ਜਲੰਧਰ 13 ਨਵੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਜਨਮਦਿਵਸ ਨੂੰ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ ਜਿਸ ਵਿੱਚ ਵਿਦਿਆਰਥੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਰੂਪ ਧਾਰਨ, ਸਫੇਦ ਕੁੜਤਾ ਪਜਾਮਾ, ਸਿਰ'ਤੇ ਟੋਪੀ, ਖਾਦੀ ਦੀ ਜੈਕੇਟ, ਜੇਬ ਵਿੱਚ ਗੁਲਾਬ ਦਾ ਫੁਲ ਲਗਾਕੇ ਸੰਸਥਾ ਵਿੱਚ ਪਹੁੰਚੇ।ਪ੍ਰੋਗਰਾਮ ਦੀ ਸ਼ੁਰੂਆਤ ਪੰਡਿਤ ਜਵਾਹਰ ਲਾਲ ਨਹਿਰੂ ਦੀ ਤਸਵੀਰ ਉੱਤੇ ਫੁਲ-ਮਾਲਾਆਵਾਂ ਚੜਾਕੇ ਉਨ੍ਹਾਂ ਨੂੰ ਨਮਨ ਕਰਦੇ ਹੋਏ ਕੀਤੀ ਗਈ।ਇਸਦੇ ਨਾਲ ਹੀ ਵਿਦਿਆਰਥੀਆਂ ਵਲੋਂ ਦੇਸ਼ਭਗਤੀ ਦੇ ਸਮੂਹ ਗੀਤ ਗਾਏ ਅਤੇ ਉਨ੍ਹਾਂ ਵਿੱਚ ਪੰਡਿਤ ਜਵਾਹਰ ਲਾਲ ਨੇਹਿਰੂ ਦਾ ਜਿਕਰ ਕਰਦੇ ਹੋਏ ਕਿਹਾ ਕਿ ਚਾਚਾ ਨਹਿਰੂ ਦੇ ਨਾਮ ਨਾਲ ਵੀ ਜਾਣੇ ਜਾਂਦੇ ਪੰਡਿਤ ਜਵਾਹਰ ਲਾਲ ਨਹਿਰੂ ਦਾ ਭਾਰਤ ਦੀ ਅਜ਼ਾਦੀ ਅਤੇ ਉੱਨਤੀ ਲਈ ਇੱਕ ਵੱਡਾ ਯੋਗਦਾਨ ਰਿਹਾ ਹੈ।ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਬਾਲ ਦਿਵਸ ਦੀ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਨੂੰ ਦੱਸਿਆ ਕਿ ਨਹਿਰੂ ਜੀ ਦਾ ਬੱਚਿਆਂ ਨਾਲ ਬਹੁਤ ਲਗਾਵ ਸੀ ਇਸਲਈ ਉਨਾਂ੍ਹ ਦਾ ਜਨਮ ਦਿਵਸ ਨੂੰ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
No comments:
Post a Comment