BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵੱਖ-ਵੱਖ ਮਾਮਲਿਆਂ 'ਚੋਂ 14 ਡੱਬੇ ਅਤੇ ਇੱਕ ਕੈਨੀ ਨਜ਼ਾਇਜ਼ ਸ਼ਰਾਬ ਬਰਾਮਦ

ਤਲਵੰਡੀ ਸਾਬੋ, 12 ਨਵੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਸਥਾਨਕ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ 14 ਡੱਬੇ ਨਜ਼ਾਇਜ਼ ਦੇਸ਼ੀ ਸ਼ਰਾਬ ਹਰਿਆਣਾ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪਰ ਕਥਿਤ ਦੋਸ਼ੀ ਮੌਕੇ 'ਤੇ ਭੱਜਣ ਵਿੱਚ ਕਾਮਯਾਬ ਹੋ ਗਏ। ਦਰਜ ਮਾਮਲੇ ਅਨੁਸਾਰ ਨਾਕੋਟਿਕਸੈਲ ਬਠਿੰਡਾ ਦੇ ਏ. ਐਸ. ਆਈ ਗੋਰਾ ਸਿੰਘ ਦੀ ਅਗਵਾਈ ਪੁਲਿਸ ਪਾਰਟੀ ਵੱਲੋਂ ਵਿੱਚ ਜਗਾ ਰਾਮ ਤੀਰਥ ਕੋਲ ਨਾਕਾ ਲਗਾਇਆ ਹੋਇਆ ਸੀ ਹਰਿਆਣਾ ਵੱਲੋਂ ਇੱਕ ਜਿੰਨ ਕਾਰ (ਪੀ. ਬੀ 61-4500) ਆ ਰਹੀ ਸੀ ਜਿਸ ਵਿੱਚ ਦੋ ਵਿਅਕਤੀ ਸਵਾਰ ਸਨ ਨੂੰ ਰੋਕਣ ਦਾ ਇਸ਼ਾਰਾ ਦਿੱਤਾ ਪਰ ਉਹ ਨਾਕੇ ਤੋਂ ਗੱਡੀ ਭਜਾ ਕੇ ਲੈ ਗਏ ਅਤੇ ਕੱਚੇ ਰਸਤੇ ਵਿੱਚ ਗੱਡੀ ਛੱਡ ਕੇ ਭੱਜ ਗਏ। ਜਦੋਂ ਪੁਲਿਸ ਪਾਰਟੀ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 12 ਡੱਬੇ ਠੇਕਾ ਦੇਸ਼ੀ ਸ਼ਰਾਬ ਹਰਿਆਣਾ ਦੇ ਬਰਾਮਦ ਹੋਏ। ਪੁਲਿਸ ਨੇ ਦੋ ਨਾਮੂਲਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੂਜੇ ਮਾਮਲੇ ਵਿੱਚ ਹੌਲਦਾਰ ਸੁਰਜੀਤ ਸਿੰਘ ਵੱਲੋਂ ਤਲਵੰਡੀ ਸਾਬੋ ਅੰਦਰ ਗਸ਼ਤ ਦੌਰਾਨ ਕਰਵੀਰ ਸਿੰਘ ਵਾਸੀ ਤਲਵੰਡੀ ਸਾਬੋ ਤੋਂ 2 ਡੱਬੇ ਨਜ਼ਾਇਜ਼ ਦੇਸ਼ੀ ਸ਼ਰਾਬ ਦੇ ਬਰਾਮਦ ਕੀਤੇ। ਪੁਲਿਸ ਨੇ ਕਥਿਤ ਦੋਸ਼ੀ ਖਿਲਾਫ ਐਕਸਾਈਜ਼ ਦੀ ਧਾਰਾ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੱਕ ਹੋਰ ਮਾਮਲੇ ਬਾਰੇ ਹੌਲਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਪੁਲਿਸ ਪਾਰਟੀ ਸਮੇਤ ਪਿੰਡ ਜਗਾ ਰਾਮ ਤੀਰਥ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਕਿ ਹਰਿਆਣਾ ਦੀ ਤਰਫੋਂ ਇੱਕ ਹੌਂਡਾ ਸਿਟੀ (ਡੀ. ਐਲ 3 ਸੀ ਐਚ 4587) ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਗੱਡੀ ਵਿੱਚੋਂ 3 ਲੀਟਰ ਸ਼ਰਾਬ ਠੇਕਾ ਦੇਸੀ ਦੀ  ਕੈਨੀ ਬਰਾਮਦ ਕੀਤੀ ਗਈ। ਪੁਲਿਸ ਨੇ ਕਾਰ ਅਤੇ ਕੈਨੀ ਆਪਣੇ ਕਬਜੇ ਵਿੱਚ ਲੈ ਕੇ ਕਾਰ ਸਵਾਰ ਕਥਿਤ ਦੋਸ਼ੀ ਬਲਜਿੰਦਰ ਸਿੰਘ ਅਤੇ ਸੰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਿਲਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।

No comments: