BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਕੂਲੀ ਵੈਨ ਨੇ ਮਾਰੀ ਟਰੈਕਟਰ-ਟਰਾਲੀ ਨੂੰ ਟੱਕਰ

  • ਅੱਧੀ ਦਰਜਨ ਔਰਤਾਂ ਸਮੇਤ ਚਾਰ ਮਾਸੂਮ ਸਕੂਲੀ ਬੱਚੇ ਜਖਮੀ
  • ਸਕੂਲ-ਕਾਲਜ ਬੰਦ ਰੱਖਣ ਦੇ ਸਰਕਾਰੀ ਹੁਕਮਾਂ ਦੀ ਉੱਡੀਆਂ ਧਜੀਆਂ
  • ਧਾਰਮਿਕ ਸਮਾਗਮ ਲਈ ਸੱਦੇ ਸਨ ਬੱਚੇ
ਤਲਵੰਡੀ ਸਾਬੋ, 10 ਨਵੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੇ ਸਾਰੇ ਸਰਕਾਰੀ-ਗੈਰ-ਸਰਕਾਰੀ ਸਕੂਲ ਤਿੰਨ ਦਿਨਾਂ ਲਈ ਬੰਦ ਰੱਖਣ ਦੇ ਸਰਕਾਰੀ ਹੁਕਮਾਂ ਦਾ ਮੂੰਹ ਚਿੜ੍ਹਾਉਂਦਿਆਂ ਕਈ ਪਿੰਡਾਂ ਤੋਂ ਸਕੂਲੀ ਬੱਚੇ ਲੈ ਕੇ ਆ ਰਹੀ ਜਗਾ ਰਾਮ ਤੀਰਥ ਵਾਲੀ ਅਕਾਲ ਅਕੈਡਮੀ ਦੀ ਇੱਕ ਵੈਨ ਨੇ ਨਾ ਸਿਰਫ ਸਿੱਧੀ ਟੱਕਰ ਮਾਰਕੇ ਇੱਕ ਕਿਸਾਨ ਦੀ ਟਰੈਕਟਰ-ਟਰਾਲੀ ਦੇ ਪਰਖੱਚੇ ਉਡਾ ਦਿੱਤੇ ਸਗੋਂ ਟਰਾਲੀ ਵਿੱਚ ਸਵਾਰ ਹੋ ਕੇ ਨਰਮਾ ਚੁਗਣ ਜਾ ਰਹੀਆਂ ਅੱਧੀ ਦਰਜਣ ਔਰਤਾਂ ਸਮੇਤ ਵੈਨ 'ਚ ਸਵਾਰ ਚਾਰ ਸਕੂਲੀ ਬੱਚਿਆਂ ਨੂੰ ਵੀ ਸਖਤ ਜਖਮੀ ਕਰ ਦਿੱਤਾ। ਜਖਮੀਆਂ ਨੂੰ ਵੱਖ-ਵੱਖ ਗੱਡੀਆਂ ਅਤੇ ਐਂਬੂਲੈਂਸਾਂ ਰਾਹੀਂ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੋਂ ਪਤ ਲੱਗਾ ਹੈ ਕਿ ਦੋ ਜਖਮੀਆਂ ਦੀ ਹਾਲਤ ਜਿਆਦਾ ਗੰਭੀਰ ਹੋਣ ਕਾਰਨ ਉਹਨਾਂ ਨੂੰ ਵੱਖ-ਵੱਖ ਹਸਪਤਾਲਾਂ ਲਈ ਰੈਫਰ ਕਰ ਦਿੱਤਾ ਗਿਆ ਹੈ। ਗੰਭੀਰ ਜਖਮੀਆਂ ਵਿੱਚੋਂ ਇੱਕ ਬੱਚਾ ਪਰਵਿੰਦਰ ਸਿੰਘ (13) ਤਲਵੰਡੀ ਸਾਬੋ ਦੇ ਹੀ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕੀਤਾ ਗਿਆ ਹੈ ਜਿਕਰਯੋਗ ਹੈ ਕਿ ਉਸ ਬੱਚੇ ਦੀਆਂ ਇੱਕ ਤੋਂ ਵੱਧ ਥਾਵਾਂ ਤੋਂ ਲੱਤਾਂ ਦੇ ਟੁੱਟ ਜਾਣ ਦੀ ਖਬਰ ਹੈ। ਉਧਰ ਨਰਦੇਵ ਕੌਰ (55) ਜੋ ਕਿ ਤਲਵੰਡੀ ਸਾਬੋ ਦੀ ਹੀ ਹੈ ਨੂੰ ਗੰਭੀਰ ਸੱਟਾਂ ਵੱਜਣ ਕਾਰਨ ਸਿਵਲ ਹਸਪਤਾਲ ਤਲਵੰਡੀ ਸਾਬੋ ਤੋਂ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਮਾਮਲਾ ਇਹ ਹੈ ਕਿ ਭਾਵੇਂ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਛਾਈ ਸੰਘਣੀ ਧੁੰਦ ਦੇ ਮੱਦੇਨਜ਼ਰ ਪੰਜਾਬ ਦੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ, ਮਾਨਤਾ ਪ੍ਰਾਪਤ ਸਕੂਲਾਂ, ਕਾਲਜਾਂ ਨੂੰ ਤਿੰਨ ਦਿਨਾਂ ਲਈ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ ਪਰ ਫਿਰ ਵੀ ਪਤਾ ਲੱਗਾ ਹੈ ਕਿ ਉਕਤ ਅਕਾਲ ਅਕੈਡਮੀ ਵੱਲੋਂ ਸਕੂਲ ਬੰਦ ਰੱਖਣ ਦੇ ਸਮੇਂ ਦੌਰਾਨ ਉੱਥੇ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼ਮੂਲੀਅਤ ਕਰਵਾਉਣ ਲਈ ਉੱਥੇ ਬੱਚਿਆਂ ਦੇ ਨਾਲ ਨਾਲ ਸਕੂਲੀ ਉਹਨਾਂ ਦੇ ਮਾਪਿਆਂ ਨੂੰ ਵੀ ਬੁਲਾਇਆਂ ਗਿਆ ਸੀ। ਮਾਮਲੇ ਨੂੰ ਗੰਭੀਰਤਾ ਨਾਲ ਪੜਤਾਲਣ ਤੋਂ ਬਾਅਦ ਪਤਾ ਲੱਗਿਆ ਹੈ ਕਿ ਭਾਵੇਂ ਅਕਾਲ ਅਕੈਡਮੀ ਵਿੱਚ ਇੱਕ ਧਾਰਮਿਕ ਸਮਾਗਮ ਦਾ ਬਹਾਨਾ ਬਣਾ ਕੇ ਸਰਕਾਰੀ ਹੁਕਮਾਂ ਦੇ ਉਲਟ ਉਸਨੂੰ ਲਗਾਤਰ ਖੁੱਲ੍ਹਾ ਰੱਖਿਆ ਜਾ ਰਿਹਾ ਸੀ ਪਰ ਉਕਤ ਵਿੱਦਿਅਕ ਸੰਸਥਾ ਦੀ ਪ੍ਰਿੰਸੀਪਲ ਬੀਬੀ ਰਾਜਿੰਦਰ ਕੌਰ ਮਾਨ ਨੂੰ ਜਦੋਂ ਉਹਨਾਂ ਦੇ ਟੈਲੀਫੋਨ ਰਾਹੀਂ ਸੰਪਰਕ ਕਰਨ 'ਤੇ ਪੱਛਿਆ ਗਿਆ ਤਾਂ ਉਹ ਇਸ ਜਿੰਮੇਵਾਰੀ ਤੋਂ ਬਹਾਨੇਬਾਜੀ ਕਰਦਿਆਂ ਆਪਣਾ ਬਚਾ ਕਰਦੇ ਨਜ਼ਰ ਆਏ। ਪ੍ਰਿੰਸੀਪਲ ਨੂੰ ਜਦੋਂ ਪੁੱਛਿਆ ਗਿਆ ਕਿ ਹਾਦਸਿਆਂ ਦੇ ਮੱਦੇਨਜ਼ਰ ਸਰਕਾਰ ਵੱਲੋਂ ਸਕੂਲ ਬੰਦ ਰੱਖਣ ਦੇ ਦਿੱਤੇ ਹੁਕਮ ਦੇ ਬਾਵਜੂਦ ਵੀ ਉਹਨਾਂ ਨੇ ਸਕੂਲ ਵਿੱਚ ਕੋਈ ਸਮਾਗਮ ਕਿਉਂ ਰੱਖਿਆ ਜਿਸ ਵਿੱਚ ਬੱਚਿਆਂ ਨੂੰ ਵੀ ਬੁਲਾਇਆ ਗਿਆ ਸੀ ਤਾਂ ਉਹ ਇਹ ਕਹਿੰਦਿਆਂ ਸਾਫ ਹੀ ਮੁੱਕਰ ਗਏ ਕਿ ਅਸੀਂ ਕੋਈ ਸਕੂਲ ਖੁੱਲ੍ਹਾ ਨਹੀਂ ਰੱਖਿਆ ਸਗੋਂ ਸਕੂਲ ਵਿੱਚ ਛੁੱਟੀਆਂ ਹੋਣ ਕਾਰਨ ਉਹਨਾਂ ਸਾ ਸਕੂਲ ਬੰਦ ਹੈ। ਉਹਨਾਂ ਦੇ ਸਕੂਲ ਦੀ ਵੈਨ ਨੰ: ਪੀ. ਬੀ. 31 ਐੱਲ-3375 ਵੱਲੋਂ ਜਿਸ ਵਿੱਚ ਸਵਾਰ ਹੋ ਕੇ ਬੱਚੇ ਸਕੂਲ ਆ ਰਹੇ ਸਨ, ਵੱਲੋਂ ਮਾਰੀ ਟੱਕਰ ਕਾਰਨ ਵਾਪਰੇ ਹਾਦਸੇ ਸਬੰਧੀ ਜਦੋਂ ਉਹਨਾਂ ਨੂੰ ਪੁੱਛਿਆ ਤਾਂ ਸਿਰੇ ਤੋਂ ਹੀ ਪੱਲਾ ਝਾੜਦਿਆਂ ਪ੍ਰਿੰਸੀਪਲ ਇਹ ਕਹਿਣ ਤੱਕ ਚਲੀ ਗਈ ਕਿ ਉਕਤ ਵੈਂ ਦਾ ਉਹਨਾਂ ਦੀ ਸੰਸਥਾ ਨਾਲ ਕੋਈ ਸਬੰਧ ਨਹੀਂ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਨਾ ਕਿਸੇ ਵੈਨ ਵਾਲੇ ਨੂੰ ਬੱਚੇ ਲੈਣ ਲਈ ਭੇਜਿਆ ਅਤੇ ਨਾ ਹੀ ਬੱਚਿਆਂ ਨੂੰ ਸਕੂਲ ਆਉਣ ਲਈ ਕਿਹਾ ਸੀ। ਹਾਦਸੇ ਸਬੰਧੀ ਪ੍ਰਿੰਸੀਪਲ ਇੱਥੋਂ ਤੱਕ ਕਹਿ ਗਈ ਕਿ ਵੈਨ ਸਾ ਡਰਾਈਵਰ ਜਾਣੇ, ਜਾਂ ਬੱਚਿਆਂ ਦੇ ਮਾਪੇ ਜਾਣਨ ਉਹਨਾਂ ਦਾ ਉਕਤ ਹਾਦਸੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਵੈਨ ਦੇ ਡਰਾਇਵਰ ਹਰਵਿੰਦਰ ਸਿੰਘ ਅਨੁਸਾਰ ਉਹ ਹਰ ਰੋਜ ਦੀ ਤਰ੍ਹਾਂ ਪਿੰਡਾਂ ਵਿੱਚੋਂ ਬੱਚੇ ਲੈ ਕੇ ਉਕਤ ਅਕਾਲ ਅਕੈਡਮੀ ਵਿਖੇ ਜਾ ਰਿਹਾ ਸੀ ਜਿੱਥੇ ਚੱਲ ਰਹੀ ਇੱਕ ਧਾਰਮਿਕ ਰਸਮ ਕਾਰਨ ਉਸਨੂੰ ਬੱਚੇ ਲਿਆਉਣ ਲਈ ਕਿਹਾ ਗਿਆ ਸੀ। ਇਸ ਹਾਦਸੇ ਵਿੱਚ ਜਖਮੀ ਹੋਣ ਵਾਲਿਆਂ ਵਿੱਚ ਨਰਿੰਦਰ ਦੀਪ ਸਿੰਘ ਜੱਜਲ (10) ਅਤੇ ਏਕਮਜੋਤ ਸਿੰਘ (5) ਪੁੱਤਰ ਨਿਰਮਲ ਸਿੰਘ ਜੋ ਕਿ ਪਹਿਲੀ ਸ਼੍ਰੇਣੀ ਦਾ ਮਾਸੂਮ ਬੱਚਾ ਹੈ ਜਖਮੀ ਹੋਇਆ ਹੈ, ਭਾਵੇਂ ਕਿ 65 ਸਾਲਾ ਗੁਰਦੇਵ ਕੌਰ, ਕਰਮਜੀਤ ਸਿੰਘ (9) ਅਤੇ ਸੁਖਪ੍ਰੀਤ ਕੌਰ (40) ਵੀ ਜਖਮੀ ਹੋਣ ਵਾਲਿਆਂ ਵਿੱਚ ਸ਼ਾਮਿਲ ਹੈ। ਇੱਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਉਕਤ ਅਕਾਲ ਅਕੈਡਮੀ ਪਹਿਲਾਂ ਤੋਂ ਹੀ ਸਰਕਾਰੀ ਹੁਕਮਾਂ ਦੀਆਂ ਧਜੀਆਂ ਉਡਾਉਣ ਲਈ ਚਰਚਾ ਵਿੱਚ ਰਹੀ ਹੈ। ਇਸ ਸਬੰਧੀ ਥਾਣਾ ਤਲਵੰਡੀ ਸਾਬੋ ਵੱਲੋਂ ਕੇਸ ਦੀ ਤਫਤੀਸ਼ ਕਰ ਰਹੇ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਉਕਤ ਸੰਸਥਾ ਵੱਲੋਂ ਸਰਕਾਰੀ ਹੁਕਮਾਂ ਨੂੰ ਅੱਖੋਂ ਪਰੋਖੇ ਕਰਕੇ ਸਕੂਲ ਖੋਲ੍ਹਿਆ ਸੀ ਜਿਸ ਤਹਿਤ ਧਾਰਾ 188 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

No comments: