BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਵਿਦਿਅਕ ਸੰਸਥਾਵਾਂ 17 ਨਵੰਬਰ ਤੱਕ ਅਰਜ਼ੀਆਂ ਭੇਜ ਸਕਦੀਆਂ ਹਨ

  • ਜੇਕਰ ਵਿਦਿਆਰਥੀ ਦੇ ਦਸਤਾਵੇਜ ਪੋਰਟਲ ਤੇ ਅਪਲੋਡ ਨਹੀਂ ਹੋਏ ਤਾਂ ਉਨਾਂ ਨੂੰ ਇਕ ਹੋਰ ਮੌਕਾ
  • ਆਨਲਾਈਨ ਪੋਰਟਲ 'ਤੇ ਜਾਅਲੀ ਕਲੇਮ ਦਰਜ ਕਰਨ ਵਾਲੇ ਵਿਦਿਆਰਥੀ ਜਾਂ ਸੰਸਥਾ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ
ਬਠਿੰਡਾ/ਤਲਵੰਡੀ ਸਾਬੋ, 13 ਨਵੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਵਲੋਂ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਯੋਗ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਆਨਲਾਈਨ ਅਰਜ਼ੀਆਂ ਲਈਆਂ ਗਈਆਂ ਸਨ। ਵਿਦਿਆਰਥੀਆਂ ਵਲੋਂ ਆਨਲਾਈਨ ਅਪਲੋਡ ਕੀਤੀਆਂ ਅਰਜ਼ੀਆਂ ਦੀ ਪੜਤਾਲ ਕਰਕੇ ਸਬੰਧਤ ਵਿਦਿਅਕ ਸੰਸਥਾਵਾਂ ਵਲੋਂ ਸੈਕਸ਼ਨਿੰਗ ਅਥਾਰਟੀ ਨੂੰ ਫਾਰਵਰਡ ਕਰਨ ਦੀ ਮਿਤੀ ਸਰਕਾਰ ਨੇ 10 ਨਵੰਬਰ ਤੋਂ ਵਧਾ ਕੇ 17 ਨਵੰਬਰ 2017 ਤੱਕ ਕਰ ਦਿੱਤੀ ਗਈ ਹੈ।  ਇਹ ਜਾਣਕਾਰੀ ਜ਼ਿਲਾ ਭਲਾਈ ਅਫ਼ਸਰ ਸ. ਸਰਦੂਲ ਸਿੰਘ ਨੇ ਦਿੱਤੀ। ਉਨਾਂ ਨੇ ਜ਼ਿਲੇ ਦੀਆਂ ਵਿਦਿਅਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੇ ਹਾਲੇ ਵੀ ਵਿਦਿਆਰਥੀਆਂ ਦੀ ਸੂਚਨਾ ਸੈਕਸ਼ਨਿੰਗ ਅਥਾਰਟੀ ਨੂੰ ਹਾਲੇ ਤੱਕ ਨਹੀਂ ਭੇਜੀ ਹੈ ਤਾਂ ਉਹ 17 ਨਵੰਬਰ ਤੱਕ ਫਾਰਵਰਡ ਕਰ ਸਕਦੇ ਹਨ। ਜਦ ਕਿ ਸੈਕਸ਼ਨਿੰਗ ਅਥਾਰਟੀ ਨੇ ਆਪਣਾ ਕੰਮ 11 ਨਵੰਬਰ ਤੋਂ 4 ਦਸੰਬਰ ਦੇ ਵਿਚਕਾਰ ਮੁਕੰਮਲ ਕਰਨਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਸਮੇਂ ਸਿਰ ਵਜੀਫਾ ਮਿਲ ਸਕੇ।
ਇਸੇ ਤਰਾਂ ਜੇਕਰ ਕਿਸੇ ਵਿਦਿਆਰਥੀ ਜਿਸ ਨੇ ਆਨਲਾਈਨ ਅਪਲਾਈ ਤਾਂ ਕਰ ਦਿੱਤਾ ਸੀ ਪਰ ਕਿਸੇ ਕਾਰਨ ਉਸਦੇ ਲੋੜੀਂਦੇ ਦਸਤਾਵੇਜ ਅਪਲੋਡ ਨਹੀਂ ਹੋਏ ਸੀ ਤਾਂ ਅਜਿਹੇ ਵਿਦਿਆਰਥੀਆਂ ਨੂੰ ਵੀ ਆਪਣੇ ਦਸਤਾਵੇਜ਼ ਪੋਰਟਲ 'ਤੇ ਅਪਲੋਡ ਕਰਨ ਦਾ 17 ਨਵੰਬਰ ਤੱਕ ਦਾ ਆਖਰੀ ਮੌਕਾ ਦਿੱਤਾ ਗਿਆ ਹੈ। ਜ਼ਿਲਾ ਭਲਾਈ ਅਫ਼ਸਰ ਸ. ਸਰਦੂਲ ਸਿੰਘ ਨੇ ਅੱਗੇ ਦੱਸਿਆ ਕਿ ਭਲਾਈ ਵਿਭਾਗ ਨੇ ਸਾਲ 2017-18 ਤੋਂ ਅਹਿਮ ਕਦਮ ਉਠਾਏ ਹਨ ਤਾਂ ਜੋ ਜਾਅਲੀ ਵਿਦਿਆਰਥੀਆਂ ਅਤੇ ਡੁਪਲੀਕੇਸੀ ਨੂੰ ਰੋਕਿਆ ਜਾ ਸਕੇ। ਉਨਾਂ ਦੱਸਿਆ ਕਿ ਸਕਾਲਰਸ਼ਿਪ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਨੂੰ ਲਾਜ਼ਮੀ ਤੌਰ 'ਤੇ ਆਧਾਰ ਨੰਬਰ ਨਾਲ ਵੀ ਜੋੜਿਆ ਗਿਆ ਹੈ। ਉਨਾਂ ਕਿਹਾ ਕਿ ਜੇਕਰ ਸਾਲ 2017-18 ਦੌਰਾਨ ਕਿਸੇ ਵਿਦਿਆਰਥੀ ਵਲੋਂ ਜਾਂ ਸੰਸਥਾ ਵਲੋਂ ਜਾਅਲੀ ਕਲੇਮ ਆਨਲਾਈਨ ਪੋਰਟਲ 'ਤੇ ਪੇਸ਼ ਕੀਤੇ ਜਾਂਦੇ ਹਨ ਤਾਂ ਉਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

No comments: