BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

490 ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ

ਜੰਡਿਆਲਾ ਗੁਰੂ 27 ਨਵੰਬਰ (ਕੰਵਲਜੀਤ ਸਿੰਘ, ਪਰਗਟ ਸਿੰਘ)- ਜੰਡਿਆਲਾ ਪੁਲਿਸ ਵੱਲੋਂ ਦੋ ਨਸ਼ਾ ਤਸਕਰਾਂ ਨੂੰ ਫੜਨ ਵਿੱਚ   ਸਫ਼ਲਤਾ ਹਾਸਿਲ ਕੀਤੀ ਹੈ ਇਨ੍ਹਾਂ ਵਿੱਚ ਪਹਿਲਾ ਆਰੋਪੀ ਜੋ। ਸਿਰ ਤੋਂ ਮੋਨਾ ਅਤੇ ਅਪਾਹਿਜ ਹੈ  ਜੋ ਪੁਲਿਸ ਪਾਰਟੀ ਨੂੰ ਦੇਖ ਕੇ ਵਾਕਰ ਲੈ ਕ਼ ਤੁਰ ਪਿਆ। ਉਸਨੇ ਵਾਕਰ ਨਾਲ ਕਾਲੇ ਰੰਗ ਦਾ ਲਿਫ਼ਾਫ਼ਾ ਬੰਨਿਆ ਹੋਇਆ ਸੀ।  ਉਸਨੇ ਲਿਫਾਫੇ ਨੂੰ ਵਾਕਰ ਨਾਲੋਂ ਉਤਾਰ ਕੇ ਆਪਣੇ ਸਿਰਾਣੇ ਦੇ ਥੱਲੇ ਰੱਖ ਲਿਆ ਪੁਲਿਸ ਪਾਰਟੀ ਵੱਲੋਂ ਲਿਫ਼ਾਫੇ ਦੀ ਤਲਾਸ਼ੀ ਲੈਣ ਤੇ  415 ਗੋਲੀਆਂ ਬਰਾਮਦ ਹੋਈਆਂ ਆਰੋਪੀ ਦੀ ਪਹਿਚਾਣ ਅਵਤਾਰ ਸਿੰਘ ਉਰਫ ਰਾਜੂ ਪੁੱਤਰ ਜਗਦੇਵ ਸਿੰਘ ਨਿਵਾਸੀ ਗ਼ਲੀ ਅਜੀਤ ਸਿੰਘ ਵਾਲੀ ਮੋਹੱਲਾ ਸ਼ੈਖਪੁਰਾ ਦੇ ਰੂਪ ਵਿਚ ਹੋਈ। ਇਸੇ ਤਰਾਂ ਦੂਜਾ ਆਰੋਪੀ ਗੁਰਜਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਨਿਵਾਸੀ ਭੱਠਾ ਕਲੋਨੀ  ਦੋਲੋ ਨੰਗਲ ਥਾਣਾ ਬਿਆਸ ਤੋਂ 75 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ । ਪੁਲਿਸ ਨੇ ਉਕਤ ਅਰੋਪਿਆ ਖਿਲਾਫ ਪੁਲਿਸ ਥਾਣਾ ਜੰਡਿਆਲਾ ਗੁਰੂ ਵਿੱਖੇ ਐਨ ਡੀ ਪੀ ਐਸ ਐਕਟ  ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹਿਯ। ਇਸ ਮੌਕੇ ਡੀ ਐਸ ਪੀ ਮਨਿੰਦਰਪਾਲ ਸਿੰਘ (ਅੰਡਰ ਟ੍ਰੇਨਿੰਗ) ਐਸ ਐਚ ਓ ਜੰਡਿਆਲਾ ਗੁਰੂ ਹਰਪਾਲ ਸਿੰਘ ,ਏ ਐਸ  ਆਈ ਨਿਸ਼ਾਨ ਸਿੰਘ ,ਐਸ ਆਈ ਲਖਬੀਰ ਸਿੰਘ ,ਕਰਨ ਸਿੰਘ ਅਤੇ ਹੋਰ ਹਾਜ਼ਿਰ ਸਨ।

No comments: