਿਕ ਅਹਿਸਾਨ-ਉੱਲ-ਹੱਕ ਪੁੱਤਰ ਸ਼ਾਹ ਅਹਿਮਦ ਦੀ ਦੋਸਤੀ ਫੇਸਬੁੱਕ ‘ਤੇ ਨਵਾਂਸ਼ਹਿਰ ਦੇ ਮੁਕੰਦਪੁਰ ਦੀ ਰਹਿਣ ਵਾਲੀ ਲੜਕੀ ਨਾਲ ਹੋਈ ਸੀ, ਜਿਸ ਤੋਂ ਬਾਅਦ ਦੋਹਾਂ ਨੇ ਵਿਆਹ ਕਰ ਲਿਆ। ਜਾਅਲੀ ਦਸਤਾਵੇਜ਼ ਬਣਾ ਕੇ ਉਸ ਨੇ ਪਿੰਡ ਅਲੀਪੁਰ ‘ਚ ਜ਼ਮੀਨ ਖਰੀਦ ਲਈ ਅਤੇ ਪਤਨੀ ਸਮੇਤ ਉਥੇ ਰਹਿਣ ਲੱਗਾ। ਪੁਲਿਸ ਨੂੰ ਬੀਤੇ ਦਿਨ ਸੂਚਨਾ ਮਿਲੀ ਸੀ ਕਿ ਕੋਈ ਪਾਕਿਸਤਾਨੀ ਨੌਜਵਾਨ ਪਿੰਡ ਅਲੀਪੁਰ ‘ਚ ਰਹਿ ਰਿਹਾ ਹੈ। ਇਸ ਤੋਂ ਬਾਅਦ ਦਬਿਸ਼ ਦੇ ਕੇ ਉਸ ਨੂੰ ਦਬੋਚਿਆ ਗਿਆ। ਉਕਤ ਪਾਕਿ ਨਾਗਰਿਕ ਦੇ ਕੋਲ ਆਸਟਰੀਆ ਦੀ ਵੀ ਨਾਗਰਿਕਤਾ ਹੈ।

No comments: