BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਮਾਜ ਸੇਵਾ ਸੁਸਾਇਟੀ ਵੱਲੋ 166ਵੇ ਰਾਸ਼ਨ ਵੰਡ ਸਮਾਗਮ

ਜਲੰਧਰ 30 ਅਕਤੂਬਰ (ਦਲਵੀਰ ਸਿੰਘ)- 29-10-17 ਨੂੰ ਸਮਾਜ ਸੇਵਾ ਸੁਸਾਇਟੀ ( ਰਜਿ ) ਪ੍ਰੀਤ ਨਗਰ ਲਾਡੋਵਾਲੀ ਰੋਡ ਵੱਲੋ 166ਵੇ ਰਾਸ਼ਨ ਵੰਡ ਸਮਾਗਮ ਦੌਰਾਨ 54 ਬੇਸਹਾਰਾ ਅਤੇ ਵਿਧਵਾ ਮਹਿਲਾ ਨੂੰ ਮਾਸਿਕ ਰਾਸ਼ਨ ਅਤੇ 13 ਗਰੀਬ ਵਿਦਿਆਰਥੀਆ ਨੂੰ ਸਕੂਲ ਫੀਸ ਵੀ ਦਿੱਤੀ ਗਈ।ਪ੍ਰੋਗਰਾਮ ਦੇ ਸ਼ੁਰੂਆਤ ਵਿਚ ਸੁਸਾਇਟੀ ਦੀਆ ਮਹਿਲਾ ਵੱਲੋ ਮਾਤਾ ਦੀਆ ਭੇਟਾ ਗਈਆ।ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸਰਦਾਰ ਸੂਬਾ ਸਿੰਘ ਪ੍ਰਧਾਨ ਇੰਡਸਟਰੀ ਅਸਟੇਟ ਮੁੱਖ ਤੋਰ ਤੇ ਪੁਹੰਚੇ ਉਹਨਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਹਰ ਵਿਅਕਤੀ ਨੂੰ ਇਸ ਤਰ੍ਹਾ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਮੈਨੂੰ ਇਸ ਪ੍ਰੋਗਰਾਮ ਵਿਚ ਆਕੇ ਬਹੁਤ ਹੀ ਵਧੀਆ ਲੱਗਾ ਨਾਲ ਹੀ ਕਿਹਾ ਕਿ ਮੈਂ ਹਰ ਆਪਣੀ ਇਨਡਰਸਟੀ ਦੇ ਵਿਅਕਤੀ ਵੀ ਲਾਇਆ ਗਿਆ।ਇਸ ਮੌਕੇ ਤੇ ਮੁੱਖ ਮਹਿਮਾਨ ਵੱਲੋ ਸੁਸਾਇਟੀ ਨੂੰ 6000/ ਰੁਪਏ ਦਾਨ ਕੀਤੇ। ਸੁਸਾਇਟੀ ਦੇ ਜਨਰਲ ਸਕੱਤਰ ਦਲਵੀਰ ਸਿੰਘ ਕਲੋਈਆ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ ਅਤੇ ਸੁਸਾਇਟੀ ਵਾਰੇ ਜਾਣਕਾਰੀ ਦਿੱਤੀ ਅਤੇ ਕਮਲ ਮਦਾਨ ਵੱਲੋ ਅਗਲੇ ਤਿੰਨ ਮਹੀਨੇ ਲਗਾਤਾਰ ਜੋ ਔਰਤਾ ਰਾਸ਼ਨ ਲੈਦੀਆ ਹਨ ਉਹਨਾ ਨੂੰ ਕੋਟੀਆ, ਕਬੱਲ ਅਤੇ ਨਾਲ ਹੀ ਔਰਤਾ ਦੇ ਬੱਚਿਆ ਨੂੰ ਬੂਟਾ ਅਤੇ ਜੂਰਾਬ ਦਿੱਤੀਅਾਂ ਜਾਵੇਗੀਆ।ਕਮਲ ਮਦਾਨ ਵੱਲੋ ਪਹਿਲੇ ਹੀ ਹਰ ਮਹੀਨੇ ਰੋਟੀ ਅਤੇ ਪਾਣੀ ਦੀ ਸੇਵਾ ਦਿੱਤੀ ਜਾਦੀ ਹੈ।ਸਟੇਜ ਸਕੱਤਰ ਦੀ ਭੂਮਿਕਾ ਸਤਿਆਪਾਲ ਕੋਟੀਆ ਨੇ ਨਿਭਾਈ। ਇਸ ਮੌਕੇ ਤੇ ਸੁਸਾਇਟੀ ਦੇ ਮੈਂਬਰ ਚੇਅਰਮੈਨ ਕੇ. ਕੇ. ਖੋਸ਼ਲਾ, ਵਾਇਸ ਪ੍ਰਧਾਨ ਸਤੀਸ਼ ਪਰਸਾਰ, ਰਾਜੀਵ ਸੰਗਰ, ਭੁਪਿੰਦਰ ਵਡੇਰਾ, ਸੰਜੀਵ ਉਬਰਾਏ,ਸੁਭਾਸ਼ ਸੇਘੜਾ,ਕਮਲ ਬਿਰਲਾ ,ਸੁਨੀਲ ਢੀਂਗਰਾ, ਰੋਸ਼ਨ ਉਹਰੀ,ਰਾਜੀਵ ਤਿਰਪਾਲ,ਰਮਨ ਧੀਰ,ਰਾਜੀਵ ਮੋਦੀ, ਬੀ ਆਰ ਲਖਨਪਾਲ, ਸੁਰਿੰਦਰ ਕੌਰ, ਸੋਤਸ਼ ਵਰਮਾ, ਨੀਲਮ,ਕਮਲ ਵਰਮਾ,ਸੁਰਿੰਦਰ ਚੋਹਾਨ, ਕਮਲਾ, ਬਿਮਲਾ ਨਾਰੰਗ  ਆਦਿ ਮੈਂਬਰ ਮੌਜੂਦ ਸਨ।

No comments: