BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ ਨੇ ਗੈਸਟ ਲੈਕਚਰ ਦਾ ਆਯੋਜਨ ਕੀਤਾ

ਜਲੰਧਰ 10 ਨਵੰਬਰ (ਗੁਰਕੀਰਤ ਸਿੰਘ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੀ ਇਕਨਾਮਿਕਸ ਐਸੌਸੀਏਸ਼ਨ ਅਤੇ ਐਸ. ਰਾਮਾਨੁਜਨ ਸੋਸਾਇਟੀ ਆਫ ਮੈਥੇਮੈਟਿਕਸ ਨੇ ਗੈਸਟ ਲੈਕਚਰ ਦਾ ਆਯੋਜਨ ਕੀਤਾ। ਮਿਸ ਵੰਦਨਾ ਬੰਸਲ (ਐਸੌਸੀਏਟ ਪ੍ਰੌ. ਆਫ ਰਾਮਗੜੀਆ ਕਾਲਜ, ਫਗਵਾੜਾ) ਰਿਸੋਰਸ ਪਰਸਨ ਸਨ। ਉਹਨਾਂ ਨੇ ਆਧੁਨਿਕ ਤੇ ਪ੍ਰਤੀਯੋਗਤਾਵਾਂ ਦੇ ਯੁਗ ਵਿੱਚ ਵੈਦਿਕ ਮੈਤਸ ਦੇ ਮਹੱਤਵ ਦੀ ਜਾਣਕਾਰੀ ਪ੍ਰਦਾਨ ਕੀਤੀ ਅਤੇ ਵਿਦਿਆਰਥੀਆਂ ਨੂੰ ਗਣਿਤ ਦੀ ਮੁਸ਼ਕਲ ਅਤੇ ਲੰਬੀ ਗਿਣਤੀ ਨੂੰ ਬਹੁਤ ਸਰਲ ਤੀਕਿਆਂ ਨਾਲ ਹੱਲ ਕਰਨ ਦੇ ਤਰੀਕੇ ਦੱਸੇ। ਉਹਨਾਂ ਦਾ ਲੈਕਚਰ ਅਤਿਅੰਤ ਗਿਆਨਾਤਮਕ, ਵਿਚਾਰਾਤਮਕ ਤੇ ਮੱਹਤਵਪੂਰਣ ਸੀ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਇਸ ਕੋਸ਼ਿਸ਼ ਦੀ ਪ੍ਰਸ਼ੰਸਾ ਕੀਤੀ।

No comments: