BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਕੈਂਪਸ ਪਹੁੰਚੀ ਡੰਗਰ ਡਾਕਟਰ ਦੀ ਸਟਾਰਕਾਸਟ, ਯੂਥ ਨੂੰ ਦਿੱੱਤਾ ਮਨ ਲਗਾਕੇ ਪੜ੍ਹਣ ਦਾ ਸੰਦੇਸ਼

ਜਲੰਧਰ 10 ਅਕਤੂਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਕੈਂਪਸ ਵਿੱਚ ਜਲਦ ਰਿਲੀਜ਼ ਹੋਣ ਜਾ ਰਹੀ ਫਿਲਮ ਡੰਗਰ ਡਾਕਟਰ ਦੀ ਸਟਾਰਕਾਸਟ ਪ੍ਰੋਮਸ਼ਨ ਲਈ ਪਹੁੰਚੀ। ਜਿਸ ਵਿੱਚ ਪੰਜਾਬੀ ਗਾਇਕ ਅਤ ਐਕਟਰ ਰਵਿੰਦਰ ਗਰੇਵਾਲ, ਕਮੇਡਿਅਨ ਰਾਜੀਵ ਠਾਕੁਰ, ਮਾਡਲ ਅਤੇ ਹੀਰੋਇਨਸ ਸਾਰਾ ਗੁਰਪਾਲ, ਗੀਤ ਵਿਸ਼ੇਸ਼ ਰੂਪ ਵਿੱਚ ਪਹੁੰਚੇ ਜਿਨ੍ਹਾਂ ਦਾ ਸਵਾਗਤ ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ, ਪਾਲੀਟੈਕਨਿਕ ਕਾਲਜ ਡਾਇਰੈਕਟਰ ਡਾ.ਐਸ.ਪੀ.ਐਸ ਮਟਿਆਣਾ ਅਤੇ ਵਿਦਿਆਰਥੀਆਂ ਵਲੋਂ ਕੀਤਾ ਗਿਆ। ਰਵਿੰਦਰ ਗਰੇਵਾਲ ਨੇ ਫਿਲਮ ਦੇ ਹਿੱਟ ਗੀਤ “ਦੂਰ ਦੂਰ ਤੱਕ ਚਰਚੇ ਤੇਰੇ ਡੰਗਰ ਡਾਕਟਰ ਦੇ” ਅਤੇ ਹੋਰ ਹੀਟ ਗੀਤਾਂ ਦੇ ਨਾਲ ਹਾਜ਼ਰੀ ਲਗਾਈ । ਫਿਲਮ ਦੀ ਖੂਬਸੂਰਤ ਹੀਰੋਇਨਸ ਨੇ ਗੀਤਾਂ ਉੱਤੇ ਨੱਚਦੇ ਹੋਏ ਫਿਲਮ ਦੇਖਣ ਦੀ ਅਪੀਲ ਕੀਤੀ। ਨਾਲ ਹੀ ਉਨ੍ਹਾਂਨੇ ਯੂਥ ਨੂੰ ਮਨ ਲਗਾਕੇ ਪੜ੍ਹਣ ਅਤੇ ਉੱਜਵਲ ਭਵਿੱਖ ਬਣਾਉਣ ਲਈ ਪ੍ਰੇਰਿਤ ਕੀਤਾਂ ਅਤੇ ਕੁੜੀਆਂ ਨੂੰ ਹਰ ਖੇਤਰ ਵਿੱਚ ਹਿੱਸੇਦਾਰੀ ਪਾਉਣ ਅਤੇ ਧੀ ਹੋਣ ਉੱਤੇ ਮਾਣ ਮਹਿਸੂਸ ਕਰਣ ਨੂੰ ਕਿਹਾ।

No comments: