BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੂਬਾ ਪੱਧਰੀ ਕੁਸ਼ਤੀ ਮੁਕਾਬਲਿਆਂ 'ਚੋਂ ਤਲਵੰਡੀ ਸਾਬੋ ਦੇ ਜਸਪ੍ਰੀਤ ਸਿੰਘ ਚੰਨੀ ਨੇ ਹਾਸਲ ਕੀਤਾ ਗੋਲਡ ਮੈਡਲ

ਤਲਵੰਡੀ ਸਾਬੋ, 10 ਨਵੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਪੋਰਟਸ ਵਿਭਾਗ ਵੱਲੋਂ ਕਰਵਾਏ ਗਏ ਸੂਬਾ ਪੱਧਰੀ ਕੁਸ਼ਤੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਲਵੰਡੀ ਸਾਬੋ ਦੇ ਜਸਪ੍ਰੀਤ ਸਿੰਘ ਚੰਨੀ ਪੁੱਤਰ ਰਾਜ ਸਿੰਘ ਨੇ ਗੋਲਡ ਮੈਡਲ ਹਾਸਲ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਦੱਸਣਾ ਬਣਦਾ ਹੈ ਕਿ ਪੰਜਾਬ ਸਪੋਰਟਸ ਵਿਭਾਗ ਵੱਲੋਂ 7 ਤੇ 8 ਨਵੰਬਰ ਨੂੰ ਕੁਸ਼ਤੀ ਦੇ ਸੂਬਾ ਪੱਧਰੀ ਮੁਕਾਬਲੇ ਨਵਾਂ ਸ਼ਹਿਰ ਦੇ ਪਿੰਡ ਲੰਗੜੋਆ ਵਿਖੇ ਕਰਵਾਏ ਗਏ ਸਨ, ਜਿਸ ਦੌਰਾਨ ਸੂਬੇ ਭਰ 'ਚੋਂ 200 ਦੇ ਕਰੀਬ ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ ਸੀ। ਇੰਨ੍ਹਾਂ ਮੁਕਾਬਲਿਆਂ ਦੌਰਾਨ ਤਲਵੰਡੀ ਸਾਬੋ ਦੇ ਜਸਪ੍ਰੀਤ ਸਿੰਘ ਚੰਨੀ ਨੇ 50 ਕਿਲੋ ਭਾਰ ਵਰਗ ਵਿੱਚ ਹਿੱਸਾ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਵਿਰੋਧੀ ਲਵਪ੍ਰੀਤ ਸਿੰਘ ਨੂੰ ਹਰਾ ਕਿ ਗੋਲਡ ਮੈਡਲ ਕੀਤਾ। ਇਸੇ ਮੌਕੇ ਜੱਜ ਸਾਹਿਬਾਨਾਂ ਦੀ ਭੂਮਿਕਾ ਰੈਸਲਿੰਗ ਕੋਚ ਸ਼੍ਰੀ ਆਸ਼ੂ ਅੰਮ੍ਰਿਤਸਰ ਤੇ ਨਵਦੀਪ ਸ਼ਰਮਾਂ ਵੱਲੋਂ ਨਿਭਾਈ ਗਈ। ਜੇਤੂਆਂ ਨੂੰ ਇੰਡੀਆ ਟੀਮ ਦੇ ਕੋਚ ਹਰਗੋਬਿੰਦ ਸਿੰਘ ਸੰਧੂ ਨੇ ਮੈਡਲ ਦੇ ਕਿ ਸਨਮਾਨਿਤ ਕੀਤਾ। ਜਸਪ੍ਰੀਤ ਸਿੰਘ ਚੰਨੀ ਇਸਤੋਂ ਪਹਿਲਾਂ ਵੀ 2014 ਵਿੱਚ ਫਰੀਦਕੋਟ ਵਿਖੇ ਹੋਈਆਂ ਸਟੇਟ ਪੱਧਰੀ ਰੋਮਨ ਸਟਾਈਲ ਕੁਸ਼ਤੀ 'ਚੋਂ ਗੋਲਡ ਮੈਡਮ ਤੇ ਬਾਬਾ ਫਰੀਦ ਕੁਸ਼ਤੀ ਮੁਕਾਬਲੇ 'ਚੋਂ ਤੀਜੀ ਪੁਜੀਸ਼ਨ ਹਾਸਲ ਕਰ ਚੁੱਕਾ ਹੈ।

No comments: