BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨੇਤਰਦਾਨ ਕਰਣ ਦੇ ਸੰਦੇਸ਼ ਨਾਲ ਸੇਂਟ ਸੋਲਜਰ ਨੇ ਮਨਾਇਆ ਵਿਸ਼ਵ ਦ੍ਰਸ਼ਿਟੀ ਦਿਵਸ

ਜਲੰਧਰ 11 ਅਕਤੂਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਅੰਧ ਵਿਦਿਆਲੇ ਦੇ ਵਿਦਿਆਰਥੀਆਂ ਦੇ ਨਾਲ ਵਿਸ਼ਵ ਦ੍ਰਸ਼ਿਟੀ ਦਿਵਸ (ਵਰਲਡ ਸਾਇਟ ਡੇ) ਮਨਾਇਆ ਗਿਆ ਜਿਸ ਵਿੱਚ ਗਰੁੱਪ ਦੀ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਵਿਸ਼ੇਸ਼ ਰੂਪ ਵਿੱਚ ਮੌਜੂਦ ਹੋਈ। ਸੇਂਟ ਸੋਲਜਰ ਦੇ ਵਿਦਿਆਰਥੀਆਂ ਅਤੇ ਅੰਧ ਵਿਦਿਆਲੇ ਦੇ ਵਿਦਿਆਰਥੀਆਂ ਲਵਪ੍ਰੀਤ, ਸੂਰਜ, ਅਕਸ਼ੈ, ਰਵੀ, ਰਿਮੰਸੀ, ਹਰਦੀਪ, ਵਿਸ਼ਾਲ, ਮੋਹਿਤ, ਭੁਪਿੰਦਰ, ਮਿਥੁਨ, ਚੰਨੀ ਆਦਿ ਨੇ ਨੱਚਦੇ ਗਾਉਂਦੇ ਹੋਏ ਇਸ ਦਿਨ ਨੁੰ ਮਨਾਇਆ ਅਤੇ ਸੇਂਟ ਸੋਲਜਰ ਵਿਦਿਆਰਥੀਆਂ ਨੇ ਨੇਤਰਦਾਨ ਕਰਣ ਦੀ ਸਹੁੰ ਲਈ ਅਤੇ ਸਭ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਅੰਧ ਵਿਦਿਆਲੇ ਨੇ ਹਰਮੋਨਿਅਮ, ਤਬਲਾ'ਤੇ ਗੀਤ ਗਾਉਂਦੇ ਹੋਏ ਇਸ ਮੰਨਣ ਲਈ ਮਜ਼ਬੂਰ ਕੀਤਾ ਕਿ ਸਹੂਲਤਾਂ ਦਾ ਨਾ ਹੋਣਾ ਕਦੇ ਵੀ ਸਾਨੂੰ ਅੱਗੇ ਵੱਧਣ ਤੋਂ ਨਹੀਂ ਰੋਕ ਸਕਦਾ। ਸ਼੍ਰੀਮਤੀ ਸੰਗੀਤਾ ਚੋਪੜਾ ਨੇ ਅੰਧ ਵਿਦਿਆਲੇ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਕਲਾ ਲਈ ਸਨਮਾਨਿਤ ਕੀਤਾ ਅਤੇ ਕਿਹਾ ਕਿ ਨੇਤਰਹੀਣ ਅਤੇ ਘੱਟ ਸੁਵਿਧਾ ਹੋਣ ਦੇ ਬਾਵਜੂਦ ਵੀ ਇਹ ਬੱਚੇ ਕਿਸੇ ਨਾਲ ਘੱਟ ਨਹੀਂ ਹਨ ਅਤੇ ਅਸੀ ਇਨ੍ਹਾਂ ਦੀ ਪੜਾਈ, ਚੰਗੀ ਸਿਹਤ, ਹੋਰ ਸਹੂਲਤਾਂ ਨੂੰ ਲੈ ਕੇ ਹਮੇਸ਼ਾ ਇਨ੍ਹਾਂ ਦੇ ਨਾਲ ਖੜੇ ਹਾਂ। ਉਨ੍ਹਾਂ ਨੇ ਸੇਂਟ ਸੋਲਜਰ ਵਿਦਿਆਰਥੀਆਂ ਅਤੇ ਹੋਰ ਸਭ ਨੂੰ ਇਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਨੂੰ ਕਿਹਾ। ਬੱਚਿਆਂ ਨੂੰ ਸ਼੍ਰੀਮਤੀ ਚੋਪੜਾ ਵਲੋਂ ਮਿਠਾਈਆਂ, ਟਾਫੀਆਂ, ਫਲ ਵੀ ਵੰਡੇ।

No comments: