BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਵੱਛਤਾ ਮੁਹਿੰਮ ਤਹਿਤ ਮਾਤਾ ਸੁੰਦਰੀ ਸਕੂਲ ਕੋਟਸ਼ਮੀਰ ਵਿਖੇ ਕੀਤੀ ਸਫਾਈ

ਤਲਵੰਡੀ ਸਾਬੋ, 24 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਕੇਂਦਰ ਸਰਕਾਰ ਦੀ ਸਵੱਛਤਾ ਮੁਹਿੰਮ ਤਹਿਤ ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ਵਿਖੇ ਹਫਤਾਵਾਰੀ ਸਫਾਈ ਮੁਹਿੰਮ ਦੇ ਤਹਿਤ ਸਫਾਈ ਕੀਤੀ ਗਈ ਜਿਸ ਵਿੱਚ ਸਕੂਲ ਦੇ ਸਟਾਫ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਸਕੂਲ ਦੀ ਪਿ੍ਰੰਸੀਪਲ ਸ੍ਰੀਮਤੀ ਵਰਿੰਦਰ ਕੌਰ ਨੇ ਦੱਸਿਆ ਕਿ ਸਵੱਛਤਾ ਮੁਹਿੰਮ ਤਹਿਤ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਦੇ ਗਰਾਊਂਡ ਦੀ ਸਫਾਈ ਕੀਤੀ ਅਤੇ ਇਸ ਦੇ ਨਾਲ ਹੀ ਕਲਾਸਾਂ ਵਿੱਚ ਵੀ ਸਟਾਫ ਨੇ ਬੱਚਿਆਂ ਨਾਲ ਖੁਦ ਸਫਾਈ ਕਰਵਾਈ। ਮੁਹਿੰਮ ਤਹਿਤ ਸਕੂਲ ਵਿੱਚ ਨਵੇਂ ਪੌਦੇ ਵੀ ਲਗਾਏ ਗਏ ਜਿੰਨਾਂ ਦੀ ਸਾਭ ਸੰਭਾਲ ਦੀ ਬੱਚਿਆਂ ਅਤੇ ਸਟਾਫ ਨੂੰ ਜਿੰਮੇਵਾਰੀ ਦਿੱਤੀ ਗਈ। ਪ੍ਰਿੰਸੀਪਲ ਨੇ ਬੱਚਿਆਂ ਨੂੰ ਸੰਬੋਧਨ ਦੌਰਾਨ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ ਦੀ ਪ੍ਰੇਰਨਾ ਦਿੰਦੇ ਹੋਏ ਗੰਦਗੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਬਾਰੇ ਵੀ ਜਾਣਕਾਰੀ ਦਿੱਤੀ। ਅੰਤ ਵਿੱਚ ਪਿ੍ਰੰਸੀਪਲ ਨੇ ਸਾਰੇ ਸਟਾਫ ਅਤੇ ਬੱਚਿਆਂ ਦਾ ਮੁਹਿੰਮ ਵਿੱਚ ਯੋਗਦਾਨ ਪਾਉੇਣ ਲਈ ਧੰਨਵਾਦ ਕੀਤਾ।

No comments: