BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੁਜਾਨਪੁਰ ਦੇ ਵਾਰਡ ਨੰਬਰ 2 ਤੋਂ ਅਜ਼ਾਦ ਕੌਂਸਲਰ ਨੇ ਵਰਕਰਾਂ ਸਮੇਤ ਕਾਂਗਰਸ ਦੇ ਪੱਲਾ ਫੜਿਆ

ਅਜ਼ਾਦ ਕੌਂਸਲਰ ਸੁਰਿੰਦਰ ਵਰਮਾ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰਦੇ ਹੋਏ ਸੂਬਾਕਾਂਗਰਸ ਪ੍ਰਧਾਨ ਤੇ ਲੋਕ ਸਭਾ ਜਿਮਨੀ ਚੋਣ ਲਈ ਉਮੀਦਵਾਰ ਸੁਨੀਲ ਜਾਖੜ ਅਤੇ ਪਤਵੰਤੇ।
ਜਲੰਧਰ 3 ਅਕਤੂਬਰ (ਜਸਵਿੰਦਰ ਆਜ਼ਾਦ)- ਸੁਜਾਨਪੁਰ ਤੋਂ ਵਾਰਡ ਨੰ. 2 ਦੀ ਭਾਜਪਾ ਕੌਂਸਲਰ ਮੁਕੇਸ਼ ਲਤਾ ਨੂੰ ਭਾਜਪਾ ਵੱਲੋਂ ਕਰੀਬ 2 ਸਾਲ ਪਹਿਲਾਂ ਹੋਈਆਂ ਨਗਰ ਕੌਂਸਲ ਚੋਣਾਂ ਵਿੱਚ ਮੁੜ ਤੋਂ ਪਾਰਟੀ ਦੀ ਟਿਕਟ ਨਾ ਦਿੱਤੇ ਜਾਣ ਕਾਰਨ ਸਾਬਕਾ ਕੌਂਸਲਰ ਮੁਕੇਸ਼ ਲਤਾ ਦੇ ਬੇਟੇ ਸੁਰਿੰਦਰ ਵਰਮਾ ਨੇ ਭਾਜਪਾ ਤੇ ਕਾਂਗਰਸ ਖਿਲਾਫ ਬਿਗੁਲ ਵਜਾਉਂਦਿਆਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਅਤੇ ਜੇਤੂ ਰਹੇ ਸਨ, ਪਰ ਫਿਰ ਵੀ ਉਨਾਂ ਨੂੰ ਕਿਸੇ ਪਾਰਟੀ ਦਾ ਸਮਰਥਨ ਨਾ ਮਿੱਲਣ ਕਾਰਨ ਉਹ ਅਜ਼ਾਦ ਉਮੀਦਵਾਰ ਵਜੋਂ ਹੀ ਆਪਣਾ ਕੰਮ ਕਰਦੇ ਰਹੇ ਅਤੇ ਹੁਣ ਲੋਕ ਸਭਾ ਜਿਮਨਂ ਚੋਣ ਕਾਰਨ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਵਜੋਂ ਖੜੇ ਹੋਏ ਸੁਨੀਲ ਜਾਖੜ ਨੇ ਉਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰ ਲਿਆ ਹੈ। ਜਿਸ ਨਾਲ ਅਕਾਲੀ ਭਾਜਪਾ ਨੂੰ ਸੁਜਾਨਪੁਰ ਵਿੱਚ ਇਕ ਹੋਰ ਵੱਡਾ ਝਟਕਾ ਲੱਗਦਾ ਦਿਖਾਈ ਦੇ ਰਿਹਾ ਹੈ ਅਤੇ ਅਜਿਹੀ ਸਥਿਤੀ ਵਿੱਚ ਕਾਂਗਰਸ ਪਾਰਟੀ ਇਕ ਵਾਰ ਫਿਰ ਤੋਂ ਸੁਜਾਨਪੁਰ ਵਿੱਚ ਮਜ਼ਬੂਤ ਹੁੰਦੀ ਦਿੱਖ ਰਹੀ ਹੈ, ਕਿਉਂਕਿ ਸੁਰਿੰਦਰ ਵਰਮਾ ਸਿਆਸਤਦਾਨ ਹੋਣ ਨਾਲ ਨਾਲ ਇਕ ਪ੍ਰਸਿੱਧ ਸਮਾਜ ਸੇਵਕ ਵੀ ਹਨ ਤੇ ਇਲਾਕੇ ਦੀ ਜਾਨਤਾ ਨਾਲ ਉਨਾਂ ਦੇ ਨਿਜੀ ਸਬੰਧ ਹਨ, ਜਿਸ ਕਾਰਨ ਉਮੀਦ ਲਗਾਈ ਜਾ ਰਹੀ ਹੈ ਕਿ ਉਨਾਂ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਨਾਲ ਸੁਜਾਨਪੁਰ ਵਿੱਚ ਕਾਂਗਰਸ ਪਾਰਟੀ ਦਾ ਗ੍ਰਾਫ ਹੋਰ ਵਧ ਗਿਆ ਹੈ। ਉਥੇ ਹੀ ਭਾਜਪਾ ਨੂੰ ਸੁਜਾਨਪੁਰ ਵਿੱਚ ਮਜ਼ਬੂਤੀ ਬਣਾਏ ਰੱਖਣ ਵਾਸਤੇ ਹਿੱਕ ਦਾ ਜ਼ੋਰ ਲਗਾਉਣਾ ਪੈ ਸਕਦਾ ਹੈ।

No comments: