BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼ੋਅ ਰੂਮ ਟੀਟੀਐਸ ਚੋਂ ਚੋਰੀ

ਜਲੰਧਰ 14 ਨਵੰਬਰ (ਦਲਵੀਰ ਸਿੰਘ)- ਥਾਣਾ ਡਵੀਜਨ ਨੰਬਰ 4 ਦੇ ਅਧੀਨ ਪੈਂਦੇ ਜੀਟੀ ਰੋਡ ਸਥਿਤ ਕੱਪੜਿਆਂ, ਗਹਿਣਿਆਂ ਦੇ ਸ਼ੋਅ ਰੂਮ ਟੀਟੀਐਸ ਚੋਂ ਚੋਰ ਲੱਖਾਂ ਦੇ ਗਹਿਣੇ, ਨਕਦੀ ਅਤੇ ਹੋਰ ਸਮਾਨ ਚੋਰੀ ਕਰ ਲੈ ਗਏ। ਜਿਸਦਾ ਪਤਾ ਦੁਕਾਨ ਮਾਲਕ ਨੂੰ ਸਵੇਰੇ ਉਸ ਸਮੇਂ ਲੱਗਾ ਜਦੋਂ ਸ਼ੋਅ ਰੂਮ ਵਿੱਚ ਆਏ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ। ਕੁਝ ਚਾਂਦੀ ਦੇ ਗਹਿਣੇ ਅਤੇ ਕਪੜੇ ਦੇ ਥਾਨ ਅਤੇ ਕੁਝ ਨਕਦੀ ਗਾਇਬ ਸੀ। ਦੁਕਾਨ ਮਾਲਕ ਦਰਸ਼ਨ ਸਿੰਘ ਮਿੰਟੂ ਨੇ ਦੱਸਿਆ ਕਿ ਚੋਰ ਪਿੱਛੇ ਗਲੀ ਵਿੱਚ ਚੱਲ ਰਹੇ ਨਿਰਮਾਣ ਵਾਲੇ ਸਥਾਨ ਤੇ ਆਏ ਸਨ। ਉਨਾਂ ਨੇ ਦੱਸਿਆ ਕਿ ਸੀਸੀ ਟੀਵੀ ਕੈਮਰੇ ਮੇਨ ਸਵਿੱਚ ਆਫ ਹੋਣ ਕਾਰਨ ਬੰਦ ਸਨ। ਇਸ ਸਬੰਧੀ ਥਾਣਾ 4 ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜੋ ਮਾਮਲੇ ਦੀ ਜਾਂਚ ਕਰ ਰਹੀ ਹੈ।

No comments: