BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਿਣਸੀ ਸ਼ੋਸ਼ਣ ਦਾ ਸ਼ਿਕਾਰ ਮਹਿਲਾ ਨੇ ਇਨਸਾਫ ਲਈ ਪ੍ਰਸ਼ਾਸਨ ਅੱਗੇ ਲਗਾਈ ਗੁਹਾਰ

ਸਵਰਾਜ ਘੁੰਮਣ ਦੀ ਅਗਵਾਈ 'ਚ ਵਫ਼ਦ ਐਸ.ਐਸ.ਪੀ. ਨੂੰ ਮਿਲਿਆ
ਪਟਿਆਲਾ 18 ਅਕਤੂਬਰ (ਜਸਵਿੰਦਰ ਆਜ਼ਾਦ)- ਜਿਣਸੀ ਸ਼ੋਸ਼ਣ ਦਾ ਸ਼ਿਕਾਰ ਪੀੜਤ ਲੜਕੀ ਨੇ  ਦੋਸ਼ੀ ਲੜਕੇ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਐਸ.ਐਸ.ਪੀ ਦਫਤਰ ਪਟਿਆਲਾ ਪਹੁੰਚ ਕੇ ਇਨਸਾਫ਼ ਦੀ ਗੁਹਾਰ ਲਗਾਈ ਗਈ ਹੈ ਪੀੜਤ ਲੜਕੀ ਨੇ ਕਿਸੇ ਪਾਸੋਂ ਇਨਸਾਫ ਮਿਲਦਾ ਵੇਖ ਕੇ ਆਪਣੀ ਹੱਡਬੀਤੀ ਸ਼ਿਵ ਸੈਨਾ ਹਿੰਦੁਸਤਾਨ ਮਹਿਲਾ ਸੰਗਠਨ ਦੀ ਸੂਬਾ ਪ੍ਰਧਾਨ ਸਵਰਾਜ ਘੁੰਮਣ ਨੂੰ ਸੁਣਾਈ, ਜਿਨਾਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵਫ਼ਦ ਸਮੇਤ ਐਸ.ਐਸ.ਪੀ. ਪਟਿਆਲਾ ਦਫਤਰ ਪਹੁੰਚ ਕੇ ਇਨਸਾਫ ਲੈਣ ਲਈ ਮੰਗ ਪੱਤਰ ਦਿੱਤਾ। ਵਫਦ 'ਚ ਉਪ ਪ੍ਰਧਾਨ ਪੰਜਾਬ ਕਾਂਤਾ ਰਾਣੀ, ਜ਼ਿਲਾ ਪ੍ਰਧਾਨ ਰੇਣੂੰ ਰਾਣੀ ਅਤੇ ਅਮਨਦੀਪ ਬਹਿਲ ਆਦਿ ਸ਼ਾਮਲ ਸਨ ਇਸ ਮੌਕੇ ਸੂਬਾ ਪ੍ਰਧਾਨ ਸਵਰਾਜ ਘੁੰਮਣ ਨੇ ਦੱਸਿਆ ਕਿ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਲੜਕੀ ਨੂੰ ਦੋਸ਼ੀ ਲੜਕੀ ਵੱਲੋਂ ਗੁੰਮਰਾਹ ਕਰਕੇ ਉਸ ਦਾ ਲਗਾਤਾਰ ਸ਼ੋਸਣ ਕੀਤਾ ਗਿਆ ਅਤੇ ਉਸ ਦੀ ਮਤਰੇਈ ਮਾਂ ਵੱਲੋਂ ਉਸ ਨੂੰ ਘਰੋਂ ਕੱਢ ਦਿੱਤਾ ਗਿਆ ਪੀੜਤ ਲੜਕੀ ਆਪਣੇ ਨਾਨਾ-ਨਾਨੀ ਕੋਲ ਰਹਿਣ ਲੱਗੀ ਲੜਕੀ ਨੇ ਸ਼ੋਸ਼ਣ ਸਬੰਧੀ ਸ਼ਿਕਾਇਤ ਸਬੰਧਤ ਥਾਣੇ ਵਿਚ ਵੀ ਦਰਜ ਕਰਵਾਈ ਪੀੜਤਾ ਨੇ ਪੁਲਿਸ 'ਤੇ ਦੋਸ਼ ਲਗਾਇਆ ਕਿ ਉਸ 'ਤੇ ਜ਼ੋਰ ਜ਼ਬਰਦਸਤੀ ਨਾਲ ਇਹ ਕਹਿ ਕੇ ਸਮਝੌਤਾ ਕਰਵਾ ਦਿੱਤਾ ਕਿ, ਜਦੋਂ ਲੜਕੀ ਦੀ ਉਮਰ 18 ਦੀ ਹੋ ਜਾਵੇਗੀ ਉਸ ਦਾ ਵਿਆਹ ਕਰਵਾ ਦਿੱਤਾ ਜਾਵੇਗਾ, ਪ੍ਰੰਤੂ ਦੇਰ ਬਾਦ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਵੱਡਾ ਧੋਖਾ ਹੋਇਆ ਹੈ। ਸਵਰਾਜ ਘੁੰਮਣ ਨੇ ਦੱਸਿਆ ਕਿ ਇਨਸਾਫ ਲੈਣ ਲਈ ਪੀੜਤਾ ਨੇ ਮਾਣਯੋਗ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਅਤੇ ਅਦਾਲਤ ਨੇ ਮੁੜ ਕੇਸ ਖੋਲਣ ਦੇ ਆਦੇਸ਼ ਵੀ ਜਾਰੀ ਕੀਤੇ ਹਨ ਉਨਾਂ ਦੱਸਿਆ ਕਿ ਸਾਰੇ ਮਾਮਲੇ ਸਬੰਧੀ ਜਦੋਂ ਐਸ.ਐਸ.ਪੀ. ਪਟਿਆਲਾ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਉਨਾਂ ਭਰੋਸਾ ਦਿੰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਉਪਰੰਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਇਸ ਉਪਰੰਤ ਸਵਰਾਜ ਘੁੰਮਣ ਨੇ ਕਿਹਾ ਕਿ ਸ਼ਿਵ ਸੈਨਾ ਹਿੰਦੁਸਤਾਨ ਮਹਿਲਾ ਸੰਗਠਨ ਔਰਤਾਂ ਦੇ ਹੱਕਾਂ ਲਈ ਹਮੇਸ਼ਾ ਆਵਾਜ਼ ਬਣਦਾ ਰਿਹਾ ਹੈ ਅਤੇ ਲੋੜਵੰਦ ਅਤੇ ਬੇਸਹਾਰਿਆਂ ਲੜਕੀਆਂ ਖਿਲਾਫ਼ ਜ਼ੁਲਮ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

No comments: