BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰਾਮਗੜੀਆ ਸੰਸਥਾਵਾਂ ਵਲੋਂ ਸਾਂਝੇ ਤੌਰ ਤੇ ਖੂਨਦਾਨ ਕੈਂਪ ਆਯੋਜਿਤ

131 ਖੂਨ ਯੂਨਿਟ ਦਾਨ ਕਰਕੇ ਮਨਾਇਆ ਗਿਆ ਭਰਪੂਰ ਸਿੰਘ ਭੋਗਲ ਦਾ ਜਨਮ ਦਿਵਸ
ਫਗਵਾੜਾ 31 ਅਕਤੂਬਰ (ਜਸਵਿੰਦਰ ਆਜ਼ਾਦ)- ਰਾਮਗੜ੍ਹੀਆ ਐਜ਼ੂਕੇਸ਼ਨ ਕੋਸ਼ਲ ਦੇ ਚੇਅਰਪ੍ਰਸਨ ਅਤੇ ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੋਗਲ ਦੀ ਯੋਗ ਅਗਵਾਈ ਹੇਠ ਚੱਲ ਰਹੇ ਰਾਮਗੜ੍ਹੀਆ ਇੰਸਟੀਚਿਊਟ ਆਫਹੈਲਥ ਐਂਡ ਰਿਸਰਚ ਕਾਲਜ ਵਿਖੇ ਸਵ:ਸਾਬਕਾ ਚੈਅਰਮੈਨ/ਪ੍ਰਧਾਨ ਸ. ਭਰਪੂਰ ਸਿੰਘ ਭੋਗਲ ਜੀ ਦੇ ਜਨਮ ਦਿਨ ਨੂੰ ਸਮਰਪਿਤ ਖੁਨ ਦਾਨ ਕੈਂਪ ਹਿੰਦੋਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ਰਜਿ: ਫਗਵਾੜਾ ਦੇ ਸਹਿਯੋਗ ਅਤੇ ਐਨ.ਐਸ.ਐਸ. ਵਿੰਗ ਦੀ ਮਿਹਨਤ ਨਾਲ ਲਗਾਇਆ ਗਿਆ। ਜਿਸ ਦਾ ਉਦਘਾਟਨ ਰਾਮਗੜ੍ਹੀਆ ਐਜ਼ੂਕੇਸ਼ਨ ਕੋਸ਼ਲ ਦੇ ਚੇਅਰਪ੍ਰਸਨ ਅਤੇ ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੋਗਲ  ਨੇ ਕੀਤਾ। ਇਸ ਕੈਂਪ ਵਿੱਚ ਰਾਮਗੜ੍ਹੀਆ ਐਜ਼ੂਕੇਸ਼ਨ ਸੰਸ਼ਥਾਵਾਂ ਦੀ ਡਾਇਰੈਕਟਰ ਡਾ. ਵਿਓਮਾ ਭੋਗਲ ਢੱਟ, ਰਵਨੀਤ ਭੋਗਲ ਕਾਲੜਾ, ਗਗਨਦੀਪ ਢੱਟ, ਗਗਨ ਕਾਲੜਾ ਸਮੂਹ ਕਾਲਜ ਦੇ ਪ੍ਰਿੰਸੀਪਲ, ਸਟਾਫ ਅਤੇ ਵਿਦਿਆਰਥੀਆਂ ਨੇ ਵੱਧ-ਚੱੜ ਕੇ ਖੂਨਦਾਨ ਕੀਤਾ। ਇਸ ਮੌਕੇ ਮੈਡਮ ਮਨਪ੍ਰੀਤ ਕੌਰ ਭੋਗਲ ਜੀ ਨੇ ਕਿਹਾ ਕਿ  ਰਾਮਗੜ੍ਹੀਆ ਐਜ਼ੂਕੇਸ਼ਨ ਕੋਸ਼ਲ ਪਿਛਲੇ 88 ਸਾਲਾਂ ਤੋਂ ਸਮਾਜ ਨੂੰ ਵਿੱਿਦਆ ਪ੍ਰਦਾਨ ਕਰਦਾ ਆ ਰਿਹਾ ਹੈ। ਵਿੱਦਿਆ ਦੇ ਨਾਲ ਨਾਲ ਰਾਮਗੜ੍ਹੀਆ ਐਜ਼ੂਕੇਸ਼ਨ ਕੋਸ਼ਲ ਸਮਾਜਿਕ ਗਤੀਵਿਧੀਆਂ ਵਿੱਚ ਵੀ ਵੱਡਮੁੱਲਾ ਯੋਗਦਾਨ ਦਿੰਦਾ ਆ ਰਿਹਾ ਹੈ।ਇਸ ਮੌਕੇ ਰਾਮਗੜ੍ਹੀਆ ਐਜ਼ੂਕੇਸ਼ਨ ਸੰਸ਼ਥਾਵਾਂ ਦੀ ਡਾਇਰੈਕਟਰ ਡਾ. ਵੀਓਮਾ ਭੋਗਲ ਢੱਟ ਨੇ ਕਿਹਾ ਕਿ ਖੂਨਦਾਨ ਇੱਕ ਮਹਾਂਦਾਨ ਹੈ ਜਿਸ ਨਾਲ ਲੌੜਵੰਦ ਵਿਆਕਤੀਆਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਆਪਣੀ ਨੇਕ ਕਮਾਈ ਚੋਂ ਦਸਵੰਧ ਕੱਡਦੇ ਹਾਂ ਉਸ ਤਰ੍ਹਾਂ ਹੀ ਸਾਨੂੰ ਖੂਨਦਾਨ ਕਰਨ 'ਚ ਵੀ ਯੋਗਦਾਨ ਪਾਉਣਾ ਚਾਹੀਦਾ ਹੈ। ਖੁਨਦਾਨ ਕੈਂਪ ਦੀ ਸ਼ੁਰੂਆਤ ਕਰਦਿਆਂ ਪਰਿਵਾਰ ਵਲੋਂ ਗਗਨਦੀਪ ਢੱਟ ਅਤੇ ਸੰਸਥਾਵਾਂ ਵਲੋਂ ਪ੍ਰਿੰਸੀਪਲ ਮਨਜੀਤ ਸਿੰਘ ਅਤੇ ਨਵੀਨ ਢਿੱਲੋਂ ਵਲੋਂ ਖੂਨਦਾਨ ਕਰਕੇ ਵਿਦਿਆਰਥੀਆਂ ਦਾ ਹੌਂਸਲਾ ਵਧਾਇਆ ।ਇਸ ਮੌਕੇ ਪ੍ਰਿੰਸੀਪਲ ਮਨਜੀਤ ਸਿੰਘ ਨੇ ਸਰਦਾਰ ਭਰਪੂਰ ਸਿੰਘ ਭੋਗਲ ਜੀ ਦੇ ਜੀਵਨ ਬਾਰੇ ਚਾਨਣਾ ਪਾਦਿਆਂ ਦੱਸਿਆ ਕਿ ਉਹਨਾਂ ਦੀ ਵਿੱਦਿਆ ਦੇ ਖੇਤਰ ਵਿੱਚ ਸਮਾਜ ਨੂੂੰ ਵੱਡਮੁੱਲੀ ਦੇਣ ਹੈ। ਉਹਨਾਂ ਨੇ ਆਪਣਾ ਸਾਰਾ ਜੀਵਨ ਲੋਕ ਸੇਵਾ ਕਰਦਿਆਂ ਗੁਜਾਰਿਆ। ਇਸ ਮੌਕੇ ਹਿੰਦੋਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ਰਜਿ: ਫਗਵਾੜਾ ਦੇ ਪ੍ਰਧਾਨ ਵਿਤਿਨਪੁਰੀ,ਹਰਜਿੰਦਰ ਗੋਗਨਾ, ਵਿਕਰਮ ਗੁਪਤਾ ਨੇ ਸਾਂਝੇ ਤੌਰ ਤੇ ਰਾਮਗੜ੍ਹੀਆ ਐਜ਼ੂਕੇਸ਼ਨ ਕੋਸ਼ਲ ਦੀਆਂ ਸੰਸ਼ਥਾਵਾਂ ਦਾ ਖੂਨਦਾਨ ਕੈਂਪ ਲਗਾਉਣ ਲਈ ਧੰਨਵਾਦ ਕੀਤਾ ਇਸ ਮੌਕੇ ਕੁਕੇਸ਼ ਕਾਂਤ, ਅਨਿਲ ਵਰਮਾ, ਪ੍ਰਿੰਸੀਪਲ ਮੈਡਮ ਮਨਦੀਪ ਕੌਰ, ਜਸਬੀਰ ਸਿੰਘ, ਡਾ.ਰੁਪਿੰਦਰਜੀਤ ਕੌਰ, ਮੈਡਮ ਸੁਰਿੰਦਰਜੀਤ ਕੌਰ, ਡਾ. ਮਨਜੀਤ ਸਿੰਘ, ਪ੍ਰੈਮ ਪੱਬੀ, ਡਾ.ਨਵੀਨ ਢਿਲੋਂ, ਸਰਦਾਰ ਕੇਹਰ ਸਿੰਘ ਅਤੇ ਸਮੂਹ ਕਾਲਜ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

No comments: