BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ ਸਪਨਾ ਅਰੋੜਾ ਬਣੀ ਮਿਸਿਜ਼ ਕਰਵਾਚੌਥ

ਜਲੰਧਰ 7 ਅਕਤੂਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਕਰਵਾਚੌਥ ਸੇਲੀਬਰੇਟ ਕੀਤਾ ਗਿਆ। ਜਿਸ ਵਿੱਚ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਸ਼੍ਰੀਮਤੀ ਪ੍ਰੀਤਿਕਾ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਸ਼੍ਰੀਮਤੀ ਪ੍ਰਤੀਭਾ ਸੂਦ ਵਲੋਂ ਕੀਤਾ ਗਿਆ। ਇਸ ਮੌਕੇ ਮਿਸਿਜ਼ ਕਰਵਾਚੌਥ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਸਭ ਅਧਿਆਪਿਕਾਵਾਂ ਨੇ ਭਾਗ ਲਿਆ। ਮੁਕਾਬਲੇ ਵਿੱਚ ਅਧਿਆਪਿਕਾਵਾਂ ਨੇ “ਚੂੜੇ ਵਾਲੀ ਬਾਂਹ”, “ਮਹਿੰਦੀ ਸੋਹਾਗਨ ਦੀ”, “ਚੰਨ ਅਤੇ ਪਿਆ” ਆਦਿ ਗੀਤਾਂ ਉੱਤੇ ਡਾਂਸ ਅਤੇ ਮਾਡਲਿੰਗ ਪੇਸ਼ ਕੀਤੀ। ਜਿਸ ਵਿੱਚ ਸਪਨਾ ਅਰੋੜਾ ਨੂੰ ਮਿਸਿਜ਼ ਕਰਵਾਚੌਥ, ਪਰਮਿੰਦਰ ਕੌਰ ਨੇ ਦੂਸਰਾ ਸਥਾਨ, ਨਿਸ਼ਾ ਨੇ ਤੀਸਰਾ ਸਥਾਨ ਅਤੇ ਪ੍ਰਿੰਅਕਾ ਸ਼ਰਮਾ ਅਤੇ ਰਣਦੀਪ ਕੌਰ ਨੇ ਕਾਂਸੋਲੇਸ਼ਨ ਇਨਾਮ ਪ੍ਰਾਪਤ ਕੀਤੇ। ਸ਼੍ਰੀਮਤੀ ਚੋਪੜਾ ਨੇ ਸਭ ਜੇਤੂਆਂ ਰਹੀ ਅਧਿਆਪਕਾਵਾਂ ਨੂੰ ਸਨਮਾਨਿਤ ਕਰ ਕਰਵਾਚੌਥ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਰਵਾਚੌਥ ਕਾਰਤਿਕ ਮਹੀਨੇ ਦੇ ਕ੍ਰਿਸ਼ਣ ਪੱਖ ਦੀ ਚਤੁਰਥੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਵਿਵਹਿਤ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਨਿਰਜਲਾ ਵਰਤ ਰੱਖਦੀਆਂ ਹਨ। ਇਸ ਦਿਨ ਭਗਵਾਨ ਸ਼ਿਵ, ਦੇਵੀ ਪਾਰਵਤੀ, ਸ਼੍ਰੀ ਗਣੇਸ਼, ਕਾਰਤੀਕੇ ਅਤੇ ਚੰਦਰਮਾ ਦੀ ਪੂਜਾ ਕੀਤੀ ਜਾਂਦੀ ਹੈ।

No comments: