BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਚੱਠੇਵਾਲਾ 'ਚ ਕਿਸਾਨ ਦੀ ਦੋ ਏਕੜ ਪਰਾਲੀ ਨੂੰ ਲਾਈ ਅੱਗ

ਸਰਕਾਰੀ ਅਧਿਕਾਰੀ ਵੱਲੋਂ ਜੁਰਮਾਨਾ ਆਦਿ ਨੂੰ ਲੈ ਕੇ ਪਿੰਡ 'ਚ ਆਉਣ 'ਤੇ ਘੇਰਿਆ ਜਾਵੇਗਾ-ਕਿਸਾਨ
ਤਲਵੰਡੀ ਸਾਬੋ, 31 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸੰਕਟ ਦੀ ਘੜੀ ਦੀ ਵਿੱਚੋਂ ਲੰਘ ਰਹੇ ਕਿਸਾਨਾਂ ਨੂੰ ਸਰਕਾਰ ਆਰਥਿਕ ਸਹਾਇਤਾ ਦੇਣ ਦੀ ਬਿਜਾਇ ਖੂਹ ਦੇ ਕਿਨਾਰੇ ਖੜ੍ਹੀ ਕਿਸਾਨੀ ਨੂੰ ਧੱਕਾ ਦੇਣ ਦਾ ਕੰਮ ਕਰ ਰਹੀ ਹੈ ਕਿਉਂਕਿ ਕਿਸਾਨਾਂ ਨੂੰ ਸਬਸਿਡੀ, ਹੈਪੀ ਸੀਡਰ, ਚੋਪਰ ਜਾਂ ਮੁਆਵਜ਼ਾ ਦੇਣ ਦੀ ਬਿਜਾਇ ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ 'ਤੇ ਰੋਕ ਲਾ ਰਹੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਗੰਗਾ ਸਿੰਘ ਚੱਠੇਵਾਲਾ ਨੇ ਬਲਾਕ ਦੇ ਪਿੰਡ ਚੱਠੇਵਾਲਾ ਵਿਖੇ ਕਿਸਾਨ ਦੀ ਦੋ ਏਕੜ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਕਿਸਾਨ ਨੇਤਾ ਗੰਗਾ ਸਿੰਘ ਨੇ ਹੋਰ ਕਿਹਾ ਕਿ ਪੰਜਾਬ ਸਰਕਾਰ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਜ਼ੁਰਮਾਨਾ, ਕੈਦ, ਬਿਜਲੀ ਕੁਨੈਕਸ਼ਨ ਕੱਟਣ, ਜਮੀਨ 'ਤੇ ਲਾਲ ਲਕੀਰ ਆਦਿ ਦੀਆਂ ਧਮਕੀਆਂ ਦੇ ਕੇ ਮੰਦਹਾਲੀ ਦੀ ਹਾਲਤ ਵਿੱਚੋਂ ਗੁਜਰ ਰਹੇ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਕਰ ਰਹੀ ਹੈ। ਅਮਰਜੀਤ ਸਿੰਘ ਯਾਤਰੀ, ਬਲਵੰਤ ਸਿੰਘ ਜੀਵਨ ਸਿੰਘ ਵਾਲਾ ਨੇ ਦੱਸਿਆ ਕਿ ਨੋਟ ਬੰਦੀ ਤੋਂ ਲੈ ਕੇ ਕਿਸਾਨ ਕਰਜੇ ਦੀਆਂ ਜੰਜੀਰਾਂ ਵਿੱਚ ਹੋਰ ਜਕੜਿਆ ਗਿਆ ਕਿਉਂਕਿ ਇਕੱਠਾ ਪੈਸਾ ਜਿਨਸਾਂ ਦਾ ਨਾਂ ਮਿਲਣ ਕਰਕੇ ਕਿਸਾਨਾਂ ਬੈਂਕਾਂ, ਸੁਸਾਇਟੀਆਂ ਦੇ ਡਿਫਾਲਟਰ ਹੋ ਗਏ ਜਿੰਨ੍ਹਾਂ ਨੂੰ ਅੱਜ ਬੀਜ਼, ਡੀ ਏ ਪੀ ਦਾ, ਡੀਜ਼ਲ ਦਾ ਪ੍ਰਬੰਧ ਕਰਨਾ ਮੁਸ਼ਕਿਲ ਹੋ ਗਿਆ ਹੈ ਤੇ ਦੂਜੇ ਪਾਸੇ ਪਰਾਲੀ ਵਾਲਾ ਬੋਝ ਝਲੱਣਾ ਮੁਸੀਬਤ ਦੀ ਘੜੀ ਬਣ ਚੁੱਕਿਆ ਹੈ।
ਇਸ ਮੌਕੇ ਪਿੰਡ ਵਾਸੀਆਂ ਵੱਲੋਂ ਇੱਕ ਚਿਤਾਵਨੀ ਭਰਿਆ ਫੈਸਲਾ ਲਿਆ ਗਿਆ ਕਿ ਜੇੇ ਸਰਕਾਰ ਵੱਲੋਂ ਕੋਈ ਵੀ ਅਧਿਕਾਰੀ ਜੁਰਮਾਨਾ ਆਦਿ ਨੂੰ ਲੈ ਕੇ ਪਿੰਡ ਵਿੱਚ ਆਵੇਗਾ ਤਾਂ ਜਥੇਬੰਦੀ ਤੇ ਪਿੰਡ ਵਾਸੀ ਉਸਦਾ ਘਿਰਾਓ ਕਾਰਨ ਤੋਂ ਗੁਰੇਜ਼ ਨਹੀਂ ਕਰਨਗੇ। ਇਸ ਮੌਕੇ ਹੋਰਨਾਂ ਮਹਿੰਦਰ ਸਿੰਘ, ਮੇਜਰ ਸਿੰਘ, ਜਗਸੀਰ ਸਿੰਘ, ਤੇਜਾ ਸਿੰਘ, ਗੁਰਤੇਜ ਸਿੰਘ, ਸੇਵਕ ਸਿੰਘ, ਗੁਰਜੰਟ ਸਿੰਘ, ਪੱਪੂ ਸਿੰਘ, ਕੁਲਵੰਤ ਸਿੰਘ ਆਦਿ ਕਿਸਾਨ ਆਗੂ ਅਤੇ ਕਿਸਾਨ ਹਾਜ਼ਰ ਸਨ।

No comments: