BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੀਤਮਹਿੰਦਰ ਸਿੱਧੂ ਦੇ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਸਕੱਤਰ ਬਨਣ ਦੀ ਖੁਸ਼ੀ ਵਿੱਚ ਅਕਾਲੀਆਂ ਨੇ ਵੰਡੇ ਲੱਡੂ, ਕੀਤੀ ਆਤਿਸ਼ਬਾਜੀ

ਤਲਵੰਡੀ ਸਾਬੋ, 17 ਨਵੰਬਰ (ਗੁਰਜੰਟ ਸਿੰਘ ਨਥੇਹਾ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਜੀਤਮਹਿੰਦਰ ਸਿੰਘ ਸਿੱਧੂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਦਿਨ ਐਲਾਨੀ ਅਹੁਦੇਦਾਰਾਂ ਦੀ ਸੂਚੀ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਦਾ ਕੌਮੀ ਜਨਰਲ ਸਕੱਤਰ ਬਣਾਉਣ ਦੀ ਖੁਸ਼ੀ ਵਿੱਚ ਸਥਾਨਕ ਨਿਸ਼ਾਨ-ਏ-ਖਾਲਸਾ ਚੌਂਕ ਵਿੱਚ ਇਕੱਤਰ ਵੱਡੀ ਗਿਣਤੀ ਅਕਾਲੀ ਆਗੂਆਂ ਤੇ ਵਰਕਰਾਂ ਨੇ ਲੱਡੂ ਵੰਡੇ ਅਤੇ ਆਤਿਸ਼ਬਾਜੀ ਵੀ ਕੀਤੀ।
ਸਥਾਨਕ ਨਿਸ਼ਾਨ-ਏ-ਖਾਲਸਾ ਚੌਂਕ ਵਿੱਚ ਵੱਡੀ ਗਿਣਤੀ ਵਿੱਚ ਇਕੱਤਰ ਅਕਾਲੀ ਦਲ ਦੇ ਵੱਖ ਵੱਖ ਵਿੰਗਾਂ ਦੇ ਆਗੂਆਂ ਤੇ ਅਹੁਦੇਦਾਰਾਂ ਨੇ ਸ. ਜੀਤਮਹਿੰਦਰ ਸਿੰਘ ਸਿੱਧੂ ਨੂੰ ਨਿਧੜਕ ਆਗੂ ਕਰਾਰ ਦਿੰਦਿਆਂ ਪਾਰਟੀ ਪ੍ਰਧਾਨ ਸ. ਬਾਦਲ ਵੱਲੋਂ ਕੀਤੀ ਗਈ ਇਸ ਨਿਯੁਕਤੀ ਨੂੰ ਪਾਰਟੀ ਦੀ ਮਜਬੂਤੀ ਲਈ ਉਠਾਇਆ ਕਦਮ ਕਰਾਰ ਦਿੰਦਿਆਂ ਸ. ਬਾਦਲ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਠਿੰਡਾ ਤੋਂ ਲੋਕ  ਸਭਾ ਮੈਂਬਰ ਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਸ. ਸਿੱਧੂ ਦੀ ਜਨਰਲ ਸਕੱਤਰ ਵਜੋਂ ਨਿਯੁਕਤੀ ਨਾਲ ਹਲਕੇ ਦੀਆਂ ਪਾਰਟੀ ਸਫਾਂ ਵਿੱਚ ਵਿਆਹ ਵਰਗਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਹੋਰ ਮਜਬੂਤੀ ਵੱਲ ਵਧੇਗਾ। ਇਸ ਮੌਕੇ ਸੀਨੀਅਰ ਅਕਾਲੀ ਆਗੂ ਬਾਬੂ ਸਿੰਘ ਮਾਨ, ਅਵਤਾਰ ਮੈਨੂੰਆਣਾ, ਸੁਖਬੀਰ ਸਿੰਘ ਚੱਠਾ, ਮਨਜੀਤ ਸ਼ਿੰਪੀ ਚੇਅਰਮੈਨ ਬਲਾਕ ਸੰਮਤੀ, ਭਾਗ ਸਿੰਘ ਕਾਕਾ, ਬਲਵਿੰਦਰ ਗਿੱਲ, ਰਣਜੀਤ ਮਲਕਾਣਾ, ਰਾਮਪਾਲ ਮਲਕਾਣਾ, ਜਗਤਾਰ ਨੰਗਲਾ, ਮੋਤੀ ਭਾਗੀਵਾਂਦਰ, ਬਹਾਦਰ ਲੇਲੇਵਾਲਾ, ਬਲਵੰਤ ਲੇਲੇਵਾਲਾ, ਮਨਪ੍ਰੀਤ ਸ਼ੇਖਪੁਰਾ, ਗੁਲਾਬ ਕੈਲੇਵਾਂਦਰ, ਗੁਰਮੇਲ ਘਈ, ਤੇਜ ਰਾਮ ਸ਼ਰਮਾਂ, ਸਰਵਣ ਨੰਗਲਾ, ਸੁਰਜੀਤ ਭੱਮ, ਗੁਰਚਰਨ ਸਿੰਘ ਦੋਵੇਂ ਸਾਬਕਾ ਕੌਂਸਲਰ, ਬਾਬੂ ਗੋਲੇਵਾਲਾ, ਬਲਦੇਵ ਨੰਬਰਦਾਰ ਗਹਿਲੇਵਾਲਾ, ਬੱਲਮ ਸਿੰਘ ਚੇਅਰਮੈਨ ਕੋਰੀ ਜਾਤੀ, ਬਾਬੂ ਸਿੰਘ ਗਿਆਨਾ, ਗਿਆਨ ਜੱਜਲ ਡਾਇਰੈਕਟਰ, ਮਨਜੀਤ ਹੌਂਡਾ, ਬਿੱਲਾ ਬਾਬਾ, ਦਰਸ਼ਨ ਗਿੱਲ, ਜਗਦੀਪ ਗੋਂਦਾਰਾ, ਹਰਪਾਲ ਸੰਗਤ, ਮੇਜਰ ਸਰਪੰਚ ਭਾਗੀਵਾਂਦਰ, ਡੂੰਗਰ ਸੀਂਗੋ, ਬਾਬੂ ਸਿੰਘ ਸਾਬਕਾ ਸਰਪੰਚ ਜਗਾ ਰਾਮ ਤੀਰਥ, ਗੁਰਾ ਮੈਂਬਰ ਜਗਾ ਰਾਮ ਤੀਰਥ ਕਲਾਂ ਆਦਿ ਆਗੂ ਹਾਜਰ ਸਨ।

No comments: