BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਤਲਵੰਡੀ ਸਾਬੋ ਚੋਣਾਂ ਦਾ ਵਿਗਲ ਵਜਦਿਆਂ ਹੀ ਸਿਆਸੀ ਪਾਰਟੀਆਂ 'ਚ ਰੱਸਾ-ਕੱਸ਼ੀ ਸ਼ੁਰੂ

ਤਲਵੰਡੀ ਸਾਬੋ, 13 ਨਵੰਬਰ (ਗੁਰਜੰਟ ਸਿੰਘ ਨਥੇਹਾ)- ਮੁੱਖ ਚੋਣ ਕਮਿਸ਼ਨਰ ਭਾਰਤ ਵਲੋਂ ਤਲਵੰਡੀ ਸਾਬੋ ਦੀਆਂ ਨਗਰ ਪੰਚਾਇਤ ਚੋਣਾਂ ਲਈ ਵੋਟਰ ਸੂਚੀਆਂ ਦੀ ਸੁਧਾਈ ਲਈ ਸ਼ਡਿਊਲ ਜਾਰੀ ਹੋਣ ਨਾਲ ਤਲਵੰਡੀ ਸਾਬੋ ਦੀ ਫਿਜ਼ਾ ਇੱਕ ਵਾਰੀ ਫਿਰ ਸਿਆਸੀ ਰੰਗ ਵਿੱਚ ਰੰਗਦੀ ਨਜ਼ਰ ਆ ਰਹੀ ਹੈ ਕਿਉਂਕਿ ਤਲਵੰਡੀ ਸਾਬੋ ਨਗਰ ਪੰਚਾਇਤ ਚੋਣਾਂ ਲਈ ਭਾਰਤੀ ਚੋਣ ਕਮਿਸ਼ਨਰ ਦੁਆਰਾ ਜਾਰੀ ਸ਼ਲਿਊਡ ਅਨੁਸਾਰ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ 14 ਨਵੰਬਰ 2017 ਨੂੰ ਕਰ ਦਿੱਤੀ ਜਾਵੇਗੀ। ਇਸ ਉਪਰੰਤ ਦਾਅਵੇ ਤੇ ਇਤਰਾਜ਼ ਲੈਣ ਦੀ ਆਖ਼ਰੀ ਮਿਤੀ 20 ਨਵੰਬਰ ਤੱਕ ਹੈ। ਦਾਅਵੇ ਤੇ ਇਤਰਾਜ਼ਾਂ ਦਾ ਨਿਪਟਾਰਾ 27 ਨਵੰਬਰ ਨੂੰ ਕੀਤਾ ਜਾਵੇਗਾ ਅਤੇ ਸੋਧੀ ਹੋਈ ਵੋਟਰ ਲਿਸਟਾਂ 28 ਨਵੰਬਰ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਜਦੋਂ ਕਿ ਦੂਜੇ ਪਾਸੇ ਤਲਵੰਡੀ ਸਾਬੋ ਅੰਦਰ ਨਗਰ ਪੰਚਇਤ ਦੀਆਂ ਚੋਣਾਂ ਦਾ ਬਿਗਲ ਵਜਦਿਆਂ ਹੀ ਹਲਕਾ ਵਿਧਾਨ ਸਭਾ ਤਲਵੰਡੀ ਸਾਬੋ ਤੋਂ ਵਿਧਾਨ ਸਭਾ ਚੋਣਾਂ ਵੇਲੇ ਜੇਤੂ ਰਹੀ ਆਮ ਆਦਮੀ ਪਾਰਟੀ ਅਤੇ ਰਿਵਾਇਤੀ ਸਿਆਸੀ ਪਾਰਟੀਆਂ ਦੇ ਸਥਾਨਕ ਆਗੂਆਂ ਅਤੇ ਵਰਕਰਾਂ ਵਿੱਚ ਵੱਕਾਰ ਦਾ ਸਵਾਲ ਬਣੀ ਤਲਵੰਡੀ ਸਾਬੋ ਦੀ ਪੰਚਾਇਤੀ ਚੋਣ ਜਿੱਤਣ ਵਾਸਤੇ ਸਿਆਸੀ ਪਾਰਟੀਆਂ ਅੰਦਰ ਰੱਸਾ-ਕਸੀ ਸ਼ੁਰੂ ਹੋਣ ਨਾਲ ਸਿਆਸੀ ਸਰਗਰਮੀਆਂ ਵਿੱਚ ਵਾਧਾ ਹੋ ਗਿਆ ਹੈ।
ਜਿਕਰਯੋਗ ਹੈ ਕਿ ਪਿਛਲੀਆਂ ਨਗਰ ਪੰਚਾਇਤ ਚੋਣਾਂ ਸਮੇਂ ਸੂਬੇ ਅੰਦਰ ਰਾਜ ਕਰਦੀ ਸਿਆਸੀ ਪਾਰਟੀ ਸ਼੍ਰੋਮਣੀ ਆਕਾਲੀ ਦਲ (ਬਾਦਲ) ਇੱਕ ਵਾਰਡ ਨੂੰ ਛੱਡ ਕੇ ਤਲਵੰਡੀ ਸਾਬੋ ਦੇ ਬਾਕੀ ਸਾਰੇ ਵਾਰਡਾਂ ਅੰਦਰ ਪ੍ਰਭਾਵੀ ਰਹੀ ਸੀ ਜਦੋਂ ਕਿ ਸਿਰਫ ਇੱਕ ਵਾਰਡ ਵਿੱਚੋਂ ਹੀ ਕਾਂਗਰਸੀ ਉਮੀਦਵਾਰ ਜਿੱਤ ਸਕਿਆ ਸੀ। ਜਿਸ ਕਾਰਨ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਵੱਲੋਂ ਜਿੱਥੇ ਇਸ ਵਾਰ ਆਪਣੀ ਸਰਕਾਰ ਹੋਣ ਕਾਰਨ ਸ਼ਹਿਰ ਅੰਦਰ ਆਪਣੇ ਬੰਦੇ ਜਿਤਾ ਕੇ ਅਕਾਲੀ ਵੱਲੋਂ ਪਿਛਲੀਆਂ ਨਗਰ ਪੰਚਾਇਤ ਚੋਣਾਂ ਵੇਲੇ ਪਾਈ ਭਾਜੀ ਮੋੜਨ ਲਈ ਕਮਰਕੱਸੇ ਕੀਤੇ ਜਾ ਰਹੇ ਹਨ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਤਲਵੰਡੀ ਸਾਬੋ ਦੇ ਪਿਛਲੇ ਸਮੇਂ ਦੌਰਾਨ ਹੋਏ ਕਾਇਆ-ਕਲਪ ਦੇ ਆਧਾਰ 'ਤੇ ਆਪਣੀ ਪਾਰਟੀ ਨੂੰ ਮਜ਼ਬੂਤ ਰੱਖਣ ਲਈ ਤਿਆਰੀ ਵਿੱਢੀਆਂ ਜਾ ਚੁੱਕੀਆਂ ਹਨ। ਦੂਸਰੇ ਪਾਸੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਵੱਡੇ ਫਰਕ ਨਾਲ ਜੇਤੂ ਰਹੀ ਆਮ ਆਦਮੀ ਪਾਰਟੀ ਭਾਵੇਂ ਚੋਣਾਂ ਦੇ ਥੋੜੇ ਸਮੇਂ ਤੋਂ ਬਾਅਦ ਹੀ ਆਪਣਾ ਅਧਾਰ ਕਾਫੀ ਹੱਦ ਤੱਕ ਖੋਹ ਚੁੱਕੀ ਹੈ ਪ੍ਰੰਤੂ ਵਿਰੋਧੀ ਧਿਰ ਵਿੱਚ ਹੋਣ ਲਾਹਾ ਲੈਂਦਿਆਂ ਲੋਕਾਂ ਦਾ ਸਮਰਥਨ ਹਾਸਲ ਕਰਨ ਲਈ ਆਮ ਆਦਮੀ ਪਾਰਟੀ ਦੇ ਵਰਕਰ ਵੀ ਮੈਦਾਨ ਵਿੱਚ ਨਿੱਤਰ ਚੁੱਕੇ ਹਨ।
ਹੁਣ ਦੇਖਣਾ ਇਹ ਹੈ ਕਿ ਤਲਵੰਡੀ ਸਾਬੋ ਦੀ ਜਨਤਾ ਜਾਨਰਧਨ ਮੌਜੂਦਾ ਸਰਕਾਰ ਵੱਲੋਂ ਪਿਛਲੇ ਦਿਨੀਂ ਕਾਂਗਰਸ ਦੇ ਹਲਕਾ ਇੰਚਾਰਜ ਸ. ਖੁਸ਼ਬਾਜ਼ ਸਿੰਘ ਜਟਾਣਾ ਰਾਹੀਂ ਤਲਵੰਡੀ ਸਾਬੋ ਦੇ ਵਿਕਾਸ ਲਈ ਆਈ ਵੱਡੀ ਰਾਸ਼ੀ ਦਾ ਮੁੱਲ ਮੋੜਦਿਆਂ ਕਾਂਗਰਸ ਪਾਰਟੀ ਨੂੰ ਤਲਵੰਡੀ ਸਾਬੋ ਦੀਆਂ ਚਾਬੀਆਂ ਸੌਂਪਣਗੇ ਜਾਂ ਬੀਤੇ ਦਸ ਸਾਲਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਰਾਜਕਾਲ ਸਮੇਂ ਪਿਛਲੇ ਢਾਈ ਸਾਲਾਂ ਵਿੱਚ ਸ. ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਕੀਤੇ ਤਲਵੰਡੀ ਸਾਬੋ ਦੇ ਬਹੁਪੱਖੀ ਵਿਕਾਸ ਉੱਪਰ ਮੋਹਰ ਲਾਉਣਗੇ ਜਾਂ ਫਿਰ ਵਿਧਾਨ ਸਭਾ 2017 ਵਾਲਾ ਇਤਿਹਾਸ ਦੁਹਰਾਉਂਦੇ ਹੋਏ ਤਲਵੰਡੀ ਸਾਬੋ ਨੂੰ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਉਂਦੇ ਹਨ? ਇਹਨਾਂ ਸਵਾਲਾਂ ਦਾ ਜਵਾਬ ਤਾਂ ਭਵਿੱਖ ਦੇ ਗਰਭ ਵਿੱਚ ਹੈ।

No comments: