BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਤਲਵੰਡੀ ਸਾਬੋ ਨਗਰ ਪੰਚਾਇਤ ਚੋਣਾਂ ਦੀ ਤਿਆਰੀ ਸੰਬੰਧੀ ਭਾਜਪਾ ਨੇ ਕੀਤੀ ਮੀਟਿੰਗ

ਤਲਵੰਡੀ ਸਾਬੋ, 21 ਨਵੰਬਰ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕ ਆ ਰਹੀਆਂ ਸਥਾਨਕ ਨਗਰ ਪੰਚਾਇਤ ਚੋਣਾਂ ਦੀ ਤਿਆਰੀ ਸੰਬੰਧੀ ਭਾਜਪਾ ਦੀ ਇੱਕ ਮੀਟਿੰਗ ਅੱਜ ਮੰਡਲ ਪ੍ਰਧਾਨ ਸ਼੍ਰੀ ਨੱਥੂ ਰਾਮ ਲੇਲੇਵਾਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਭਾਜਪਾ ਦੇ ਸ਼੍ਰੀ ਮੱਖਣ ਜਿੰਦਲ  ਜਿਲ਼ਾ ਪ੍ਰਧਾਨ ਦਿਹਾਤੀ ਵਿਸੇਸ਼ ਤੌਰ ਤੇ ਸ਼ਾਮਿਲ ਹੋਏ। ਮੀਟਿੰਗ ਵਿੱਚ ਸਰਬ ਸੰਮਤੀ ਨਾਲ ਸ਼੍ਰੀ ਯਸ਼ਪਾਲ ਡਿੰਪੀ ਸ਼ਹਿਰੀ ਪ੍ਰਧਾਨ ਦੀ ਅਗਵਾਈ ਵਾਲੀ ਪੰਜ ਮੈਂਬਰੀ ਚੋਣ ਨਿਗਰਾਨ ਕਮੇਟੀ ਗਠਿਤ ਕੀਤੀ ਗਈ ਅਤੇ ਸ਼੍ਰੀ ਦੇਵੀ ਦਿਆਲ ਜੀ ਨੂੰ ਮੈਡੀਕਲ ਸੈਲ ਦਾ ਸਰਬ ਸੰਮਤੀ ਨਾਲ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਦੇ ਨਿਰਦੇਸ਼ ਅਨੁਸਾਰ ਨਗਰ ਪੰਚਾਇਤ ਤਲਵੰਡੀ ਸਾਬੋ ਦੀਆਂ ਚੋਣਾਂ ਵਿੱਚ ਭਾਈਵਾਲ ਪਾਰਟੀ ਨੂੰ ਨਾਲ ਲੈਕੇ ਸਾਰੇ ਵਾਰਡਾਂ ਤੇ ਆਪਣੇ ਉਮੀਦਵਾਰ ਜਿਤਾ ਕੇ ਪਿਛਲਾ ਇਤਿਹਾਸ ਦੁਹਰਾਵਾਂਗੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵ ਸ਼੍ਰੀ ਭਗਵਾਨ ਦਾਸ ਗਰਗ, ਲਛਮਣ ਦਾਸ ਠੇਕੇਦਾਰ, ਦੀਪਕ ਗਰਗ, ਜਗਦੀਸ਼ ਰਾਏ ਸਾਬਕਾ ਮੰਡਲ ਪ੍ਰਧਾਨ, ਵਿਜੇ ਕੁਮਾਰ ਸਾਇਕਲਾਂ ਵਾਲਾ, ਸੱਤਪਾਲ ਅਰੋੜਾ, ਪਿ੍ੰਸ ਸ਼ਰਮਾ, ਸੁਭਾਸ਼ ਕੁਮਾਰ, ਓਮ ਪ੍ਰਕਾਸ਼ ਅਤੇ ਸੰਗੂ ਸਿੰਘ ਆਦਿ ਹਾਜ਼ਰ ਸਨ।

No comments: