BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਪਾਲੀਟੈਕਨਿਕ ਕਾਲਜ ਵਿੱਚ ਮਹਿੰਦੀ ਟੈਲੇਂਟ ਹੰਟ

ਜਲੰਧਰ 9 ਅਕਤੂਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਪਾਲੀਟੈਕਨਿਕ ਕਾਲਜ ਵਲੋਂ ਮਹਿੰਦੀ ਟੈਲੇਂਟ ਹੰਟ ਕਰਵਾਇਆ ਗਿਆ ਜਿਸ ਵਿੱਚ ਕਾਲਜ ਡਾਇਰੈਕਟਰ ਡਾ.ਐਸਪੀਐਸ ਮਟਿਆਣਾ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਪਾਲੀਟੈਕਨਿਕ ਦੇ ਵੱਖ ਵੱਖ ਕੋਰਸਾਂ ਦੀਆਂ ਵਿਦਿਆਰਥਣਾਂ ਦੇ ਭਾਗ ਲਿਆ। ਇਸ ਮੁਕਾਬਲੇ ਵਿੱਚ 2 ਰਾਉਂਡ ਕਰਵਾਏ ਗਏ ਜਿਸ ਵਿੱਚ ਪਹਿਲੇ ਰਾਉਂਡ ਵਿੱਚ ਜੇਤੂ ਰਹਿਣ ਵਾਲੀਆਂ ਵਿਦਿਆਰਥਣਾਂ ਦੀ ਦੂਸਰੇ ਰਾਉਂਡ ਵਿੱਚ ਚੋਣ ਕੀਤੀ ਗਈ। ਇਸ ਮੌਕੇ ਚੰਗਾ ਪ੍ਰਦਰਸ਼ਨ ਕਰ ਸੀ.ਐਸ.ਈ ਪੰਜਵੇਂ ਸਮੈਸਟਰ ਦੀ ਮਮਤਾ ਨੇ ਪਹਿਲਾ, ਈ.ਸੀ.ਈ ਪੰਜਵੇਂ ਸਮੈਸਟਰ ਦੀ ਵਰਸ਼ਾ ਨੇ ਦੂਸਰਾ ਅਤੇ ਸਿਵਲ ਇੰਜੀਨਿਅਰਿੰਗ ਤੀਸਰੇ ਸਮੈਸਟਰ ਦੀ ਈਸ਼ਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਡਾਇਰੈਕਟਰ ਡਾ.ਐਸਪੀਐਸ ਮਟਿਆਣਾ ਨੇ ਜੇਤੂ ਰਹੀਆਂ ਵਿਦਿਆਰਥਣਾਂ ਨੂੰ ਸਰੇਟੀਫਿਕੇਟ ਦੇ ਨਾਲ ਸਨਮਾਨਿਤ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਦੀ ਕਲਾ ਨੂੰ ਨਿਖਾਰਣ ਲਈ ਅਜਿਹੇ ਮੁਕਾਬਲੇ ਬਹੁਤ ਜਰੂਰੀ ਹਨ ਇਸ ਮਕਸਦ ਨਾਲ ਇਸ ਮੁਕਾਬਲਾ ਕਰਵਾਇਆ ਗਿਆ ਹੈ। ਇਸ ਮੌਕੇ ਜਤਿਨ ਵਰਮਾ, ਸੁਖਜਿੰਦਰ ਸਿੰਘ ਬਾਜਵਾ, ਸਾਇਨਾ ਬੱਬਰ ਅਤੇ ਸਭ ਸਟਾਫ ਮੈਂਬਰਸ ਮੌਜੂਦ ਰਹੇ।

No comments: